ਤੜਕੇ ਤੜਕੇ ਪਿੰਡ ਚ ਹੋਇਆ ਵੱਡਾ ਕਾਂਡ, ਫੌਜੀ ਨਾਲ ਵੱਡੀ ਜੱਗੋਂ ਤੇਰਵੀਂ ਕੰਬੇਆ ਸਾਰਾ ਪਿੰਡ

ਡੇਰਾ ਬਾਬਾ ਨਾਨਕ ਤੋਂ 2 ਵਿਅਕਤੀਆਂ ਦੁਆਰਾ ਕਰਮਜੀਤ ਸਿੰਘ ਨਾਮ ਦੇ ਫੌਜੀ ਦੀ ਜਾਨ ਲੈ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰਾਤ ਸਮੇਂ ਵਾਪਰੀ ਦੱਸੀ ਜਾਂਦੀ ਹੈ। ਪਰਿਵਾਰ ਨੇ ਬਟਾਲਾ ਦੇ ਰਹਿਣ ਵਾਲੇ 2 ਵਿਅਕਤੀਆਂ ਤੇ ਸ਼ੱਕ ਪ੍ਰਗਟਾਇਆ ਹੈ। ਪੁਲੀਸ ਨੇ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਬਟਾਲਾ ਦੇ 2 ਵਿਅਕਤੀਆਂ ਨਾਲ ਲਾਗ ਡਾਟ ਸੀ। ਇਨ੍ਹਾਂ ਦਾ ਕੋਈ ਆਪਸੀ ਲੈਣ ਦੇਣ ਦਾ ਮਸਲਾ ਸੀ। ਪਰਿਵਾਰ ਦੇ ਮੈਂਬਰ ਦੇ ਦੱਸਣ ਮੁਤਾਬਕ 2 ਵਿਅਕਤੀ ਆਏ

ਅਤੇ ਫ਼ੌਜੀ ਤੇ ਪਿਸਟਲ ਦੇ 2 ਵਾਰ ਕਰਕੇ 5-10 ਸਕਿੰਟਾਂ ਵਿੱਚ ਹੀ ਦੌੜ ਗਏ। ਇਸ ਵਿਅਕਤੀ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਇੱਛਾ ਹੈ ਕਿ ਇਸ ਮਾਮਲੇ ਵਿਚ ਕੋਈ ਸਿਆਸੀ ਦਬਾਅ ਨਾ ਪਾਇਆ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਇਨਸਾਫ਼ ਲੈਣ ਲਈ ਧਰਨੇ ਲਾਉਣੇ ਪੈ ਸਕਦੇ ਹਨ। ਇਸ ਵਿਅਕਤੀ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਛੋਟੇ ਛੋਟੇ ਬੱਚੇ ਹਨ। ਪਰਿਵਾਰ ਨਾਲ ਬਹੁਤ ਧੱਕਾ ਹੋਇਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 9-30 ਵਜੇ ਰਾਤ ਨੂੰ 2 ਨਾਮਲੂਮ ਵਿਅਕਤੀਆਂ ਨੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਕਰਮਜੀਤ ਸਿੰਘ

ਫੌਜੀ ਪੁੱਤਰ ਜੋਗਿੰਦਰ ਸਿੰਘ ਤੇ ਪਿਸਟਲ ਦੇ 2 ਵਾਰ ਕਰ ਦਿੱਤੇ। ਪਹਿਲਾਂ ਫ਼ੌਜੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੋਂ ਉਸ ਨੂੰ ਐਸਕਾਰਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਉਹ ਜਾਂਦੇ ਸਮੇਂ ਰਸਤੇ ਵਿੱਚ ਹੀ ਦਮ ਤੋੜ ਗਿਆ। ਉਸ ਦੀ ਮ੍ਰਿਤਕ ਦੇਹ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਈ ਗਈ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਨੂੰ 2 ਖੋਲ ਮਿਲੇ ਹਨ। ਮ੍ਰਿਤਕ ਦੇ ਸਰੀਰ ਉੱਤੇ ਵੀ 2 ਹੀ ਨਿਸ਼ਾਨ ਹਨ। ਇਕ ਪਿੱਠ ਉੱਤੇ ਅਤੇ ਦੂਸਰਾ ਸਿਰ ਵਿਚ। ਉਨ੍ਹਾਂ ਨੇ ਦੱਸਿਆ ਹੈ

ਕਿ ਪਰਿਵਾਰ ਨੇ ਬਟਾਲਾ ਦੇ ਜਗਦੀਪ ਸਿੰਘ ਅਤੇ ਰਮਨਦੀਪ ਸਿੰਘ ਤੇ ਸ਼ੱਕ ਜ਼ਾਹਰ ਕੀਤਾ ਹੈ। ਮ੍ਰਿਤਕ ਦਾ ਇਨ੍ਹਾਂ ਨਾਲ ਕੋਈ ਪਲਾਟ ਦਾ ਵਿਵਾਦ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮ੍ਰਿਤਕ ਦੇ ਭਰਾ ਗਗਨਦੀਪ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਟ੍ਰੇਸ ਕਰਨ ਲਈ ਸੀ.ਸੀ.ਟੀ.ਵੀ ਖੰਗਾਲੇ ਜਾ ਰਹੇ ਹਨ ਅਤੇ ਫਾਰੈਂਸਿਕ ਪੱਖ ਤੋਂ ਵੀ ਜਾਂਚ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *