ਨਰਸ ਦੀ ਕਰਤੂਤ ਤੇ ਪੈਗੀ ਬੱਚਿਆਂ ਦੀ ਨਜ਼ਰ, ਪੈ ਗਿਆ ਰੌਲਾ ਲੋਕ ਹੋ ਗਏ ਇਕੱਠੇ

ਅਸੀਂ ਸਾਰੇ ਜਾਣਦੇ ਹਾਂ ਕਿ ਭਰੂਣ ਹੱਤਿਆ ਇੱਕ ਪਾਪ ਹੈ। ਭਾਰਤ ਵਿੱਚ ਭਰੂਣ ਹੱਤਿਆਵਾਂ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਉੱਤੇ ਪਾਬੰਦੀ ਹੈ ਪਰ ਯੂਨੀਸੈਫ਼ ਮੁਤਾਬਕ ਹੁਣ ਤੱਕ 50 ਮਿਲੀਅਨ ਭਾਰਤੀ ਕੁੜੀਆਂ ਮਾਰੀਆਂ ਜਾ ਚੁੱਕੀਆਂ ਹਨ। ਭਰੂਣ ਹੱਤਿਆ ਰੋਕਣ ਲਈ ਦੁਨੀਆ ਭਰ ਵਿੱਚ ਕਾਨੂੰਨ ਬਣੇ ਹੋਣ ਦੇ ਬਾਵਜੁਦ ਵੀ ਅਜਿਹਾ ਹੋ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਬਸੰਤ ਨਗਰ ਇਲਾਕੇ ਵਿੱਚ ਸਾਹਮਣੇ ਆਇਆ ਹੈ।

ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇਕ ਨਰਸ ਵੱਲੋਂ ਭਰੂਣ ਨੂੰ ਲਿਫਾਫੇ ਵਿਚ ਪਾ ਕੇ ਗਟਰ ਵਿਚ ਸੁੱਟਿਆ ਗਿਆ। ਜਦੋਂ ਇਲਾਕਾ ਵਾਸੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ। ਇਲਾਕਾ ਨਿਵਾਸੀ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਇਕ ਨਰਸ ਰਹਿੰਦੀ ਹੈ। ਜਿਸ ਉੱਤੇ ਉਨ੍ਹਾਂ ਨੂੰ ਪਹਿਲਾਂ ਵੀ ਸ਼ੱਕ ਸੀ। ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਬੱਚਿਆਂ ਰਾਹੀਂ ਪਤਾ ਲੱਗਾ ਸੀ ਕਿ ਇੱਕ ਔਰਤ ਨੇ ਸੀਵਰੇਜ ਵਿੱਚ ਕੁਝ ਸੁੱਟਿਆ ਹੈ।

ਪਰ ਸ਼ਾਮ ਨੂੰ ਸਾਰੇ ਮੁਹੱਲਾ ਵਾਸੀਆਂ ਨੇ ਬਲਬ ਜਗਾ ਕੇ ਸੀਵਰੇਜ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਸ ਵਿੱਚ ਇੱਕ ਬੱਚਾ ਸੁਟਿਆ ਹੋਇਆ ਹੈ। ਇਸ ਸੰਬੰਧੀ ਇਲਾਕਾ ਨਿਵਾਸੀਆਂ ਨੇ ਉਸ ਨਰਸ ਔਰਤ ਨਾਲ ਗੱਲ ਬਾਤ ਕੀਤੀ। ਉਸ ਨੇ ਇਲਾਕਾ ਨਿਵਾਸੀਆਂ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਉਹ ਬੱਚੇ ਵਾਲਾ ਲਿਫਾਫਾ ਉਸ ਨੂੰ ਵਾਪਸ ਦੇ ਦਵੋ। ਉਹ ਅੱਗੇ ਤੋਂ ਅਜਿਹਾ ਕੰਮ ਨਹੀਂ ਕਰੇਗੀ। ਉਹ ਇਕ ਵਿਧਵਾ ਔਰਤ ਹੈ।

ਜਿਸ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਅਜਿਹਾ ਕਰਨਾ ਪਿਆ ਪਰ ਸਾਰੇ ਇਲਾਕਾ ਨਿਵਾਸੀਆਂ ਨੇ ਸਲਾਹ ਕਰ ਕੇ ਪੁਲੀਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਇਲਾਕਾ ਨਿਵਾਸੀਆ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਸ ਔਰਤ ਦੀਆਂ ਸਾਰੀਆਂ ਡਿਗਰੀਆਂ,ਉਸ ਦੀ ਪੜਾਈ ਦੀ ਜਾਂਚ ਕੀਤੀ ਜਾਵੇ ਅਤੇ ਉਸ ਕੋਲ ਕੀ ਅਧਿਕਾਰ ਹੈ, ਜੋ ਉਸ ਨੇ ਅਜਿਹਾ ਕੀਤਾ, ਉਸ ਦੀ ਵੀ ਜਾਂਚ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਨੂੰ ਸ਼ਾਮ ਸਮੇਂ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਇੱਕ ਬੱਚਾ ਗਟਰ ਵਿੱਚ ਪਿਆ ਹੈ। ਜਿਸ ਦੀ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਪਤਾ ਲੱਗੇਗਾ ਕਿ ਇਹ ਕੀ ਚੀਜ਼ ਹੈ। ਬੱਚਾ ਜਾਂ ਕੁਝ ਹੋਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਇਸ ਚੀਜ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ ਉਸ ਦੇ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *