ਸਹੁਰੇ ਕਰਦੇ ਸੀ ਨੂੰਹ ਨੂੰ ਤੰਗ, ਭਰਾ ਲੈ ਆਇਆ ਘਰ, ਜਦ ਜਾਕੇ ਦੇਖਿਆ ਤਾਂ ਪੈਰਾਂ ਹੇਠੋਂ ਨਿਕਲੀ ਜਮੀਨ

ਇਹ ਮਾਮਲਾ ਤਰਨਤਾਰਨ ਨਾਲ ਸਬੰਧਤ ਦੱਸਿਆ ਜਾਂਦਾ ਹੈ। ਜਿੱਥੇ ਹਰਵਿੰਦਰ ਕੌਰ ਨਾਮ ਦੀ ਔਰਤ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਮ੍ਰਿਤਕਾ ਫ਼ਿਰੋਜ਼ਪੁਰ ਵਿਆਹੀ ਹੋਈ ਸੀ ਅਤੇ ਸਹੁਰਿਆਂ ਨਾਲ ਅਣਬਣ ਹੋਣ ਕਾਰਨ ਇਕ ਮਹੀਨੇ ਤੋਂ ਪੇਕੇ ਘਰ ਹੀ ਰਹਿ ਰਹੀ ਸੀ। ਮ੍ਰਿਤਕਾ ਹਰਵਿੰਦਰ ਕੌਰ ਦੇ ਭਰਾ ਤਰਸੇਮ ਸਿੰਘ ਨੇ ਦੱਸਿਆ ਹੈ ਕਿ 12 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਭੈਣ ਹਰਵਿੰਦਰ ਕੌਰ ਦਾ ਵਿਆਹ ਫ਼ਿਰੋਜ਼ਪੁਰ ਦੇ ਰਮਨਜੀਤ ਸਿੰਘ ਪੁਤਰ ਅਜਮੇਰ ਸਿੰਘ ਨਾਲ ਕੀਤਾ ਸੀ। ਅਜਮੇਰ ਸਿੰਘ ਫ਼ਿਰੋਜ਼ਪੁਰ ਵਿਖੇ ਹੀ ਐਸ ਪੀ ਦੀ ਪੋਸਟ ਤੇ ਤਾਇਨਾਤ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਹਰਵਿੰਦਰ ਕੌਰ ਦੇ ਸਹੁਰੇ ਦਾਜ ਦੀ ਮੰਗ ਕਰਨ ਲੱਗੇ। ਉਹ ਗੱਡੀ ਦੀ ਮੰਗ ਕਰ ਰਹੇ ਸਨ। ਕੁਝ ਸਮੇਂ ਬਾਅਦ ਹੀ ਉਹ ਹਰਵਿੰਦਰ ਕੌਰ ਦੀ ਖਿੱਚ ਧੂਹ ਕਰਕੇ ਘਰ ਤੋਂ ਕੱਢ ਦਿੰਦੇ ਸਨ। ਤਰਸੇਮ ਸਿੰਘ ਦੇ ਦੱਸਣ ਮੁਤਾਬਕ ਅਜਮੇਰ ਸਿੰਘ ਦੇ ਉੱਚੀ ਪੋਸਟ ਤੇ ਹੋਣ ਕਾਰਨ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋਈ। ਇਕ ਮਹੀਨਾ ਪਹਿਲਾਂ ਵੀ ਹਰਵਿੰਦਰ ਕੌਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਵਿਵਾਦ ਹੋ ਗਿਆ।

ਜਿਸ ਕਰਕੇ ਉਹ ਆਪਣੀ ਭੈਣ ਨੂੰ ਆਪਣੇ ਘਰ ਲੈ ਆਏ। ਤਰਸੇਮ ਸਿੰਘ ਦੇ ਦੱਸਣ ਮੁਤਾਬਕ ਇਕ ਦਿਨ ਫੋਨ ਤੇ ਹਰਵਿੰਦਰ ਕੌਰ ਨੂੰ ਉਸ ਦੇ ਸਹੁਰਿਆਂ ਨੇ ਪਤਾ ਨਹੀਂ ਕੀ ਕਿਹਾ? ਉਹ ਰੋਣ ਤੋਂ ਨਹੀਂ ਸੀ ਹਟ ਰਹੀ ਅਤੇ ਨਾ ਹੀ ਕੁਝ ਦੱਸਦੀ ਸੀ। ਹਰਵਿੰਦਰ ਕੌਰ ਨੇ ਲਟਕ ਕੇ ਆਪਣੀ ਜਾਨ ਦੇ ਦਿੱਤੀ। ਤਰਸੇਮ ਸਿੰਘ ਨੇ ਮੰਗ ਕੀਤੀ ਹੈ ਕਿ ਮ੍ਰਿਤਕਾ ਦੇ ਪਤੀ ਰਮਨਜੀਤ ਸਿੰਘ, ਸੱਸ ਬਲਵਿੰਦਰ ਕੌਰ ਅਤੇ ਸਹੁਰੇ ਅਜਮੇਰ ਸਿੰਘ ਤੇ ਕਾਰਵਾਈ ਕੀਤੀ ਜਾਵੇ।

ਉਸ ਨੇ ਪੁਲੀਸ ਤੇ ਸਹੁਰੇ ਪਰਿਵਾਰ ਦਾ ਪੱਖ ਪੂਰਨ ਦੇ ਦੋਸ਼ ਲਗਾਏ ਹਨ। ਇਕ ਕਿਸਾਨ ਆਗੂ ਦਾ ਕਹਿਣਾ ਹੈ ਕਿ ਮ੍ਰਿਤਕਾ ਦਾ 10 ਸਾਲ ਦਾ ਇੱਕ ਪੁੱਤਰ ਵੀ ਹੈ, ਜਿਸ ਨੂੰ ਸਹੁਰੇ ਪਰਿਵਾਰ ਨੇ ਪਿੰਡ ਤੱਕ ਨਹੀਂ ਆਉਣ ਦਿੱਤਾ। ਪੁਲੀਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਤੇ ਮਾਮਲਾ ਦਰਜ ਨਹੀਂ ਹੁੰਦਾ, ਉਹ ਮ੍ਰਿਤਕ ਦੇਹ ਸੜਕ ਤੇ ਰੱਖ ਕੇ ਸੰਘਰਸ਼ ਕਰਨਗੇ ਅਤੇ ਸੰਸਕਾਰ ਨਹੀਂ ਕਰਨਗੇ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕਾ ਹਰਵਿੰਦਰ ਕੌਰ ਪੁੱਤਰੀ ਜਗੀਰ ਸਿੰਘ ਦੀ ਉਮਰ 37 ਸਾਲ ਸੀ ਅਤੇ ਉਹ 12 ਸਾਲ ਪਹਿਲਾਂ ਫਿਰੋਜ਼ਪੁਰ ਵਿਖੇ ਵਿਆਹੀ ਸੀ। ਹਰਵਿੰਦਰ ਕੌਰ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਉਸ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਪੱਤਰ ਜਾਂ ਹੋਰ ਸਬੂਤ ਨਹੀਂ ਮਿਲਿਆ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *