ਕੁੱਤਿਆਂ ਨੇ ਸ਼ਰੇਆਮ ਕੀਤਾ ਬੰਦੇ ਦਾ ਸ਼ਿਕਾਰ, 1 ਘੰਟੇ ਚ ਜਿਉਂਦੇ ਨੂੰ ਨੋਚ-ਨੋਚਕੇ ਖਾ ਗਏ

ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਮਨੁੱਖ ਲਈ ਉਲਝਣਾਂ ਪੈਦਾ ਕਰ ਰਹੀ ਹੈ। ਜੇਕਰ ਅਸੀਂ 40-45 ਸਾਲ ਪੁਰਾਣੇ ਸਮੇਂ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਸ ਸਮੇਂ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਆਵਾਰਾ ਕੁੱਤਿਆਂ ਨੂੰ ਦਵਾਈ ਪਾ ਦਿੱਤੀ ਜਾਂਦੀ ਸੀ। ਜਿਸ ਨਾਲ ਆਵਾਰਾ ਕੁੱਤਿਆਂ ਦੀ ਜਨਸੰਖਿਆ ਕੰਟਰੋਲ ਵਿੱਚ ਰਹਿੰਦੀ ਸੀ। ਅੱਜਕੱਲ੍ਹ ਅਵਾਰਾ ਕੁੱਤੇ ਬਹੁਤ ਜ਼ਿਆਦਾ ਵਧ ਗਏ ਹਨ। ਕਈ ਵਾਰ ਕੁੱਤੇ ਇਕੱਠੇ ਹੋ ਕੇ ਮਨੁੱਖ ਦੀ ਜਾਨ ਲੈ ਲੈਂਦੇ ਹਨ।

ਇਹ ਘਟਨਾਵਾਂ ਆਮ ਤੌਰ ਤੇ ਮੁੜ ਮੁੜ ਵਾਪਰਦੀਆਂ ਰਹਿੰਦੀਆਂ ਹਨ। ਥੋੜੇ ਦਿਨ ਬਾਅਦ ਹੀ ਇਸ ਨਾਲ ਜੁੜੀ ਹੋਈ ਕੋਈ ਨਾ ਕੋਈ ਖਬਰ ਸੁਣਨ ਜਾਂ ਦੇਖਣ ਨੂੰ ਮਿਲ ਜਾਂਦੀ ਹੈ। ਗੁਰਦਾਸਪੁਰ ਦੇ ਗੀਤਾ ਭਵਨ ਰੋਡ ਵਿਖੇ ਰਾਤ ਦੇ 2 ਢਾਈ ਵਜੇ ਪੈਦਲ ਲੰਘ ਰਹੇ ਪਰਵਾਸੀ ਮਜ਼ਦੂਰ ਨੂੰ ਮੁਹੱਲੇ ਦੇ ਅਵਾਰਾ 10- 12 ਕੁੱਤੇ ਮਿਲ ਕੇ ਨੋਚ ਨੋਚ ਕੇ ਖਾ ਗਏ। ਸਵੇਰੇ ਉਸ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਸ਼ਹਿਰ ਵਾਸੀਆਂ ਦੇ ਦੱਸਣ ਮੁਤਾਬਕ ਇਸ ਰਸਤੇ ਤੇ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ

ਕਿਉਂਕਿ ਇੱਥੇ 3-4 ਮੰਦਰ ਹਨ ਅਤੇ 3- 4 ਸਕੂਲ ਹਨ। ਲੋਕ ਮੰਦਰ ਵਿੱਚ ਮੱਥਾ ਟੇਕਣ ਆਉਂਦੇ ਹਨ। ਬੱਚੇ ਸਕੂਲ ਪੜ੍ਹਨ ਜਾਂ ਟਿਊਸ਼ਨ ਪੜ੍ਹਨ ਆਉਂਦੇ ਹਨ। ਇਹ ਅਵਾਰਾ ਕੁੱਤੇ ਉਨ੍ਹਾਂ ਨੂੰ ਘੇਰ ਲੈਂਦੇ ਹਨ। ਜਿਸ ਕਰਕੇ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਨਗਰ ਕੌਂਸਲ ਵੱਲੋਂ ਇਹ ਕੁੱਤੇ ਖ਼ਤਮ ਕੀਤੇ ਜਾਣ ਜਾਂ ਇਨ੍ਹਾਂ ਨੂੰ ਫੜ ਕੇ ਪਿੰਜਰਿਆਂ ਵਿੱਚ ਬੰਦ ਕੀਤਾ ਜਾਵੇ। ਉਹ ਚਾਹੁੰਦੇ ਹਨ ਕਿ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਤੋਂ ਛੁਟਕਾਰਾ ਦਿਵਾਇਆ ਜਾਵੇ।

ਨਗਰ ਕੌਂਸਲ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਕੁੱਤਿਆਂ ਦੀ ਨਸਬੰਦੀ ਕਰਵਾਉਣ ਦਾ ਠੇਕਾ ਦਿੱਤਾ ਸੀ। ਉਨ੍ਹਾਂ ਵੱਲੋਂ ਇਕ ਹਾਊਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਸਰਕਾਰ ਤੋਂ ਇਸ ਸਬੰਧੀ ਵਿਸ਼ੇਸ਼ ਫੰਡ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਬਹੁਤ ਜਲਦੀ ਇਸ ਸਬੰਧੀ ਕਦਮ ਚੁੱਕਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *