ਵਿਆਹ ਦਾ ਡੱਬਾ ਲੈ ਕੇ ਆਏ ਮੁੰਡੇ ਕਰ ਗਏ ਵੱਡਾ ਕਾਂਡ, ਪਹਿਲੀ ਵਾਰ ਸਾਹਮਣੇ ਆਇਆ ਇਸ ਤਰ੍ਹਾਂ ਦਾ ਮਾਮਲਾ

ਅੱਜਕੱਲ੍ਹ ਨੌਸਰਬਾਜ਼ਾਂ ਨੇ ਕਿਸੇ ਤੋਂ ਸਾਮਾਨ ਹਥਿਆਉਣ ਦੇ ਨਵੇਂ ਨਵੇਂ ਢੰਗ ਲੱਭ ਲਏ ਹਨ। ਆਦਮੀ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਉਸ ਨਾਲ ਧੋਖਾ ਹੋ ਜਾਂਦਾ ਹੈ। ਇਹ ਲੋਕ ਬਹੁਤ ਹੀ ਹੁਸ਼ਿਆਰੀ ਨਾਲ ਘਟਨਾ ਨੂੰ ਅੰਜਾਮ ਦਿੰਦੇ ਹਨ। ਜਲੰਧਰ ਵਿੱਚ ਕੁੱਝ ਨੌਸਰਬਾਜ਼ ਕਿਸੇ ਦੇ ਘਰ ਆ ਕੇ ਬੜੀ ਹੁਸ਼ਿਆਰੀ ਨਾਲ ਘਰ ਦਾ ਭੇਤ ਲੈ ਗਏ ਅਤੇ ਫੇਰ ਕਾਰਵਾਈ ਨੂੰ ਅੰਜਾਮ ਦੇ ਦਿੱਤਾ। ਪਰਿਵਾਰ ਨੂੰ ਇਹ ਲਗਭਗ 3 ਲੱਖ ਰੁਪਏ ਦਾ ਚੂਨਾ ਲਾ ਗਏ। ਇਕ ਵਿਅਕਤੀ ਦੇ ਦੱਸਣ ਮੁਤਾਬਕ ਜਲੰਧਰ ਸਥਿਤ ਉਨ੍ਹਾਂ ਦੇ ਘਰ 15 ਦਿਨ ਪਹਿਲਾਂ ਕੋਈ ਵਿਅਕਤੀ ਮਠਿਆਈ ਦਾ ਡੱਬਾ ਲੈ ਕੇ ਆਏ।

ਉਹ ਕਹਿਣ ਲੱਗੇ ਕਿ ਉਨ੍ਹਾਂ ਦੇ ਘਰ ਵਿਆਹ ਹੈ। ਇਸ ਲਈ ਉਹ ਡੱਬਾ ਲੈ ਕੇ ਆਏ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਡੱਬਾ ਲੈ ਕੇ ਆਏ ਬੰਦਿਆਂ ਨੂੰ ਕਿਹਾ ਕਿ ਜਿੱਥੋਂ ਉਹ ਆਏ ਹਨ, ਉੱਥੇ ਤਾਂ ਕੋਈ ਉਸ ਦਾ ਜਾਣੂ ਰਹਿੰਦਾ ਹੀ ਨਹੀਂ ਹੈ। ਇਸ ਤੇ ਡੱਬਾ ਲੈ ਕੇ ਆਏ ਵਿਅਕਤੀ ਕਹਿਣ ਲੱਗੇ, ਸੌਰੀ! ਉਹ ਗਲਤੀ ਨਾਲ ਉਨ੍ਹਾਂ ਦੇ ਘਰ ਆ ਗਏ ਹਨ। ਉਨ੍ਹਾਂ ਨੇ ਕਿਸੇ ਹੋਰ ਦੇ ਘਰ ਜਾਣਾ ਸੀ। ਇੰਨਾ ਕਹਿ ਕੇ ਉਹ ਚਲੇ ਗਏ। ਘਰ ਦੇ ਮਾਲਕ ਦਾ ਕਹਿਣਾ ਹੈ ਕਿ ਹੁਣ ਇਹ ਦੁਬਾਰਾ ਤਿੰਨ ਵਿਅਕਤੀ ਆਏ।

ਇਨ੍ਹਾ ਵਿੱਚੋਂ ਇੱਕ ਨੇ ਆ ਕੇ ਉਸ ਦੇ ਸਿਰ ਤੇ ਪਿਸਤਲ ਰੱਖ ਦਿੱਤਾ। ਬਾਕੀ ਦੋਵੇਂ ਉਸ ਦੇ ਸੱਜੇ ਖੱਬੇ ਪਾਸੇ ਖੜ੍ਹ ਗਏ। ਇਨ੍ਹਾਂ ਦੇ ਹੱਥ ਵਿੱਚ ਹੋਰ ਸਮਾਨ ਸੀ। ਦੋਵਾਂ ਨੇ ਉਸ ਤੇ ਦਾਤਰ ਨਾਲ ਵਾਰ ਕਰ ਦਿੱਤਾ। ਇਹ ਲੋਕ ਘਰ ਦੇ ਮਾਲਕ ਦੀ ਮਾਂ ਨੂੰ ਕਹਿਣ ਲੱਗੇ ਕਿ ਉਸ ਦੀ ਚੇਨੀ ਕਿੱਥੇ ਹੈ। ਘਰ ਦੇ ਮਾਲਕ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਨੌਸਰਬਾਜ਼ ਪਹਿਲਾਂ ਡੱਬਾ ਦੇਣ ਦੇ ਬਹਾਨੇ ਉਸ ਦੀ ਮਾਂ ਦੀ ਚੇਨੀ ਦੇਖ ਗਏ ਹੋਣਗੇ। ਇਹ ਤਿੰਨੇ ਵਿਅਕਤੀ ਬਜ਼ੁਰਗ ਔਰਤ ਦੀਆਂ ਬਾਲੀਆਂ, 2 ਚੂੜੀਆਂ, ਨੱਕ ਦਾ ਕੋਕਾ ਅਤੇ ਇੱਕ ਮੁੰਦਰੀ ਹਥਿਆਉਣ ਵਿੱਚ ਕਾਮਯਾਬ ਹੋ ਗਏ।

ਔਰਤ ਦੇ 2 ਮੁੰਦਰੀਆਂ ਪਹਿਨੀਆਂ ਹੋਈਆਂ ਸਨ। ਇਹ ਨੌਸਰਬਾਜ਼ ਜਲਦਬਾਜ਼ੀ ਵਿੱਚ ਇੱਕ ਮੁੰਦਰੀ ਛੱਡ ਗਏ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਹ ਵਿਅਕਤੀ ਐਕਟਿਵਾ ਤੇ ਆਏ ਦੱਸੇ ਜਾਂਦੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਮੈਸੇਜ ਮਿਲਿਆ ਸੀ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *