ਕਨੇਡਾ ਚ ਪੰਜਾਬੀ ਮੁੰਡੇ ਨਾਲ ਗੋਰੇ ਨੇ ਕੀਤੀ ਸ਼ਰਮਨਾਕ ਹਰਕਤ- ਜੇ ਵੀਡੀਓ ਨਾ ਹੁੰਦੀ ਤਾਂ ਕਿਸੇ ਯਕੀਨ ਨਹੀਂ ਸੀ ਕਰਨਾ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਹੈ, ਜੋ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਲਵਾਨਾ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਕੈਨੇਡੀਅਨ ਮੂਲ ਦਾ ਇੱਕ ਵਿਅਕਤੀ ਭਾਰਤੀ ਮੂਲ ਦੇ ਇਕ ਸਿੱਖ ਸਰਦਾਰ ਵਿਅਕਤੀ ਨਾਲ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਸਰਦਾਰ ਵਿਅਕਤੀ ਦਾ ਨਾਮ ਅਨਮੋਲ ਦੱਸਿਆ ਜਾ ਰਿਹਾ ਹੈ। ਇਹ ਕੈਨੇਡੀਅਨ ਵਿਅਕਤੀ ਸਰਦਾਰ ਵਿਅਕਤੀ ਅਨਮੋਲ ਤੇ ਨਸਲੀ ਟਿੱਪਣੀ ਕਰ ਰਿਹਾ ਹੈ। ਇੱਥੋਂ ਤੱਕ ਕਿ ਉਹ ਸਰਦਾਰ ਨੂੰ ਘਟੀਆ ਤਕ ਆਖ ਦਿੰਦਾ ਹੈ।

ਉਹ ਸਰਦਾਰ ਨੂੰ ਕਹਿੰਦਾ ਹੈ ਕਿ ਉਹ ਕੈਨੇਡੀਅਨ ਨਹੀਂ ਹੈ। ਇਸ ਲਈ ਉਹ ਵਾਪਸ ਆਪਣੇ ਮੁਲਕ ਭਾਰਤ ਚਲਾ ਜਾਵੇ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਝ ਲੋਕ ਵੈਕਸੀਨ ਪ੍ਰਤੀ ਆਪਣੀ ਅਸਹਿਮਤੀ ਜਤਾਉਂਦੇ ਹੋਏ ਵਿਖਾਵਾ ਕਰ ਰਹੇ ਸਨ। ਇੱਥੇ ਕੁਝ ਲੋਕ ਅਜਿਹੇ ਹਨ, ਜੋ ਮਾਸਕ ਪਹਿਨਣ, ਵੈਕਸੀਨ ਦੀ ਵਰਤੋਂ ਕੀਤੇ ਜਾਣ ਅਤੇ ਕੋਵਿਡ-19 ਸਬੰਧੀ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਨਾਲ ਸਹਿਮਤ ਨਹੀਂ ਹਨ। ਇਹ ਸਰਦਾਰ ਵਿਅਕਤੀ ਇੱਥੇ ਸਕਿਉਰਿਟੀ ਗਾਰਡ ਵਜੋਂ ਡਿਊਟੀ ਕਰਦਾ ਹੈ।

ਇਹ ਵੀਡੀਓ ਸੋਸ਼ਲ ਮੀਡੀਆ ਤੇ ਫੈਲ ਜਾਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਮੇਅਰ ਜਾਨ ਹਾਰਗਨ ਨੇ ਇਸ ਨਸਲੀ ਟਿੱਪਣੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਨਸਲਵਾਦ ਨੂੰ ਗੈਰ ਮਨੁੱਖੀ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਇਸ ਦਾ ਟਾਕਰਾ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਇਸ ਘਟਨਾ ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਕੈਨੇਡਾ ਦੇ ਟੋਰਾਂਟੋ ਅਤੇ ਕੈਂਬਰਿਜ ਆਦਿ ਸ਼ਹਿਰਾਂ ਵਿਚ ਨਸਲੀ ਭੇਦਭਾਵ ਦੀਆਂ ਘਟਨਾਵਾਂ ਦਾ ਵਾਪਰਨਾ ਸਹਿਣਯੋਗ ਨਹੀਂ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਕੈਨੇਡਾ ਵਿੱਚ ਰਹਿਣ ਵਾਲਾ ਹਰ ਵਿਅਕਤੀ ਸੁਰੱਖਿਅਤ ਹੋਣਾ ਚਾਹੀਦਾ ਹੈ। ਭਾਵੇਂ ਕਈ ਪੱਛਮੀ ਦੇਸ਼ਾਂ ਵਿੱਚ ਨਸਲ ਦੇ ਤੌਰ ਤੇ ਕਿਸੇ ਨਾਲ ਟਿੱਪਣੀ ਕਰਨ ਦੀ ਆਗਿਆ ਨਹੀਂ ਹੈ ਪਰ ਫੇਰ ਵੀ ਕਦੇ ਨਾ ਕਦੇ ਕੋਈ ਅਜਿਹੀ ਘਟਨਾ ਵਾਪਰ ਹੀ ਜਾਂਦੀ ਹੈ। ਇਸ ਸਰਦਾਰ ਵਿਅਕਤੀ ਅਨਮੋਲ ਤੇ ਨਸਲੀ ਟਿੱਪਣੀ ਕਰਨ ਵਾਲੇ ਇਸ ਕੈਨੇਡੀਅਨ ਮੂਲ ਦੇ ਵਿਅਕਤੀ ਤੇ ਮਾਮਲਾ ਦਰਜ ਹੋ ਗਿਆ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *