ਰਾਤ ਨੂੰ ਖੜਕਾ ਸੁਣ ਬਾਹਰ ਨਿਕਲਿਆ ਪਰਿਵਾਰ, ਕੌਣ ਖੜਾ ਸੀ ਬਾਹਰ, ਪੈ ਗਿਆ ਰੋਲਾ

ਜਲੰਧਰ ਤੋਂ ਇਕ ਰਿਸ਼ਤੇਦਾਰ ਦੁਆਰਾ ਹੀ ਆਪਣੇ ਰਿਸ਼ਤੇਦਾਰ ਨਾਲ ਪਲਾਟ ਤੇ ਦੁਕਾਨਾਂ ਵੇਚਣ ਦੇ ਨਾਮ ਤੇ ਪੈਸੇ ਹੜੱਪ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖਾ ਖਾ ਚੁੱਕੇ ਇਸ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਹੀ ਰਿਸ਼ਤੇਦਾਰ ਉਨ੍ਹਾਂ ਨੂੰ ਘਰ ਆ ਕੇ ਕਹਿੰਦਾ ਸੀ ਕਿ ਉਸ ਨੇ ਦੁਕਾਨਾਂ ਅਤੇ ਪਲਾਟ ਸੇਲ ਕਰਨੇ ਹਨ। ਉਨ੍ਹਾਂ ਨੇ ਉਸ ਸ਼ਖਸ ਦੇ ਖਾਤੇ ਵਿੱਚ ਚੈੱਕ ਰਾਹੀਂ ਪੈਸੇ ਭੇਜ ਦਿੱਤੇ। ਪੈਸੇ ਹਾਸਲ ਕਰਨ ਵਾਲੇ ਵਿਅਕਤੀ ਨੇ 15 ਦਿਨਾਂ ਅੰਦਰ ਦੂਜੀ ਧਿਰ ਨੂੰ ਪੈਸੇ ਦੀ ਰਸੀਦ ਦੇਣ ਜਾਂ ਰਜਿਸਟਰੀ ਕਰਵਾ ਦੇਣ ਦਾ ਭਰੋਸਾ ਦਿੱਤਾ।

ਉਸ ਨੇ 23 ਅਪ੍ਰੈਲ ਨੂੰ ਪੈਸੇ ਹਾਸਲ ਕੀਤੇ ਸਨ ਪਰ ਢਾਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਾ ਪੈਸੇ ਵਾਪਸ ਕੀਤੇ ਅਤੇ ਨਾ ਹੀ ਰਜਿਸਟਰੀ ਹੀ ਕਰਵਾਈ। ਪੈਸਾ ਦੇ ਚੁੱਕੀ ਧਿਰ ਦਾ ਕਹਿਣਾ ਹੈ ਕਿ ਜਦੋਂ ਉਹ 2 ਭਰਾ ਆਪਣੇ ਪੈਸੇ ਮੰਗਣ ਗਏ ਤਾਂ ਦੂਜੀ ਧਿਰ ਵਾਲੇ ਉਨ੍ਹਾਂ ਦੇ ਗਲ ਪੈ ਗਏ। ਇਸ ਤੋਂ ਬਿਨਾਂ ਰਸਤੇ ਵਿੱਚ ਉਨ੍ਹਾਂ ਦੀ ਐਕਟਿਵਾ ਵਿੱਚ ਐਕਟਿਵਾ ਵੀ ਮਾਰੀ। ਉਨ੍ਹਾਂ ਨੂੰ ਦਾਤਰ ਦਿਖਾ ਕੇ ਧਮਕੀਆਂ ਵੀ ਦਿੱਤੀਆਂ ਪਰ ਉਨ੍ਹਾਂ ਨੇ ਦਾਤਰ ਖੋਹ ਕੇ ਇਨ੍ਹਾਂ ਵਿਅਕਤੀਆਂ ਦੇ ਪਿਤਾ ਨੂੰ ਹੀ ਫੜਾ ਦਿੱਤਾ।

ਉਨ੍ਹਾਂ ਨੇ ਆਪਣੇ ਨਾਲ ਹੋਏ ਪੈਸੇ ਦੇ ਧੋਖੇ ਬਾਰੇ 8 ਨੰਬਰ ਚੌਕੀ ਅਤੇ ਕਮਿਸ਼ਨਰ ਦਫਤਰ ਨੂੰ ਦਰਖਾਸਤ ਦਿੱਤੀ। ਪੈਸੇ ਦੇਣ ਵਾਲੀ ਧਿਰ ਨੇ ਦੋਸ਼ ਲਗਾਇਆ ਹੈ ਕਿ ਦੂਜੀ ਧਿਰ ਨੇ ਨਾ ਬੁਲਾਏ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਵਿਆਹ ਵਿੱਚ ਸ਼ਾਮਲ ਹੋ ਕੇ ਮਾਹੌਲ ਖ਼ਰਾਬ ਕੀਤਾ। ਇਹ ਦੋਵੇਂ ਭਰਾ ਆਪਣੇ ਇਕ ਰਿਸ਼ਤੇਦਾਰ ਅਤੇ 15-16 ਦੋਸਤਾਂ ਸਮੇਤ ਅੱਧੀ ਰਾਤ ਉਨ੍ਹਾਂ ਦੇ ਘਰ ਆਏ। ਉਨ੍ਹਾਂ ਨੇ ਸੋਡੇ ਦੀਆਂ ਬੋਤਲਾਂ ਅਤੇ ਪੈਟਰੋਲ ਦੀਆਂ ਬੋਤਲਾਂ ਵੀ ਚਲਾਈਆਂ।

ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਦੀਆਂ 2 ਔਰਤਾਂ ਦੇ ਸੱਟਾਂ ਲੱਗੀਆਂ ਹਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ। ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਵਿਆਹ ਸਮਾਗਮ ਦੌਰਾਨ 2 ਧਿਰਾਂ ਦਾ ਆਪਸ ਵਿਚ ਟਕਰਾਅ ਹੋਇਆ ਹੈ। ਇਸ ਸਬੰਧੀ ਉਨ੍ਹਾਂ ਕੋਲ ਦਰਖਾਸਤ ਆਈ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *