ਆਹ ਦੇਖ ਲਓ ਲੋਕਾਂ ਦਾ ਹਾਲ, ਖੁਦ ਬੁਲਾਈ ਆਪਣੀ ਮੋਤ- ਅਸਮਾਨ ਤੋਂ ਡਿੱਗੀ ਮੋਤ ਨੇ ਮਚਾਈ ਹਾਹਾਕਾਰ

ਮਾਨਸੂਨ ਦਾ ਸੀਜਨ ਚੱਲ ਰਿਹਾ ਹੈ। ਭਾਵੇਂ ਅਜੇ ਪੰਜਾਬ ਵਿੱਚ ਮਾਨਸੂਨ ਨੇ ਜ਼ੋਰ ਨਹੀਂ ਫੜਿਆ ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਸੂਬਿਆਂ ਵਿਚ ਵਰਖਾ ਜ਼ੋਰਾਂ ਤੇ ਹੋ ਰਹੀ ਹੈ। ਇਸ ਮੌਸਮ ਦੌਰਾਨ ਆਮ ਤੌਰ ਤੇ ਅਸਮਾਨੀ ਬਿਜਲੀ ਵੀ ਕੜਕਦੀ ਹੈ। ਕਈ ਵਾਰ ਅਸਮਾਨੀ ਬਿਜਲੀ ਡਿੱਗਣ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਪਿਛਲੇ ਦਿਨੀਂ ਹੋਈ ਬਾਰਸ਼ ਦੌਰਾਨ ਵੱਖ ਵੱਖ ਥਾਵਾਂ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਜਾਨੀ ਨੁਕਸਾਨ ਦੇਖਣ ਨੂੰ ਮਿਲਿਆ।

ਮਹੀਨਾ ਪਹਿਲਾਂ ਪੰਜਾਬ ਵਿੱਚ ਵੀ ਅਜਿਹੀਆਂ ਇੱਕਾ ਦੁੱਕਾ ਘਟਨਾਵਾਂ ਵਾਪਰੀਆਂ ਸਨ। ਇਹ ਹਾਦਸੇ ਮਨੁੱਖ ਨੂੰ ਧੁਰ ਅੰਦਰ ਤੱਕ ਝੰਜੋੜ ਦਿੰਦੇ ਹਨ। ਸਾਨੂੰ ਉਸ ਦਾ ਪਤਾ ਨਹੀਂ ਹੁੰਦਾ ਕਿ ਇਹ ਘਟਨਾ ਕਦੋਂ ਵਾਪਰ ਜਾਣੀ ਹੈ। ਕੋਈ ਆਦਮੀ ਸਫ਼ਰ ਕਰ ਰਿਹਾ ਹੈ। ਕੋਈ ਕਿਤੇ ਕੰਮ ਕਰ ਰਿਹਾ ਹੈ। ਕੋਈ ਵੀ ਆਦਮੀ ਹਰ ਸਮੇਂ ਸੁਰੱਖਿਅਤ ਨਹੀਂ ਹੁੰਦਾ। ਤਾਜ਼ਾ ਖ਼ਬਰ ਰਾਜਸਥਾਨ ਦੀ ਰਾਜਧਾਨੀ ਜੈਪੁਰ ਨਾਲ ਸਬੰਧਤ ਹੈ। ਜਿੱਥੇ ਕਾਫ਼ੀ ਯਾਤਰੀ ਘੁੰਮਣ ਫਿਰਨ ਲਈ ਆਏ ਹੋਏ ਸਨ।

ਇਹ ਲੋਕ ਇੱਥੋਂ ਦੇ ਅਮੀਰ ਮਹਿਲ ਨੇੜੇ ਵਾਚ ਟਾਵਰ ਦੇਖਣ ਲਈ ਪਹੁੰਚੇ ਹੋਏ ਸਨ। ਅਸੀਂ ਜਾਣਦੇ ਹਾਂ ਕਿ ਜਦੋਂ ਕੋਈ ਯਾਤਰੀ ਕਿਸੇ ਵਿਸ਼ੇਸ਼ ਥਾਂ ਤੇ ਜਾਂਦਾ ਹੈ ਤਾਂ ਤਸਵੀਰਾਂ ਜ਼ਰੂਰ ਲੈਂਦਾ ਹੈ। ਇਹ ਵਿਅਕਤੀ ਵੀ ਉੱਥੇ ਵਾਚ ਟਾਵਰ ਤੇ ਖਲੋ ਕੇ ਤਸਵੀਰਾਂ ਲੈ ਰਹੇ ਸਨ ਕਿ ਇਨ੍ਹਾਂ ਤੇ ਅਸਮਾਨੀ ਬਿਜਲੀ ਡਿੱਗ ਪਈ। ਇਸ ਹਾਦਸੇ ਵਿੱਚ 16 ਇਨਸਾਨੀ ਜਾਨਾਂ ਚਲੀਆਂ ਗਈਆਂ। ਹਾਦਸੇ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਸ ਕਰਕੇ ਡਿਫੈਂਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਬਚਾਅ ਕਾਰਜਾਂ ਲਈ ਅੱਗੇ ਆਈਆਂ।

ਇਨ੍ਹਾਂ ਟੀਮਾਂ ਦੁਆਰਾ 28 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਹਨ। ਕਈਆਂ ਦੀ ਤਾਂ ਹਾਲਤ ਕਾਫੀ ਖਰਾਬ ਦੱਸੀ ਜਾਂਦੀ ਹੈ। ਐਂਬੂਲੈਂਸ ਰਾਹੀਂ ਇਨ੍ਹਾਂ ਲੋਕਾਂ ਨੂੰ ਐਸ ਐਮ ਐਸ ਹਸਪਤਾਲ ਵਿੱਚ ਪਹੁੰਚਾਇਆ ਗਿਆ ਤਾਂ ਕਿ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ। ਇਸ ਹਾਦਸੇ ਵਿੱਚ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *