ਅੱਖਾਂ ਤੋਂ ਸੱਖਣੀ ਭੈਣ ਦੀ ਜ਼ਿੰਦਗੀ ਚ ਆਈ ਖੁਸ਼ੀਆਂ ਦੀ ਬਹਾਰ, ਗੁਰਸਿੱਖ ਨੇ ਸਭ ਕੁੱਝ ਜਾਣਦਿਆਂ ਕਰਵਾਇਆ ਵਿਆਹ

ਪਤੀ ਪਤਨੀ ਦੇ ਰਿਸ਼ਤੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸੰਯੋਗ ਤਾਂ ਧੁਰੋਂ ਹੀ ਲਿਖੇ ਹੁੰਦੇ ਹਨ। ਬਸ ਇਨਸਾਨ ਤਾਂ ਇਨ੍ਹਾਂ ਤੇ ਅਮਲ ਕਰਦਾ ਹੈ। ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਕਈ ਲੋਕ ਰਿਸ਼ਤਾ ਜੋੜਨ ਵੇਲੇ ਕਈ ਤਰ੍ਹਾਂ ਦੀ ਪਰਖ ਕਰਦੇ ਹਨ। ਹਰ ਆਦਮੀ ਨਫ਼ੇ ਵਾਲਾ ਹੀ ਕੰਮ ਕਰਕੇ ਰਾਜ਼ੀ ਹੈ। ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਜਿਸ ਪਰਿਵਾਰ ਨਾਲ ਉਹ ਰਿਸ਼ਤਾ ਜੋੜ ਰਹੇ ਹਨ, ਉਨ੍ਹਾਂ ਤੋਂ ਹਰ ਪ੍ਰਕਾਰ ਦਾ ਦੁਨਿਆਵੀ ਸੁੱਖ ਮਿਲੇ।

ਅੱਜਕੱਲ੍ਹ ਸਮਾਂ ਅਜਿਹਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਕੋਲੋਂ ਕੁਝ ਦੇਣਾ ਨਹੀਂ ਚਾਹੁੰਦਾ ਪਰ ਹਾਸਲ ਸਭ ਕੁਝ ਕਰਨਾ ਚਾਹੁੰਦਾ ਹੈ। ਰਿਸ਼ਤਾ ਕਰਨ ਸਮੇਂ ਇੱਕ ਦੂਜੇ ਦੇ ਗੁਣ ਔਗੁਣ ਵਿਚਾਰੇ ਜਾਂਦੇ ਹਨ। ਸਮਾਜਿਕ ਰੁਤਬੇ ਤੇ ਵਿਸ਼ੇਸ਼ ਤੌਰ ਤੇ ਗੌਰ ਕੀਤੀ ਜਾਂਦੀ ਹੈ। ਸਰੀਰਕ ਤੌਰ ਤੇ ਵੀ ਮੁੰਡੇ ਕੁੜੀ ਦਾ ਮੇਲ ਦੇਖਿਆ ਜਾਂਦਾ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇਕ ਨਵ ਵਿਆਹੇ ਜੋੜੇ ਦੀ ਹੈ। ਲੜਕੇ ਦਾ ਨਾਮ ਹਰਦੀਪ ਸਿੰਘ ਅਤੇ ਲੜਕੀ ਦਾ ਨਾਮ ਅਮਨਦੀਪ ਕੌਰ ਹੈ।

ਦੋਵੇਂ ਹੀ ਅੰਮ੍ਰਿਤਧਾਰੀ ਹਨ। ਲੜਕੀ ਅਮਨਦੀਪ ਕੌਰ ਨੇਤਰਹੀਣ ਹੈ ਪਰ ਫੇਰ ਵੀ ਉਸ ਨੇ ਗ੍ਰੇਜੂਏਸ਼ਨ ਕੀਤੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੰਜਾਬੀ ਦੀ ਐਮ ਏ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਸਿੱਖ ਲੜਕਾ ਹਰਦੀਪ ਸਿੰਘ ਬਚਪਨ ਤੋਂ ਹੀ ਭਾਈ ਚਰਨਜੀਤ ਸਿੰਘ ਦੇ ਸੰਪਰਕ ਵਿਚ ਰਿਹਾ ਹੈ। ਉਹ ਭਾਈ ਚਰਨਜੀਤ ਸਿੰਘ ਨੂੰ ਹੀ ਆਪਣਾ ਸਭ ਕੁਝ ਮੰਨਦਾ ਹੈ। ਭਾਈ ਚਰਨਜੀਤ ਸਿੰਘ ਨੇਤਰਹੀਣ ਸਨ।

ਅੱਜ ਉਹ ਇਸ ਦੁਨੀਆ ਵਿਚ ਨਹੀਂ ਹਨ ਪਰ ਹਰਦੀਪ ਸਿੰਘ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪੂਰਾ ਅਸਰ ਹੈ। ਹਰਦੀਪ ਸਿੰਘ ਮਜੀਠਾ ਰੋਡ ਸਥਿਤ ਗੁਰੂ ਹਰਿਰਾਏ ਜੀ ਦੇ ਸਥਾਨ ਤੇ ਸੇਵਾ ਕਰਦਾ ਹੈ। ਹਰਦੀਪ ਸਿੰਘ ਨੇ ਗਿਆਨੀ ਸੁਖਚੈਨ ਸਿੰਘ ਜੀ ਦੁਆਰਾ ਸੋਸ਼ਲ ਮੀਡੀਆ ਤੇ ਪਾਈ ਅਮਨਦੀਪ ਕੌਰ ਦੀ ਇੰਟਰਵਿਊ ਦੇਖੀ। ਜਿਸ ਨੂੰ ਦੇਖ ਕੇ ਉਸ ਨੇ ਮਨ ਹੀ ਮਨ ਇਸ ਲੜਕੀ ਨੂੰ ਆਪਣੀ ਜੀਵਨ ਸਾਥਣ ਬਣਾਉਣ ਦਾ ਫੈਸਲਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਨਾਲ ਇਸ ਵਿਸ਼ੇ ਤੇ ਗੱਲ ਕੀਤੀ।

ਭਾਈ ਜਸਵਿੰਦਰ ਸਿੰਘ ਨੇ ਉਸ ਨੂੰ ਪੱਕਾ ਮਨ ਬਣਾ ਲੈਣ ਦੀ ਸਲਾਹ ਦਿੰਦੇ ਹੋਏ ਇਕ ਮਹੀਨਾ ਰੁਕ ਜਾਣ ਲਈ ਕਿਹਾ। ਹਰਦੀਪ ਸਿੰਘ ਤਾਂ ਇਸ ਸਬੰਧੀ ਮਨ ਬਣਾ ਚੁੱਕਾ ਸੀ। ਜਿਸ ਕਰਕੇ ਉਸ ਨੇ ਗੁਰੂ ਹਰਿ ਰਾਏ ਜੀ ਦੇ ਸਥਾਨ ਉੱਤੇ ਜਾ ਕੇ 2 ਪਰਚੀਆਂ ਪਾਈਆਂ। ਉਸ ਨੇ ਫ਼ੈਸਲਾ ਗੁਰੂ ਤੇ ਛੱਡ ਦਿੱਤਾ ਸੀ। ਜੋ ਪਰਚੀ ਨਿਕਲੀ, ਉਸ ਵਿੱਚ ਹਰਦੀਪ ਸਿੰਘ ਨੂੰ ਅਮਨਦੀਪ ਕੌਰ ਨਾਲ ਵਿਆਹ ਦੀ ਮਨਜ਼ੂਰੀ ਮਿਲ ਗਈ। ਇਸ ਤੋਂ ਬਾਅਦ ਹਰਦੀਪ ਸਿੰਘ ਨੇ ਦੁਬਾਰਾ ਫੇਰ ਭਾਈ ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਅਤੇ ਇਹ ਵਿਆਹ ਸਿਰੇ ਚੜ੍ਹ ਗਿਆ।

ਹਰਦੀਪ ਸਿੰਘ ਨੇ ਤਾਂ ਸਿਰਫ ਗੁਰੂ ਰਾਮਦਾਸ ਜੀ ਤੋਂ ਹੀ ਮਨਜ਼ੂਰੀ ਲਈ ਹੈ। ਉਸ ਨੇ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਵੀ ਨਹੀਂ ਪੁੱਛਿਆ। ਹੁਣ ਇਹ ਵਿਆਹ ਹੋ ਚੁੱਕਾ ਹੈ। ਹਰਦੀਪ ਸਿੰਘ ਬਹੁਤ ਖੁਸ਼ ਹੈ ਕਿ ਉਸ ਨੂੰ ਅਮਨਦੀਪ ਕੌਰ ਦਾ ਸਾਥ ਮਿਲਿਆ ਹੈ। ਹਰਦੀਪ ਸਿੰਘ ਦੇ ਸਾਰੇ ਰਿਸ਼ਤੇਦਾਰ ਸਬੰਧੀ ਖ਼ੁਸ਼ ਹਨ। ਹਰ ਕੋਈ ਇਸ ਗੁਰਸਿੱਖ ਜੋੜੀ ਨੂੰ ਵਧਾਈ ਦੇ ਰਿਹਾ ਹੈ ਅਤੇ ਹਰਦੀਪ ਸਿੰਘ ਦੀ ਸਿਫ਼ਤ ਕੀਤੀ ਜਾ ਰਹੀ ਹੈ। ਇਸ ਨੇ ਨੇਤਰਹੀਣ ਅਮਨਦੀਪ ਕੌਰ ਨੂੰ ਆਪਣੀ ਜੀਵਨ ਸਾਥਣ ਬਣਾਇਆ ਹੈ।

ਅਮਨਦੀਪ ਕੌਰ ਸਿੱਖੀ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦੀ ਹੈ। ਉਹ ਮੰਗ ਕੇ ਖਾਣ ਨੂੰ ਚੰਗਾ ਨਹੀਂ ਸਮਝਦੀ। ਸਗੋਂ ਉਹ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਅਮਨਦੀਪ ਕੌਰ ਵੀ ਚਾਹੁੰਦੀ ਹੈ ਕਿ ਸਰਕਾਰ ਨੂੰ ਉਨ੍ਹਾਂ ਵਰਗੇ ਲੋੜਵੰਦਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਲੋਕ ਸਰਕਾਰ ਨੂੰ ਆਪਣੀ ਭਲਾਈ ਲਈ ਵੋਟਾਂ ਪਾਉਂਦੇ ਹਨ। ਇਸ ਲਈ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਲੋਕਾਂ ਦਾ ਧਿਆਨ ਰੱਖਿਆ ਜਾਵੇ।

ਅਮਨਦੀਪ ਕੌਰ ਨੂੰ ਸ਼ਿਕਵਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਵਰਗੇ ਲੋੜਵੰਦਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਉਸ ਦੀ ਇੱਛਾ ਨੌਕਰੀ ਹਾਸਲ ਕਰਕੇ ਆਪਣੇ ਪੈਰਾਂ ਤੇ ਖਲੋਣ ਦੀ ਸੀ। ਇਸ ਦੌਰਾਨ ਹੀ ਉਸ ਦਾ ਵਿਆਹ ਹੋ ਗਿਆ। ਉਹ ਮਿਹਨਤ ਕਰਨ ਅਤੇ ਅੱਗੇ ਵਧਣ ਵਿੱਚ ਵਿਸ਼ਵਾਸ ਰੱਖਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *