ਇੰਨਾ ਦਰਦਨਾਕ ਹਾਦਸਾ ਦੇਖਣ ਵਾਲਿਆਂ ਦੀ ਕੰਬ ਗਈ ਰੂਹ, ਦੇਖੋ ਕਿਵੇਂ ਵਿਛ ਗਈਆਂ ਲਾਸ਼ਾਂ

ਹੁਸ਼ਿਆਰਪੁਰ ਦੇ ਦਸੂਹਾ ਵਿੱਚ ਤੜਕੇ ਤੜਕੇ ਵਾਪਰੀ ਘਟਨਾ ਵਿੱਚ 3 ਨੌਜਵਾਨ ਦਮ ਤੋੜ ਗਏ ਹਨ। ਹਾਦਸਾ ਕਰੈਸ਼ਰ ਵਾਲੇ 2 ਟਿੱਪਰਾਂ ਦੇ ਵਿਚਕਾਰ ਇੱਕ ਟਾਟਾ 407 ਗੱਡੀ ਦੇ ਆਉਣ ਕਾਰਨ ਵਾਪਰਿਆ ਹੈ। ਜਿਸ ਨਾਲ ਟਾਟਾ 407 ਵਿੱਚ ਸਵਾਰ 3 ਨੌਜਵਾਨਾਂ ਦੀ ਜਾਨ ਚਲੀ ਗਈ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਸੂਹਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸਵੇਰੇ 4 ਤੋਂ 4-30 ਵਜੇ ਦੇ ਦਰਮਿਆਨ ਦਸੂਹਾ ਦੇ ਹਾਜੀਪੁਰ ਚੌਕ ਵਿੱਚ ਇਹ ਘਟਨਾ ਵਾਪਰੀ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਅੱਗੇ ਇੱਕ ਗੱਡੀ ਕਰੈਸ਼ਰ ਲੈ ਕੇ ਜਾ ਰਹੀ ਸੀ। ਉਸਦੇ ਪਿੱਛੇ ਟਾਟਾ 407 ਗੱਡੀ ਸੀ। ਜਿਸ ਵਿੱਚ ਲੱਕੜ ਰੱਖੀ ਹੋਈ ਸੀ ਅਤੇ 3 ਨੌਜਵਾਨ ਸਵਾਰ ਸਨ। ਇਸ ਟਾਟਾ 407 ਦੇ ਪਿੱਛੇ ਇਕ ਹੋਰ ਗੱਡੀ ਕਰੈਸ਼ਰ ਲੈ ਕੇ ਜਾ ਰਹੀ ਸੀ। ਅਧਿਕਾਰੀ ਦਾ ਕਹਿਣਾ ਹੈ ਕਿ ਪਿਛਲੀ ਗੱਡੀ ਨੇ ਵਿਚਕਾਰਲੀ ਟਾਟਾ 407 ਨੂੰ ਟੱਕਰ ਮਾਰ ਦਿੱਤੀ। ਵਿਚਕਾਰਲੀ ਗੱਡੀ ਦੋਵੇਂ ਗੱਡੀਆਂ ਦੇ ਵਿਚਕਾਰ ਫਸ ਗਈ ਜਿਸ ਕਰਕੇ ਉਸ ਵਿੱਚ ਸਵਾਰ 3 ਨੌਜਵਾਨ ਮੌਕੇ ਤੇ ਹੀ ਦਮ ਤੋੜ ਗਏ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕ ਦੇਹਾਂ ਕੱਢ ਕੇ ਦਸੂਹਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀਆਂ ਹਨ ਅਤੇ ਮ੍ਰਿਤਕਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਪੁਲੀਸ ਨੇ ਤਿੰਨੇ ਗੱਡੀਆਂ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਨੇ 3 ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਕਿਸੇ ਇਕ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਦੂਸਰਿਆਂ ਨੂੰ ਭੁਗਤਣਾ ਪੈ ਗਿਆ। ਟਰੈਫਿਕ ਪੁਲੀਸ ਦੁਆਰਾ ਵਾਰ ਵਾਰ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਅਜਾਈਂ ਜਾ ਰਹੀਆਂ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

Leave a Reply

Your email address will not be published. Required fields are marked *