ਨਹਿਰ ਦੇ ਪੁਲ ਤੋਂ ਬੱਚਿਆਂ ਨੇ ਚੁੱਕ ਲਿਆ ਡੱਬਾ, ਨਹੀਂ ਪਤਾ ਸੀ ਵਿਚ ਕੀ ਹੈ- ਦੇਖੋ ਡੱਬੇ ਚੋਂ ਕੀ ਨਿਕਲਿਆ

ਅਸੀਂ ਸਾਰੇ ਜਾਣਦੇ ਹਾਂ ਕਿ ਭਰੂਣ ਹੱਤਿਆ ਇੱਕ ਪਾਪ ਹੈ। ਭਾਰਤ ਵਿੱਚ ਭਰੂਣ ਹੱਤਿਆਵਾਂ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਤੇ ਪਾਬੰਦੀ ਹੈ ਪਰ ਇੱਕ ਰਿਪੋਰਟ ਮੁਤਾਬਕ ਹੁਣ ਤੱਕ ਕਈ ਮਿਲੀਅਨ ਕੁੜੀਆਂ ਇਸ ਦੀ ਭੇਟ ਚੜ੍ਹ ਚੁੱਕੀਆਂ ਹਨ। ਭਰੂਣ ਹੱਤਿਆ ਰੋਕਣ ਲਈ ਦੁਨੀਆ ਭਰ ਵਿੱਚ ਕਾਨੂੰਨ ਬਣੇ ਹੋਣ ਦੇ ਬਾਵਜੁਦ ਵੀ ਅਜਿਹਾ ਹੋ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਹਿਰ ਦੇ ਪੁਲ ਉੱਤੋਂ ਡੱਬੇ ਵਿੱਚ ਬੰਦ ਕੀਤਾ ਹੋਇਆ ਭਰੂਣ ਮਿਲਿਆ ਹੈ।

ਜਿਸ ਦੀ ਸੂਚਨਾ ਮੌਜੂਦਾ ਲੋਕਾਂ ਵੱਲੋਂ ਸਹਾਰਾ ਜਨ ਸੇਵਾ ਦਫਤਰ ਨੂੰ ਦਿੱਤੀ ਗਈ। ਸਹਾਰਾ ਜਨ ਸੇਵਾ ਮੈਂਬਰ, ਜੱਗਾ ਨਾਮਕ ਵਿਅਕਤੀ ਨੇ ਦੱਸਿਆ ਕਿ ਸਹਾਰਾ ਜਨ ਸੇਵਾ ਦਫਤਰ ਵਿੱਚ ਫੋਨ ਆਇਆ ਸੀ ਕਿ ਜਨਤਾ ਨਗਰ ਵਾਲੇ ਨਹਿਰ ਦੇ ਪੁਲ ਤੇ ਭਰੂਣ ਪਿਆ ਹੈ। ਜਦੋਂ ਸਹਾਰਾ ਜਨ ਸੇਵਾ ਟੀਮ ਉੱਥੇ ਪਹੁੰਚੀ ਤਾਂ ਜਾਂਚ ਕਰਨ ਤੋਂ ਬਾਅਦ ਦੇਖਿਆ ਕਿ ਉਹ ਇਕ ਬੱਚੀ ਦਾ ਭਰੂਣ ਸੀ। ਜੱਗਾ ਨਾਮਕ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਾਂ ਤੋਂ ਪਤਾ ਲੱਗਾ ਕਿ

ਪਹਿਲਾਂ ਇਹ ਭਰੂਣ ਡੱਬੇ ਵਿੱਚ ਬੰਦ ਸੀ ਪਰ ਬੱਚਿਆਂ ਨੇ ਖੇਡਦਿਆਂ ਹੋਏ ਉਸ ਨੂੰ ਡੱਬੇ ਵਿੱਚੋਂ ਕੱਢ ਦਿੱਤਾ। ਜੋ ਕਿ 6 ਮਹੀਨੇ ਦਾ ਭਰੂਣ ਲਗਦਾ ਹੈ। ਉਸ ਡੱਬੇ ਤੇ ਪਰਮਜੀਤ ਲਿਖਿਆ ਹੋਇਆ ਹੈ। ਨਾਲ ਹੀ ਜੱਗਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੀ ਸੂਚਨਾ ਥਰਮਲ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਜੋ ਵੀ ਅਗਲੀ ਕਾਰਵਾਈ ਹੋਵੇਗੀ, ਉਹ ਪੁਲਿਸ ਵੱਲੋਂ ਕੀਤੀ ਜਾਵੇਗੀ। ਏ.ਐਸ.ਆਈ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ

ਕਿ ਜਨਤਾ ਨਗਰ ਨਹਿਰ ਵਾਲੇ ਪੁਲ ਉੱਤੋਂ ਡੱਬੇ ਵਿੱਚ ਬੰਦ ਭਰੂਣ ਮਿਲਿਆ ਹੈ। ਜੋ ਕਿ ਬੱਚਿਆਂ ਵੱਲੋਂ ਖੇਡਦਿਆਂ ਹੋਇਆਂ ਬਾਹਰ ਕੱਢ ਦਿੱਤਾ ਗਿਆ। ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਭਰੂਣ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *