ਮਾਂ ਨੇ ਬੱਚੀਆਂ ਨਾਲ ਕੀਤੀ ਵੱਡੀ ਜੱਗੋ ਤੇਰਵੀ, ਕਰਤੂਤ ਦੇਖ ਪੈਰਾਂ ਹੇਠੋਂ ਨਿਕਲਜੂ ਜਮੀਨ

ਦੁਨੀਆਂ ਵਿਚ ਸਾਰੇ ਰਿਸ਼ਤਿਆਂ ਨਾਲੋਂ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਦਾ ਰਿਸ਼ਤਾ ਮੰਨਿਆ ਜਾਂਦਾ ਹੈ। ਜੋ ਕਿ ਆਪਣੇ ਬੱਚਿਆਂ ਲਈ ਆਪਣੀ ਜਾਨ ਤੱਕ ਵੀ ਦੇ ਸਕਦੀ ਹੈ, ਜਿਸ ਕਰਕੇ ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਫ਼ਿਲੌਰ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਮਾਂ ਨੂੰ ਦੇਖ ਕੇ ਤੁਹਾਨੂੰ ਇਹ ਕਥਨ ਝੂਠੇ ਲੱਗਣਗੇ। ਫਿਲੌਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ,ਜਦੋਂ ਇਕ ਕਲਯੁਗੀ ਮਾਂ ਨੇ ਆਪਣੀਆਂ 2 ਬੱਚੀਆਂ ਨੂੰ ਕੋਈ ਚੀਜ ਦੇ ਕੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ।

ਬੱਚੀਆਂ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਲੜਕੇ ਗੌਰਵ ਦੀ 15 ਜੂਨ ਨੂੰ ਹੀ ਮੋਤ ਹੋ ਗਈ ਸੀ। ਵੱਡੇ ਲੜਕੇ ਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰ ਆਏ ਹੋਏ ਸਨ, ਜਿਨ੍ਹਾਂ ਵਿਚੋਂ ਤਿੰਨ-ਚਾਰ ਤਾਂ ਵਾਪਿਸ ਚਲੇ ਗਏ ਅਤੇ ਤਿੰਨ ਉੱਥੇ ਹੀ ਰਹਿ ਗਏ। ਬੱਚੀਆਂ ਦੇ ਦਾਦੇ ਦੇ ਦੱਸਣ ਅਨੁਸਾਰ ਉਨ੍ਹਾਂ ਸਾਰਿਆਂ ਨੇ ਰਾਤ ਨੂੰ ਇਕੱਠੇ ਬੈਠ ਕੇ ਰੋਟੀ ਖਾਧੀ। ਇਸੇ ਦੌਰਾਨ ਹੀ ਵੱਡੇ ਲੜਕੇ ਦੇ ਸਹੁਰੇ ਪਰਿਵਾਰ ਨੇ ਲੜਕੀ ਨੂੰ ਛੋਟੇ ਬੇਟੇ ਨਾਲ ਵਿਆਹੁਣ ਦੀ ਗਲ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਅਜੇ ਉਨ੍ਹਾਂ ਦੇ ਲੜਕੇ ਦੇ ਦੇਹਾਂਤ ਨੂੰ ਇਕ ਮਹੀਨਾ ਹੀ ਹੋਇਆ ਹੈ।

ਇਸ ਕਰਕੇ ਇਸ ਸੰਬੰਧੀ ਕੁਝ ਸਮੇਂ ਬਾਅਦ ਹੀ ਗੱਲ ਕਰਾਂਗੇ। ਬੱਚੀਆਂ ਦੇ ਦਾਦੇ ਨੇ ਦੱਸਿਆ ਕਿ ਉਹ ਸਵੇਰੇ ਜਲੰਧਰ ਚਲੇ ਗਏ ਸਨ ਕਿ ਪਿੱਛੋਂ ਉਨ੍ਹਾਂ ਨੂੰ ਫੋਨ ਆਇਆ ਕੇ ਬੱਚੀਆਂ ਨੇ ਕੋਈ ਦਵਾਈ ਖਾ ਲਈ ਹੈ। ਜਿਸ ਕਾਰਨ ਉਹ ਉਸੇ ਸਮੇਂ ਵਾਪਸ ਮੁੜ ਆਏ। ਦਾਦੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਦੀ ਨੂੰਹ ਉੱਤੇ ਸ਼ੱਕ ਹੈ ਕਿ ਉਸ ਨੇ ਹੀ ਬੱਚਿਆਂ ਨੂੰ ਅਜਿਹੀ ਚੀਜ਼ ਦਿੱਤੀ। ਕਿਉਂਕਿ ਵੱਡੇ ਲੜਕੇ ਦੇ ਮਰਨ ਤੋਂ ਬਾਅਦ ਪੈਸਾ ਸਾਰਾ ਬੱਚੀਆਂ ਨੂੰ ਮਿਲਣਾ ਸੀ।

ਇਸ ਕਰਕੇ ਉਨ੍ਹਾਂ ਦੀ ਨੂੰਹ ਨੇ ਬੱਚੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਸਾਰਾ ਪੈਸਾ ਉਸ ਦੇ ਨਾਮ ਹੋ ਜਾਵੇ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਛੋਟੀ ਬੱਚੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੋਤ ਹੋ ਗਈ ਸੀ ਅਤੇ ਦੂਜੀ ਦੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜੋ ਵੀ ਸੱਚ ਸਾਹਮਣੇ ਆਵੇਗਾ, ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *