ਬਜ਼ੁਰਗ ਨੇ ਸਿਆਣੀ ਉਮਰੇ ਕੀਤਾ ਜੁੱਤੀਆਂ ਖਾਣ ਵਾਲਾ ਕੰਮ

ਇਕ ਪਾਸੇ ਤਾਂ ਲੋਕ ਕੰਜਕਾਂ ਦੀ ਪੂਜਾ ਕਰਦੇ ਹਨ। ਇਸ ਦਿਨ ਗਲੀ ਮੁਹੱਲਿਆਂ ਵਿੱਚੋਂ ਲੜਕੀਆਂ ਨੂੰ ਲੱਭ ਲੱਭ ਕੇ ਲਿਆਉਂਦੇ ਹਨ। ਉਨ੍ਹਾਂ ਨੂੰ ਦੇਵੀਆਂ ਮੰਨ ਕੇ ਆਓ ਭਗਤ ਕਰਦੇ ਹਨ। ਉਨ੍ਹਾਂ ਨੂੰ ਖਾਣਾ ਖੁਆਉਂਦੇ ਹਨ ਅਤੇ ਕੁਝ ਪੈਸੇ ਵੀ ਦਿੰਦੇ ਹਨ। ਇਸ ਤੋਂ ਬਿਨਾਂ ਲੜਕੀਆਂ ਨਾਲ ਜਬਰ ਜ਼ਨਾਹ ਕਰਨ ਵਾਲੇ ਵੀ ਇਸ ਸਮਾਜ ਦੇ ਹੀ ਲੋਕ ਹਨ। ਤਰਨਤਾਰਨ ਦੇ ਜੰਡਿਆਲਾ ਰੋਡ ਤੇ ਰਹਿਣ ਵਾਲੇ 65 ਸਾਲਾ ਇਕ ਵਿਅਕਤੀ ਅਸ਼ੋਕ ਕੁਮਾਰ ਵੱਲੋਂ ਆਪਣੇ ਘਰ ਵਿੱਚ ਬੱਚਾ ਖਿਡਾਉਣ ਲਈ ਰੱਖੀ ਗਈ 12 ਸਾਲ ਦੀ ਲੜਕੀ ਨਾਲ ਧੱਕਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਲੜਕੀ ਦਾ ਕਹਿਣਾ ਹੈ ਕਿ ਉਸ ਸਮੇਂ ਅਸ਼ੋਕ ਕੁਮਾਰ ਦੀ ਪਤਨੀ ਮੰਦਰ ਗਈ ਹੋਈ ਸੀ ਅਤੇ ਉਸਦੀ ਨੂੰਹ ਪੇਕੇ ਗਈ ਸੀ। ਘਰ ਵਿੱਚ ਹੀ ਅਸ਼ੋਕ ਕੁਮਾਰ ਨੇ ਉਸ ਨਾਲ ਇਹ ਘਟੀਆ ਕਰਤੂਤ ਕੀਤੀ। ਬੱਚੀ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਬੱਚੀ ਸਕੂਲ ਚ ਛੁੱਟੀਆਂ ਹੋਣ ਕਾਰਨ ਦੀਪਕ ਕੁਮਾਰ ਦੇ ਘਰ 2 ਮਹੀਨੇ ਤੋਂ ਬੱਚਾ ਖਿਡਾਉਣ ਤੇ ਲੱਗੀ ਹੋਈ ਸੀ। ਇਕ ਵਿਅਕਤੀ ਨੇ ਦੱਸਿਆ ਹੈ ਕਿ ਬੱਚੀ ਦਾ ਪਿਤਾ ਰਿਕਸ਼ਾ ਚਲਾਉਂਦਾ ਹੈ। ਇਹ ਪਰਿਵਾਰ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ

ਅਤੇ ਕੁਝ ਸਮਾਂ ਪਹਿਲਾਂ ਹੀ ਬਰਨਾਲਾ ਤੋਂ ਆਇਆ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਅਸ਼ੋਕ ਕੁਮਾਰ ਦੀ ਆਪਣੀ ਆਡ਼੍ਹਤ ਅਤੇ ਹੋਟਲ ਹੈ। ਜਦ ਕਿ ਉਸ ਦਾ ਪੁੱਤਰ ਦੀਪਕ ਕੈਰੋਂ ਯੂਥ ਅਕਾਲੀ ਦਲ ਦਾ ਪ੍ਰਧਾਨ ਰਹਿ ਚੁੱਕਾ ਹੈ। ਉਸ ਨੇ ਪੁਲੀਸ ਤੇ ਦੋਸ਼ੀ ਦੀ ਮਦਦ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਨਸਾਫ ਲੈਣ ਲਈ ਸੰਘਰਸ਼ ਵੀ ਕਰ ਸਕਦੇ ਹਨ। ਉਸ ਦੇ ਦੱਸਣ ਮੁਤਾਬਕ ਮਾਮਲਾ ਕਈ ਦਿਨ ਪੁਰਾਣਾ ਹੈ। ਅਸ਼ੋਕ ਕੁਮਾਰ ਨੇ ਲੜਕੀ ਨੂੰ ਧਮਕੀ ਦਿੱਤੀ ਸੀ ਕਿ ਇਸ ਬਾਰੇ ਕਿਸੇ ਨੂੰ ਦੱਸਣਾ ਨਹੀਂ।

ਦੂਜੇ ਪਾਸੇ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਵਿਅਕਤੀ ਆਪਣੀ 12-13 ਸਾਲ ਦੀ ਲੜਕੀ ਨੂੰ ਲੈ ਕੇ ਉਨ੍ਹਾਂ ਕੋਲ ਆਇਆ ਸੀ। ਉਸ ਨੇ 65 ਸਾਲਾ ਵਿਅਕਤੀ ਅਸ਼ੋਕ ਕੁਮਾਰ ਤੇ ਆਪਣੀ ਬੱਚੀ ਨਾਲ ਧੱਕਾ ਕਰਨ ਦੇ ਦੋਸ਼ ਲਗਾਏ ਹਨ। ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਅਸ਼ੋਕ ਕੁਮਾਰ ਤੇ ਪਰਚਾ ਦਰਜ ਕੀਤਾ ਹੈ। ਲੜਕੀ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *