ਨਹਿਰ ਚ ਅਜਿਹਾ ਕੀ ਦਿਖਾਈ ਦਿੱਤਾ, ਜੋ ਕਾਰਾਂ ਚੋਂ ਨਿਕਲ ਰਾਹਗੀਰ ਲੱਗੇ ਵੀਡੀਓ ਬਣਾਉਣ

ਇਸ ਗਰਮੀ ਦੇ ਮੌਸਮ ਕਾਰਨ ਆਮ ਤੌਰ ਤੇ ਲੋਕ ਨਹਿਰਾਂ ਅਤੇ ਰਜਵਾਹਿਆਂ ਆਦਿ ਵਿੱਚ ਨਹਾਉਣ ਜਾਂਦੇ ਹਨ। ਇਸ ਦੌਰਾਨ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਲੁਧਿਆਣਾ ਦੀ ਸਿੱਧਵਾਂ ਨਹਿਰ ਵਿੱਚ ਲੋਕਾਂ ਨੇ ਤੈਰ ਰਹੀਆਂ ਇਕੱਠੀਆਂ 3 ਮ੍ਰਿਤਕ ਦੇਹਾਂ ਦੇਖੀਆਂ। ਜਿਸ ਕਰਕੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਮ੍ਰਿਤਕ ਦੇਹਾਂ ਬਾਹਰ ਕੱਢੀਆਂ ਗਈਆਂ।

ਇਸ ਸਬੰਧੀ ਪੁਲੀਸ ਨੇ ਮ੍ਰਿਤਕ ਦੇਹਾਂ ਦੀ ਸ਼ਨਾਖਤ ਕਰਨ ਦੇ ਇਰਾਦੇ ਨਾਲ ਕਾਫੀ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਸਬੰਧੀ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀਆਂ 3 ਮ੍ਰਿਤਕ ਦੇਹਾਂ ਮਿਲੀਆਂ ਸਨ, ਉਨ੍ਹਾਂ ਵਿੱਚੋਂ ਇਕ ਵਿਅਕਤੀ ਦੀ ਪਛਾਣ ਜੁਗਲ ਕਿਸ਼ੋਰ ਵਜੋਂ ਹੋਈ ਹੈ। ਜੁਗਲ ਕਿਸ਼ੋਰ ਪੁਲੀ ਉੱਤੇ ਚਾਹ ਦੀ ਦੁਕਾਨ ਕਰਦਾ ਸੀ। ਪੁਲੀਸ ਨੇ ਉਸ ਦੀ ਭੈਣ ਚੰਦਰਕਾਂਤਾ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਦੂਸਰੀ ਮ੍ਰਿਤਕ ਦੇਹ 10 ਸਾਲਾ ਲੜਕੇ ਕ੍ਰਿਸ਼ਨਾ ਪੁੱਤਰ ਰਵਿੰਦਰ ਸਿੰਘ ਦੀ ਹੈ। ਜੋ ਕਿ ਆਜਾਦ ਨਗਰ, ਗਲੀ ਨੰਬਰ 4, ਡਾਬਾ ਦਾ ਰਹਿਣ ਵਾਲਾ ਸੀ। ਇਸ ਬੱਚੇ ਦੀ ਮ੍ਰਿਤਕ ਦੇਹ ਗਰੇਵਾਲ ਹਸਪਤਾਲ ਵਿਚ ਰੱਖੀ ਗਈ ਹੈ ਅਤੇ ਇਸ ਸਬੰਧੀ ਕਾਰਵਾਈ ਡਾਬਾ ਪੁਲੀਸ ਦੁਆਰਾ ਕੀਤੀ ਜਾਵੇਗੀ। ਤੀਸਰੀ ਮ੍ਰਿਤਕ ਦੇਹ ਦੇ ਸੰਬੰਧ ਵਿਚ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਕੋਈ 60-62 ਸਾਲ ਦਾ ਬਜ਼ੁਰਗ ਵਿਅਕਤੀ ਹੈ। ਇਸ ਵਿਅਕਤੀ ਦੀ ਕੋਈ ਪਛਾਣ ਨਹੀਂ ਹੋ ਸਕੀ।

ਇਸ ਮ੍ਰਿਤਕ ਦੇਹ ਨੂੰ 72 ਘੰਟੇ ਲਈ ਡੇਹਲੋਂ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ ਤਾਂ ਕਿ ਉਸ ਦੀ ਪਛਾਣ ਹੋ ਸਕੇ। ਇਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਕਾਰਵਾਈ ਕੀਤੀ ਜਾਵੇਗੀ। ਨਹਿਰਾਂ ਵਿੱਚ ਵਿਅਕਤੀਆਂ ਦੇ ਡੁੱਬਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਇਸੇ ਕਰਕੇ ਪੁਲੀਸ ਪ੍ਰਸ਼ਾਸਨ ਦੁਆਰਾ ਲੋਕਾਂ ਨੂੰ ਨਹਿਰਾਂ ਵਿੱਚ ਨਾ ਨਹਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਫੇਰ ਵੀ ਕਈ ਵਿਅਕਤੀ ਲਾਪ੍ਰਵਾਹੀ ਕਰ ਹੀ ਜਾਂਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *