ਭੈਣ ਨੂੰ ਛੱਡਕੇ ਮੋਟਰਸਾਈਕਲ ਤੇ ਆ ਰਿਹਾ ਸੀ ਮੁੰਡਾ, ਫਾਰਚੂਨਰ ਵਾਲੇ ਨੇ ਲਿਫਾਫੇ ਵਾਂਗ ਹਵਾ ਚ ਮਾਰਿਆ ਉਡਾਕੇ

ਆਵਾਜਾਈ ਦੇ ਸਾਧਨ ਵਧਣ ਕਾਰਨ ਜਿੱਥੇ ਲੋਕਾਂ ਨੂੰ ਇਸ ਦਾ ਫਾਇਦਾ ਦੇਖਣ ਨੂੰ ਮਿਲਦਾ ਹੈ, ਉੱਥੇ ਹੀ ਇਸ ਦੇ ਉਲਟ ਇਨ੍ਹਾਂ ਦੇ ਨੁਕਸਾਨ ਦੇਖਣ ਨੂੰ ਮਿਲਦੇ ਹਨ। ਇਸ ਲਈ ਆਵਾਜਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਇਸ ਦੇ ਕੁਝ ਨਿਯਮ ਬਣਾਏ ਗਏ ਹਨ। ਕੁਝ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਉਹ ਖੁਦ ਤਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹੀ ਹਨ ਅਤੇ ਨਾਲ ਹੀ ਦੂਜਿਆ ਦਾ ਵੀ ਨੁਕਸਾਨ ਕਰਦੇ ਹਨ।
ਅਜਿਹਾ ਹੀ ਇਕ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ,

ਜਿੱਥੇ ਇਕ ਫਾਰਚੂਨਰ ਕਾਰ ਸਵਾਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੋਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਲੜਕੇ ਦਾ ਨਾਮ ਗੁਰਦਿੱਤ ਸਿੰਘ ਹੈ, ਜੋ ਕਿ ਪਿੰਡ ਗੁਜਰਾਂ ਦਾ ਰਹਿਣ ਵਾਲਾ ਹੈ। ਮ੍ਰਿਤਕ ਗੁਰਦਿੱਤ ਸਿੰਘ ਦੇ ਪਿੰਡ ਦੇ ਇੱਕ ਵਿਅਕਤੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਫਾਰਚੂਨਰ ਕਾਰ ਸਮਾਣੇ ਪਾਸੇ ਤੋਂ ਆ ਰਹੀ ਸੀ। ਮੋਟਰਸਾਈਕਲ ਨਗਾਮਪੁਰ ਪਾਸੇ ਤੋਂ ਆ ਰਿਹਾ ਸੀ ਅਤੇ ਇਨ੍ਹਾਂ ਦੀ ਆਪਸ ਵਿਚ ਟੱਕਰ ਹੋ ਗਈ।

ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੁਰਘਟਨਾ ਦਾ ਹਸਪਤਾਲ ਤੋਂ ਫੋਨ ਰਾਹੀਂ ਪਤਾ ਲੱਗਾ ਸੀ। ਉਹ ਮੌਕਾ ਵੇਖਣ ਲਈ ਇੱਥੇ ਪਹੁੰਚੇ ਹਨ। ਪੁਲਿਸ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ 6.30 ਵਜੇ ਇਕ ਮੋਟਰਸਾਈਕਲ ਸਵਾਰ ਗੁਰਦਿੱਤ ਸਿੰਘ ਆਪਣੀ ਭੈਣ ਨੂੰ ਛੱਡ ਕੇ ਆ ਰਿਹਾ ਸੀ। ਜਦੋਂ ਉਸ ਨੇ ਮੋਟਰਸਾਇਕਲ ਰੋਡ ਤੇ ਚੜ੍ਹਾਇਆ ਤਾਂ ਪਿੱਛੋਂ ਫੋਰਚੂਨਰ ਕਾਰ ਨੇ ਉਸ ਨੂੰ ਜੋਰਦਾਰ ਟੱਕਰ ਮਾਰ ਦਿੱਤੀ।

ਜਿਸ ਕਾਰਨ ਗੁਰਦਿੱਤ ਸਿੰਘ ਦੀ ਮੌਕੇ ਤੇ ਮੋਤ ਹੋ ਗਈ। ਮ੍ਰਿਤਕ ਗੁਰਦਿੱਤ ਸਿੰਘ ਨੂੰ ਪੁਲਿਸ ਵਲੋਂ ਹਸਪਤਾਲ ਲਿਜਾਇਆ ਗਿਆ, ਜਿਸ ਨੂੰ ਅੱਗੇ ਸੰਗਰੂਰ ਹਸਪਤਾਲ ਵਿਚ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਪਰ ਗੱਡੀ ਦੇ ਮਾਲਕ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲੀਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਜੋ ਵੀ ਸਾਹਮਣੇ ਆਵੇਗਾ ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *