ਮਾਂ ਧੀ ਨੂੰ ਵੱਢਕੇ ਪਹਿਲਾਂ ਕੀਤਾ ਸੰਸਕਾਰ, ਫੇਰ ਨਹਿਰ ਚ ਸੁੱਟੀ ਲਾਸ਼

ਸਾਨੂੰ ਹਮੇਸ਼ਾ ਸਿੱਧੇ ਰਸਤੇ ਤੇ ਹੀ ਚੱਲਣਾ ਚਾਹੀਦਾ ਹੈ। ਗ਼ਲਤ ਰਸਤੇ ਕਈ ਵਾਰ ਜਾਨ ਜਾਣ ਦਾ ਕਾਰਨ ਵੀ ਬਣ ਸਕਦੇ ਹਨ। ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਦੀ ਰਮਨਦੀਪ ਕੌਰ ਨਾਮ ਦੀ ਔਰਤ ਨੂੰ ਇਸੇ ਚੱਕਰ ਵਿੱਚ ਜਾਨ ਗਵਾਉਣੀ ਪੈ ਗਈ। ਉਸ ਦੇ ਪ੍ਰੇਮੀ ਸੰਦੀਪ ਸਿੰਘ ਨੇ ਰਮਨਦੀਪ ਕੌਰ ਅਤੇ ਉਸ ਦੀ ਢਾਈ ਸਾਲ ਦੀ ਬੇਟੀ ਦੀ ਜਾਨ ਲੈ ਲਈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਰਮਨਦੀਪ ਕੌਰ ਦੀ ਮਾਂ ਸੁਖਵਿੰਦਰ ਕੌਰ ਨੇ ਸੀਨੀਅਰ ਪੁਲੀਸ ਅਧਿਕਾਰੀ ਨੂੰ ਦਰਖਾਸਤ ਦਿੱਤੀ ਸੀ

ਕਿ ਉਸ ਦੀ ਧੀ ਰਮਨਦੀਪ ਕੌਰ ਦਸੰਬਰ ਮਹੀਨੇ ਤੋਂ ਲਾਪਤਾ ਹੈ। ਸੁਖਵਿੰਦਰ ਕੌਰ ਨੇ ਦਰਖਾਸਤ ਵਿੱਚ ਇਹ ਵੀ ਦੱਸਿਆ ਸੀ ਕਿ ਰਮਨਦੀਪ ਕੌਰ ਗੁਰੂ ਕੀ ਵਡਾਲੀ ਵਿਖੇ ਵਿਆਹੀ ਹੋਈ ਸੀ ਪਰ ਉਸ ਦੀ ਆਪਣੇ ਪਤੀ ਨਾਲ ਅਣਬਣ ਹੋ ਗਈ। ਇਸ ਤੋਂ ਬਾਅਦ ਉਸ ਦੀ ਦੋਸਤੀ ਸੰਦੀਪ ਸਿੰਘ ਨਾਮ ਦੇ ਲੜਕੇ ਨਾਲ ਹੋ ਗਈ ਸੀ। ਦਰਖਾਸਤ ਵਿੱਚ ਸੁਖਵਿੰਦਰ ਕੌਰ ਨੇ ਸ਼ੱਕ ਪ੍ਰਗਟਾਇਆ ਸੀ ਕਿ ਹੋ ਸਕਦਾ ਹੈ ਰਮਨਦੀਪ ਕੌਰ ਦੀ ਜਾਨ ਲੈ ਲਈ ਗਈ ਹੋਵੇ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਸੰਬੰਧ ਵਿਚ ਸੀਨੀਅਰ ਅਧਿਕਾਰੀ ਵੱਲੋਂ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਜਦੋਂ ਜਾਂਚ ਟੀਮ ਨੇ ਸੰਦੀਪ ਸਿੰਘ ਨੂੰ ਕਾਬੂ ਕਰ ਕੇ ਉਸ ਤੋਂ ਪੁੱਛ ਗਿੱਛ ਕੀਤੀ ਤਾਂ ਸੰਦੀਪ ਸਿੰਘ ਨੇ ਮੰਨਿਆ ਕਿ ਉਹ ਰਮਨਦੀਪ ਕੌਰ ਨੂੰ ਦਸੰਬਰ ਵਿੱਚ ਲੈ ਗਿਆ ਸੀ। ਉਸ ਨੇ ਫਰਵਰੀ ਮਹੀਨੇ ਵਿੱਚ ਰਮਨਦੀਪ ਕੌਰ ਅਤੇ ਉਸਦੀ ਢਾਈ ਮਹੀਨੇ ਦੀ ਬੱਚੀ ਦੀ ਜਾਨ ਲੈ ਕੇ ਮ੍ਰਿਤਕ ਦੇਹਾਂ ਦਾ ਰਾਤ ਨੂੰ ਹੀ ਸਸਕਾਰ ਕਰ ਦਿੱਤਾ ਅਤੇ ਰਾਖ ਨਹਿਰ ਵਿਚ ਸੁੱਟ ਦਿੱਤੀ।

ਪੁਲੀਸ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਸੰਦੀਪ ਸਿੰਘ ਦੀ ਰਿਹਾਇਸ਼ ਸ਼ਮਸ਼ਾਨਘਾਟ ਵਿੱਚ ਹੀ ਹੈ। ਸੰਦੀਪ ਸਿੰਘ ਨੇ ਆਪਣੇ ਪਿਤਾ ਨਾਲ ਮਿਲ ਕੇ ਰਮਨਦੀਪ ਦੇ ਗਲ ਵਿਚ ਰੱਸੀ ਪਾ ਕੇ ਗਲ ਘੁੱਟ ਦਿੱਤਾ ਅਤੇ ਉਸ ਦੀ ਬੱਚੀ ਨੂੰ ਵੀ ਨਹੀਂ ਬਖ਼ਸ਼ਿਆ। ਇਨ੍ਹਾਂ ਨੇ ਰਾਤ ਸਮੇਂ ਹੀ ਦੋਵੇਂ ਮ੍ਰਿਤਕ ਦੇਹਾਂ ਦਾ ਸਸਕਾਰ ਕਰਕੇ ਤੜਕੇ 4 ਵਜੇ ਰਾਖ ਠੰਢੀ ਕਰਕੇ ਚੁੱਕ ਕੇ ਨਹਿਰ ਵਿਚ ਸੁੱਟ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦਿਨ ਉਥੇ 2 ਬਜ਼ੁਰਗਾਂ ਦਾ ਵੀ ਸਸਕਾਰ ਹੋਇਆ ਸੀ।

ਜਿਸ ਕਰਕੇ ਇਸ ਮਾਮਲੇ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ। ਜਾਂਚ ਵਿਚ ਇਹ ਵੀ ਆਇਆ ਕਿ ਰਮਨਦੀਪ ਕੌਰ ਦੀ ਉਮਰ 45 ਸਾਲ ਸੀ ਅਤੇ ਸੰਦੀਪ ਸਿੰਘ ਦੀ ਉਮਰ 27 ਸਾਲ ਹੈ। ਰਮਨਦੀਪ ਚਾਹੁੰਦੀ ਸੀ ਕਿ ਸੰਦੀਪ ਸਿੰਘ ਉਸ ਨਾਲ ਲਿਖਤੀ ਤੌਰ ਤੇ ਵਿਆਹ ਕਰੇ ਪਰ ਸੰਦੀਪ ਨੂੰ ਇਹ ਮਨਜ਼ੂਰ ਨਹੀਂ ਸੀ। ਜਿਸ ਕਰਕੇ ਸੰਦੀਪ ਨੇ ਆਪਣੇ ਪਿਤਾ ਨਾਲ ਮਿਲ ਕੇ ਇਹ ਕੰਮ ਕਰ ਦਿੱਤਾ। ਪੁਲਿਸ ਨੇ 302 ਦਾ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *