ਭਾਖੜਾ ਨਹਿਰ ਚ ਲਗਾਈ ਇਨੋਵਾ ਕਾਰ ਨੇ ਛਾਲ, ਰੱਸੇ ਪਾ ਕੇ ਕਾਰ ਤਾਂ ਕੱਢ ਲਈ ਬਾਹਰ ਪਰ

ਇਨਸਾਨ ਨਾਲ ਕਦੋਂ ਕੀ ਵਾਪਰ ਜਾਵੇ, ਕੁੱਝ ਕਿਹਾ ਨਹੀਂ ਜਾ ਸਕਦਾ। ਹਾਲਾਤਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਕਿਸ ਪਾਸੇ ਕਰਵਟ ਲੈ ਲੈਣ ।ਪੈਰ ਪੁੱਟੇ ਦਾ ਕੋਈ ਭਰੋਸਾ ਨਹੀਂ। ਕੀ ਪਤਾ ਕਦੋਂ ਕੀ ਹੋ ਜਾਣਾ ਹੈ ? ਰੂਪਨਗਰ ਦੇ ਨਿਊ ਮਲਕਪੁਰ ਨੇੜੇ ਭਾਖੜਾ ਨਹਿਰ ਵਿਚ ਇਕ ਸਿਲਵਰ ਰੰਗ ਦੀ ਇਨੋਵਾ ਗੱਡੀ ਦੇ ਡਿੱਗ ਜਾਣ ਦੀ ਜਾਣਕਾਰੀ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਗੱਡੀ ਵਿੱਚ 2 ਜਾਂ 3 ਵਿਅਕਤੀ ਸਵਾਰ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸਵੇਰੇ 9 ਵਜੇ ਜਾਣਕਾਰੀ ਮਿਲੀ ਸੀ

ਕਿ ਭਾਖੜਾ ਨਹਿਰ ਵਿਚ ਇੱਕ ਕਾਰ ਡਿੱਗੀ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਗੋਤਾਖੋਰ ਦੇ ਦੱਸਣ ਮੁਤਾਬਕ ਉਹ ਡੇਢ ਘੰਟੇ ਤੋਂ ਗੱਡੀ ਦੀ ਭਾਲ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਨਹਿਰ ਵਿਚ ਡਿੱਗੀ ਹੋਈ ਇਨੋਵਾ ਗੱਡੀ ਦਾ ਪਤਾ ਲੱਗ ਗਿਆ ਹੈ ਅਤੇ ਗੱਡੀ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਗੱਡੀ ਵਿੱਚ ਸਵਾਰ ਵਿਅਕਤੀਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਗੱਡੀ ਵਿੱਚ ਕੋਈ ਵੀ ਵਿਅਕਤੀ ਨਹੀਂ ਮਿਲਿਆ। ਗੋਤਾਖੋਰਾਂ ਦੁਆਰਾ ਭਾਲ ਕੀਤੀ ਜਾ ਰਹੀ ਹੈ। ਇਨਸਾਨ ਚੰਗਾ ਭਲਾ ਘਰੋਂ ਜਾਂਦਾ ਹੈ।

ਰਸਤੇ ਵਿੱਚ ਉਸ ਨਾਲ ਕੀ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ। ਨਹਿਰਾਂ ਵਿੱਚ ਡਿੱਗਣ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਆਨੰਦਪੁਰ ਸਾਹਿਬ ਦੇ ਇੱਕ ਪਿੰਡ ਵਿੱਚ ਇਕ ਲੜਕਾ ਟਰੈਕਟਰ ਟਰਾਲੀ ਸਮੇਤ ਨਹਿਰ ਵਿੱਚ ਡਿੱਗ ਗਿਆ। ਉਸ ਤੋਂ ਪਹਿਲਾਂ ਪੰਜਾਬ ਵਿੱਚ ਹੀ 3 ਲੜਕੇ 2 ਕਾਰਾਂ ਸਮੇਤ ਨਹਿਰ ਵਿੱਚ ਡਿੱਗ ਗਏ ਸਨ। ਇਨ੍ਹਾਂ ਵਿਚੋਂ ਇਕ ਲੜਕੇ ਨੂੰ ਕਾਰ ਸਮੇਤ ਕੱਢ ਲਿਆ ਗਿਆ ਸੀ, ਜਦਕਿ 2 ਨੌਜਵਾਨ ਕਾਰ ਸਮੇਤ ਨਹਿਰ ਵਿੱਚ ਹੀ ਡੁੱਬ ਗਏ ਸਨ। ਇਹ ਤਿੰਨੇ ਹੀ ਕਿਸੇ ਦੇ ਜਨਮ ਦਿਨ ਦੀ ਪਾਰਟੀ ਵਿੱਚੋਂ ਆਏ ਸਨ।

Leave a Reply

Your email address will not be published. Required fields are marked *