ਇਸ ਬੰਦੇ ਕੋਲੋਂ ਮਿਲਿਆ ਅਜਿਹਾ ਜੀਵ, ਜਿਸਦੀ ਕੀਮਤ ਸੁਣਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਸੱਪ ਦੀਆਂ ਕਈ ਪ੍ਰਜਾਤੀਆਂ ਕਾਫ਼ੀ ਜ਼ਹਿਰੀਲੀਆਂ ਹੋਣ ਕਾਰਨ ਚਰਚਿਤ ਹਨ ਪਰ ਇਕ ਪ੍ਰਜਾਤੀ ਅਜਿਹੀ ਵੀ ਹੈ, ਜਿਹੜੀ ਉਸ ਦੇ ਜ਼ਹਿਰ ਨਾਲ ਨਹੀਂ ਬਲਕਿ ਉਸ ਦੀ ਕੀਮਤ ਕਾਰਨ ਚਰਚਾ ‘ਚ ਰਹਿੰਦੀ ਹੈ। ਇਸ ਪ੍ਰਜਾਤੀ ਦੇ ਸੱਪ ਦੀ ਬਲੈਕ ਮਾਰਕੀਟ ‘ਚ ਕੀਮਤ 3 ਕਰੋੜ ਤਕ ਹੁੰਦੀ ਹੈ। ਇਹ ਗੱਲ ਸੁਣਨ ‘ਚ ਬੇਸ਼ੱਕ ਅਜੀਬ ਲੱਗੇ ਪਰ ਹਕੀਕਤ ਇਹੀ ਹੈ। ਅਸੀਂ ਗੱਲ ਕਰ ਰਹੇ ਹਾਂ ਸੈਂਡ ਬੋਆ ਪ੍ਰਜਾਤੀ ਦੇ ਸੱਪ ਦੀ। ਜਿਸ ਦੀ ਕੌਮਾਂਤਰੀ ਬਲੈਕ ਮਾਰਕੀਟ ‘ਚ ਕੀਮਤ ਇੰਨੀ ਹੈ, ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਹੋ ਜਾਂਦਾ ਹੈ। ਇਸ ਸੱਪ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ, ਇੱਤਰ ਅਤੇ ਹੋਰ ਕਈ ਚੀਜਾਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ।

ਇਹੀ ਵਜ੍ਹਾ ਹੈ ਕਿ ਇਸ ਸੱਪ ਦੀ ਤਸਕਰੀ ਤੇ ਸਮੱਗਲਰਾਂ ਦੀ ਤਿੱਖੀ ਨਜ਼ਰ ਰਹਿੰਦੀ ਹੈ। ਅਜਿਹਾ ਹੀ ਇਕ ਮਾਮਲਾ ਚੰਡੀਗੜ੍ਹ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਚੰਡੀਗੜ੍ਹ ਪੁਲੀਸ ਵੱਲੋਂ ਸੈਂਡ ਬੋਆ ਸੱਪ ਦੀ ਤਸਕਰੀ ਕਰ ਰਹੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ, ਜਦੋਂ ਉਨ੍ਹਾਂ ਨੇ 3 ਕਰੋੜ ਦੀ ਕੀਮਤ ਵਾਲੇ ਸੈਂਡ ਬੋਆ ਸੱਪ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਫੜਿਆ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਸੀ। ਇਸ ਦੌਰਾਨ ਹੀ ਉਨ੍ਹਾਂ ਨੇ ਚੰਡੀਗੜ੍ਹ ਸੈਕਟਰ 23 ਵਿਚ ਸਕੂਲ ਦੇ ਕੋਲ ਨਾਕਾ ਲਾਇਆ ਸੀ। ਜਿਸ ਵਿੱਚ ਉਨ੍ਹਾਂ ਨੇ ਇਹ 2 ਮੂੰਹੇ 3 ਕਰੋੜ ਵਾਲੇ ਸੱਪ ਦੀ ਤਸਕਰੀ ਕਰ ਰਹੇ ਇਕ ਵਿਅਕਤੀ ਨੂੰ ਸੈਂਡ ਬੋਆ ਸੱਪ ਸਮੇਤ ਕਾਬੂ ਕੀਤਾ। ਪੁਲੀਸ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਪਠਾਨਕੋਟ ਤੋਂ ਇਸ ਸੱਪ ਨੂੰ ਦੂਜੀ ਪਾਰਟੀ ਨੂੰ ਵੇਚਣ ਲਈ ਆਇਆ ਸੀ, ਜਿਸ ਨੂੰ ਪੁਲਿਸ ਵੱਲੋਂ ਫੜ ਲਿਆ ਗਿਆ, ਉਨ੍ਹਾਂ ਦਾ ਕਹਿਣਾ ਹੈ ਕਿ ਦੂਜੀ ਪਾਰਟੀ ਦੀ ਭਾਲ ਵੀ ਜਾਰੀ ਹੈ।

Leave a Reply

Your email address will not be published. Required fields are marked *