ਸੁੱਤੇ ਪਏ ਮੁੰਡੇ ਨੂੰ ਸਕੇ ਭਰਾ ਨੇ ਬੁਰੀ ਤਰ੍ਹਾਂ ਵੱਢਿਆ, ਫੈਲ ਗਈ ਦਹਸ਼ਤ-ਮਚ ਗਈ ਹਾਹਾਕਾਰ

ਕਿਸੇ ਸਮੇਂ ਪੰਜਾਬੀਆਂ ਦੀ ਸਿਹਤ ਅਤੇ ਖੁਰਾਕ ਦੀਆਂ ਗੱਲਾਂ ਹੋਇਆ ਕਰਦੀਆਂ ਸਨ। ਸਰਹੱਦੀ ਇਲਾਕਾ ਹੋਣ ਕਾਰਨ ਇਹ ਲੋਕ ਵੱਡੇ ਵੱਡੇ ਧਾੜਵੀਆਂ ਨੂੰ ਰੋਕਣ ਦੇ ਸਮਰੱਥ ਸਨ। ਇਹ ਪੰਜਾਬੀ ਹੀ ਸਨ, ਜਿਨ੍ਹਾਂ ਨੇ ਕਾਬਲ ਵੱਲੋਂ ਆਉਂਦੇ ਬਦਮਾਸ਼ਾਂ ਨੂੰ ਨੱਥ ਪਾਈ ਸੀ। ਇਤਿਹਾਸ ਗਵਾਹ ਹੈ ਕਿ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਸਭ ਤੋਂ ਬਾਅਦ ਵਿਚ ਸਥਾਪਤ ਹੋਇਆ। ਇਹ ਸਭ ਪੰਜਾਬੀ ਲੋਕਾਂ ਦੀ ਚੰਗੀ ਸਿਹਤ ਅਤੇ ਬਹਾਦਰੀ ਸਦਕਾ ਹੀ ਸੀ ਪਰ ਅੱਜ ਹਾਲਾਤ ਬਹੁਤ ਬਦਲ ਚੁੱਕੇ ਹਨ।

ਅਮਲ ਨੇ ਪੰਜਾਬ ਨੂੰ ਖੋ-ਖ-ਲਾ ਕਰ ਦਿੱਤਾ ਹੈ। ਪੰਜਾਬ ਦੇ ਕਾਫ਼ੀ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਹਨ। ਰਾਜਨੀਤਕ ਪਾਰਟੀਆਂ ਵੀ ਅਮਲ ਦਾ ਲੱਕ ਤੋੜ ਦੇਣ ਦੇ ਨਾਮ ਤੇ ਵੋਟਾਂ ਹਾਸਲ ਕਰਕੇ ਸਰਕਾਰ ਬਣਾਉਂਦੀਆਂ ਹਨ ਬਠਿੰਡਾ ਦੇ ਪਿੰਡ ਕੋਟ ਫੱਤਾ ਵਿਚ ਇਕ ਭਰਾ ਨੇ ਹੀ ਅਮਲ ਦੀ ਲੋਰ ਵਿੱਚ ਆਪਣੇ ਸਕੇ ਭਰਾ ਦੀ ਜਾਨ ਲੈ ਲਈ। ਉਸ ਨੇ ਸੁੱਤੇ ਪਏ ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤੇ। ਗੁਰਜੀਤ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਮ੍ਰਿਤਕ ਅਤੇ ਦੋਸ਼ੀ ਦੋਵੇਂ ਸਕੇ ਭਰਾ ਹਨ।

ਅਤੇ ਇਹ ਉਸ ਦੇ ਤਾਏ ਦੇ ਪੁੱਤਰ ਹਨ। ਛੋਟੇ ਭਰਾ ਨੇ ਵੱਡੇ ਭਰਾ ਬਲਵਿੰਦਰ ਸਿੰਘ ਬੱਗਾ ਦੀ ਜਾਨ ਲੈ ਲਈ ਹੈ। ਉਸ ਦਾ ਵਿਆਹ ਨਹੀਂ ਸੀ ਹੋਇਆ ਅਤੇ ਉਮਰ ਲਗਪਗ 35 ਸਾਲ ਸੀ। ਗੁਰਜੀਤ ਦੇ ਦੱਸਣ ਮੁਤਾਬਕ ਛੋਟਾ ਭਰਾ ਅਮਲ ਕਰਨ ਦਾ ਆਦੀ ਹੈ। ਕਿਸੇ ਕਾਰਨ ਦੋਵੇਂ ਭਰਾ ਆਪਸ ਵਿੱਚ ਖਹਿਬੜ ਪਏ। ਬਾਅਦ ਵਿੱਚ ਇੱਕ ਨੇ ਸੁੱਤੇ ਪਏ ਬਲਵਿੰਦਰ ਸਿੰਘ ਦੀ ਪਿੱਠ ਤੇ ਕਿਸੇ ਤਿੱਖੀ ਚੀਜ਼ ਨਾਲ 7-8 ਵਾਰ ਕਰ ਦਿੱਤੇ। ਜਿਸ ਨਾਲ ਉਸ ਦਾ ਦੇਹਾਂਤ ਹੋ ਗਿਆ।

ਸੰਦੀਪ ਸਿੰਘ ਗਿੱਲ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਹ ਸਹਾਰਾ ਏਜੰਸੀ ਦਾ ਵਰਕਰ ਹੈ। ਉਨ੍ਹਾਂ ਨੂੰ ਪਿੰਡ ਕੋਟ ਫੱਤਾ ਵਿਚ ਇਕ ਵਿਅਕਤੀ ਦੀ ਜਾਨ ਜਾਣ ਦੀ ਜਾਣਕਾਰੀ ਮਿਲੀ ਸੀ। ਸੰਦੀਪ ਦੇ ਦੱਸਣ ਮੁਤਾਬਕ ਇਕ ਭਰਾ ਨੇ ਆਪਣੇ ਭਰਾ ਦੀ ਜਾਨ ਲੈ ਲਈ ਹੈ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਕੋਟ ਫੱਤਾ ਪੁਲੀਸ ਵੀ ਮੌਕੇ ਤੇ ਹਾਜ਼ਰ ਸੀ। ਇਹ ਘਟਨਾ ਘਰ ਵਿੱਚ ਹੀ ਵਾਪਰੀ ਹੈ। ਸੰਦੀਪ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *