ਚੜ੍ਹਦੀ ਸਵੇਰ ਪੰਜਾਬ ਚ ਵੱਡਾ ਹਾਦਸਾ-ਦੇਖੋ ਕਿਵੇਂ ਮਚੀ ਹਾਹਾਕਾਰ

ਹੁਸ਼ਿਆਰਪੁਰ ਟਾਂਡਾ ਰੋਡ ਤੇ ਵਾਪਰੇ ਇਕ ਹਾਦਸੇ ਦਾ ਦ੍ਰਿਸ਼ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਕਿਸੇ ਕੋਲ ਕਹਿਣ ਨੂੰ ਕੁਝ ਨਹੀਂ ਸੀ। ਬਸ ਵਾਹਿਗੁਰੂ ਸ਼ਬਦ ਹੀ ਮੂੰਹੋਂ ਨਿਕਲਿਆ। ਬੱਸ ਸਫੈਦੇ ਵਿਚ ਵੱਜ ਕੇ ਪਾਟ ਗਈ ਅਤੇ ਬੱਸ ਵਿਚੋਂ ਸਵਾਰੀਆਂ ਨੂੰ ਕਰੇਨ ਦੀ ਮੱਦਦ ਨਾਲ ਕੱਢਿਆ ਗਿਆ। ਇਕ ਵਿਅਕਤੀ ਦੇ ਦੱਸਣ ਮੁਤਾਬਕ ਉਹ ਟਾਂਡਾ ਤੋਂ ਹੁਸ਼ਿਆਰਪੁਰ ਵੱਲ ਆ ਰਹੇ ਸਨ ਅਤੇ ਬੱਸ ਹੁਸ਼ਿਆਰਪੁਰ ਵੱਲੋਂ ਆ ਰਹੀ ਸੀ। ਉਸ ਦਾ ਕਹਿਣਾ ਹੈ ਕਿ ਐਕਟਿਵਾ ਸਵਾਰਾਂ ਨੂੰ ਬਚਾਉਂਦੀ ਹੋਈ ਬੱਸ ਬੇਕਾਬੂ ਹੋ ਕੇ ਸਫੈਦੇ ਵਿਚ ਜਾ ਵੱਜੀ।

ਬੱਸ ਵਿਚਾਲੇ ਤੋਂ ਪਾਟ ਗਈ। ਬੱਸ ਵਿਚ 20-25 ਸਵਾਰੀਆਂ ਸਨ। ਇਸ ਵਿਅਕਤੀ ਦੇ ਦੱਸਣ ਮੁਤਾਬਕ ਐਕਟਿਵਾ ਸਵਾਰ ਬੱਸ ਦੇ ਥੱਲੇ ਆ ਗਏ। ਉਨ੍ਹਾਂ ਨੇ ਜੈੱਕ ਦੀ ਮਦਦ ਨਾਲ ਬੱਸ ਨੂੰ ਉੱਚਾ ਚੁੱਕ ਕੇ ਐਕਟਿਵਾ ਸਵਾਰਾਂ ਨੂੰ ਕੱਢਿਆ। ਬੱਸ ਵਿੱਚ ਸਵਾਰ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਬੱਸ ਵਿੱਚੋਂ ਕੱਢਿਆ ਗਿਆ। ਇਨ੍ਹਾਂ ਵਿੱਚੋਂ ਕੁਝ ਨੂੰ ਟਾਂਡਾ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ ਅਤੇ ਕੁਝ ਨੂੰ ਐਂਬੂਲੈਂਸ ਰਾਹੀਂ ਹੋਰ ਪਾਸੇ। ਇਸ ਵਿਅਕਤੀ ਦੇ ਦੱਸਣ ਮੁਤਾਬਕ ਕੁਝ ਘੰਟਿਆਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ।

ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਟਾਂਡਾ ਰੋਡ ਤੇ ਪਿੰਡ ਰਾਮਪੁਰ ਨੇੜੇ ਹਾਦਸਾ ਵਾਪਰਿਆ ਹੈ । ਉਨ੍ਹਾਂ ਕੋਲ ਇਕ ਵਿਅਕਤੀ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਹੈ ਅਤੇ 6 ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਬੱਚੀ ਪਿ੍ਆ ਦੀ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰ ਦੇ ਦੱਸਣ ਮੁਤਾਬਕ ਥਾਣਾ ਟਾਂਡਾ ਦੀ ਬਲਜਿੰਦਰ ਕੌਰ ਨਾਮ ਦੀ ਔਰਤ ਦੇ ਸੱਟ ਜ਼ਿਆਦਾ ਹੈ। ਇਸ ਤੋਂ ਬਿਨਾਂ ਬਾਕੀਆਂ ਦੇ ਸੱਟਾਂ ਕੁਝ ਘੱਟ ਹਨ। ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *