ਕਨੇਡਾ ਚ ਆਈ ਵੱਡੀ ਤਬਾਹੀ, ਦੇਖੋ ਕਿਵੇਂ ਸਕਿੰਟਾਂ ਚ ਸਭ ਕੁਝ ਹੋ ਗਿਆ ਖਤਮ

ਜਦੋਂ ਤੋਂ ਮਨੁੱਖੀ ਜੀਵਨ ਹੋਂਦ ਵਿੱਚ ਆਇਆ ਹੈ। ਉਦੋਂ ਤੋਂ ਹੀ ਮਨੁੱਖ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਕਦੇ ਹੜ੍ਹ, ਕਦੇ ਭੂਚਾਲ, ਕਦੇ ਅਸਮਾਨੀ ਬਿਜਲੀ ਅਤੇ ਕਦੇ ਹਨ੍ਹੇਰੀ ਤੂਫਾਨ। ਤਾਜ਼ਾ ਖ਼ਬਰ ਕਨੇਡਾ ਦੇ ਟੋਰਾਂਟੋ ਨਾਲ ਸਬੰਧਤ ਦੱਸੀ ਜਾ ਰਹੀ ਹੈ। ਟੋਰਾਂਟੋ ਦੇ ਬੈਰੀ ਸ਼ਹਿਰ ਵਿੱਚ ਆਏ ਤੂਫਾਨ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ। ਲੋਕਾਂ ਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਕੀ ਕੀਤਾ ਜਾਵੇ। ਇਹ ਤੂਫ਼ਾਨ ਵਾਵਰੋਲੇ ਕਾਰਨ ਆਇਆ ਹੈ। ਜਿਸ ਨੇ ਤਬਾਹੀ ਮਚਾ ਦਿੱਤੀ।

ਹਾਲਾਂਕਿ ਮੌਸਮ ਵਿਭਾਗ ਦੇ ਮਾਹਿਰਾਂ ਨੇ ਲੋਕਾਂ ਨੂੰ ਪਹਿਲਾਂ ਹੀ ਚੌਕਸ ਕਰ ਦਿੱਤਾ ਸੀ। ਇਸ ਤੂਫਾਨ ਨੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤਕ ਉਡਾ ਦਿੱਤੀਆਂ। ਹੋਰ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਕੁਦਰਤੀ ਆਫ਼ਤ ਨੇ ਗੱਡੀਆਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਬਹੁਤ ਲੋਕਾਂ ਦੇ ਸੱਟਾਂ ਲੱਗੀਆਂ ਹਨ । ਇਨ੍ਹਾਂ ਵਿੱਚੋਂ 4-5 ਵਿਅਕਤੀਆਂ ਦੇ ਸੱਟਾਂ ਜ਼ਿਆਦਾ ਦੱਸੀਆਂ ਜਾ ਰਹੀਆਂ ਹਨ। ਹਾਲਾਤ ਨੂੰ ਦੇਖਦੇ ਹੋਏ ਲੋਕਾਂ ਨੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ। ਪ੍ਰਸ਼ਾਸਨ ਵੱਲੋਂ ਤੁਰੰਤ ਜਨਤਾ ਦੀ ਮਦਦ ਕੀਤੀ ਗਈ।

ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਕੁਝ ਲੋਕਾਂ ਨੇ ਹਿੰਮਤ ਕਰਕੇ ਇਸ ਤੂਫਾਨ ਦੀਆਂ ਵੀਡੀਓਜ਼ ਵੀ ਬਣਾ ਲਈਆਂ। ਜੋ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਤੂਫ਼ਾਨ ਵੇਲੇ ਦਾ ਦ੍ਰਿਸ਼ ਕਿਹੋ ਜਿਹਾ ਹੋਵੇਗਾ ? ਜਨਤਾ ਨੇ ਇਸ ਦਾ ਸਾਹਮਣਾ ਕਿਵੇਂ ਕੀਤਾ ਹੋਵੇਗਾ ? ਭਾਵੇਂ ਇਸ ਤੂਫ਼ਾਨ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਇਸ ਨੇ ਆਰਥਿਕ ਨੁਕਸਾਨ ਜ਼ਰੂਰ ਕੀਤਾ ਹੈ।

Leave a Reply

Your email address will not be published. Required fields are marked *