ਇਸ ਔਰਤ ਦੀ ਕਰਤੂਤ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼

ਭਾਵੇਂ ਇੱਥੇ ਲਿੰਗ ਨਿਰਧਾਰਤ ਟੈਸਟ ਕਰਨਾ ਮਨ੍ਹਾਂ ਹੈ ਪਰ ਫੇਰ ਵੀ ਇਹ ਕੰਮ ਲੁਕਵੇਂ ਢੰਗ ਨਾਲ ਜਾਰੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਇਹ ਧੰਦਾ ਕਰਨ ਵਾਲਿਆਂ ਤੇ ਰੇਡ ਕੀਤੀ ਜਾਂਦੀ ਹੈ। ਹਰਿਆਣਾ ਦੇ ਪੰਚਕੂਲਾ ਤੋਂ ਸਿਹਤ ਵਿਭਾਗ ਦੀ ਟੀਮ ਅਤੇ ਇਕ ਪ੍ਰਾਈਵੇਟ ਏਜੰਸੀ ਦੁਆਰਾ ਧੂਰੀ ਨੇੜਲੇ ਪਿੰਡ ਬਰੜਵਾਲ ਵਿੱਚ ਗੁਰਮੀਤ ਕੌਰ ਨਾਮ ਦੀ ਇਕ ਔਰਤ ਨੂੰ ਲਿੰਗ ਨਿਰਧਾਰਤ ਟੈਸਟ ਕਰਦੇ ਹੋਏ ਕਾਬੂ ਕੀਤਾ ਗਿਆ ਹੈ। ਪ੍ਰਾਈਵੇਟ ਏਜੰਸੀ ਦੇ ਰਮੇਸ਼ ਦੱਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਏਜੰਸੀ ਦੁਆਰਾ ਮਾਰਕੀਟ ਵਿਚ ਪਤਾ ਲਗਾਇਆ ਜਾਂਦਾ ਹੈ ਕਿ ਕੌਣ ਲੋਕ ਅਜਿਹਾ ਧੰਦਾ ਕਰਦੇ ਹਨ।

ਫਿਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਕਾਰਵਾਈ ਕੀਤੀ ਜਾਂਦੀ ਹੈ। ਅੱਜ ਉਹ ਪੰਚਕੂਲਾ ਤੋਂ ਸਿਹਤ ਵਿਭਾਗ ਦੀ ਟੀਮ ਨੂੰ ਲੈ ਕੇ ਧੂਰੀ ਦੇ ਪਿੰਡ ਬਰੜਵਾਲ ਵਿੱਚ ਪਹੁੰਚੇ ਹਨ। ਉਨ੍ਹਾਂ ਨੇ ਪੰਜਾਬ ਸਿਹਤ ਵਿਭਾਗ ਦੀ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਹੈ। ਇੱਥੇ ਗੁਰਮੀਤ ਕੌਰ ਨਾਮ ਦੀ ਔਰਤ ਨੂੰ ਇਹ ਕਾਰਾ ਕਰਦੇ ਹੋਏ ਕਾਬੂ ਕੀਤਾ ਗਿਆ ਹੈ। ਉਹ ਇਕ ਕੇਸ ਦੇ 20 ਤੋਂ 25 ਹਜ਼ਾਰ ਰੁਪਏ ਤੱਕ ਲੈਂਦੀ ਸੀ। ਗੁਰਮੀਤ ਕੌਰ ਦੇ ਦੱਸਣ ਮੁਤਾਬਕ ਉਹ 2019-20 ਤੋਂ ਇਹ ਕੰਮ ਕਰ ਰਹੀ ਹੈ।

ਇਕ ਹਾਦਸੇ ਕਾਰਨ ਉਸ ਦਾ ਪਤੀ 3 ਸਾਲ ਤੋਂ ਬੈੱਡ ਤੇ ਪਿਆ ਹੈ। ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ। ਗੁਰਮੀਤ ਕੌਰ ਨੇ ਦੱਸਿਆ ਹੈ ਕਿ ਉਹ ਇੱਕ ਕੇਸ ਦੇ 2500 ਰੁਪਏ ਤੋਂ 10 ਹਜ਼ਾਰ ਰੁਪਏ ਤੱਕ ਲੈਂਦੀ ਸੀ। ਉਹ ਕਦੇ ਅਬਾਰਸ਼ਨ ਨਹੀਂ ਸੀ ਕਰਦੀ। ਗੁਰਮੀਤ ਕੌਰ ਨੇ ਆਪਣੇ ਕੀਤੇ ਤੇ ਅਫਸੋਸ ਜ਼ਾਹਰ ਕੀਤਾ ਹੈ। ਪੰਚਕੂਲਾ ਤੋਂ ਪਹੁੰਚੇ ਨੋਡਲ ਅਫ਼ਸਰ ਦੇ ਦੱਸਣ ਮੁਤਾਬਕ ਪੰਚਕੂਲਾ ਤੋਂ ਵੀ ਲੋਕ ਇੱਥੇ ਚੈਕਿੰਗ ਕਰਵਾਉਣ ਆਉਂਦੇ ਸਨ। ਉਸ ਕੋਲ ਇਕ ਨਕਲੀ ਮਸ਼ੀਨ ਹੈ।

ਜਿਸ ਨਾਲ ਉਹ ਲੋਕਾਂ ਨੂੰ ਮੂਰਖ ਬਣਾ ਰਹੀ ਸੀ। ਉਸ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੰਚਕੂਲਾ ਤੋਂ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਬਰੜਵਾਲ ਵਿਚ ਰੇਡ ਕਰ ਕੇ ਇਕ ਔਰਤ ਅਤੇ ਇਕ ਮਰਦ ਨੂੰ ਫੜਿਆ ਹੈ। ਪੰਚਕੂਲਾ ਦੀ ਟੀਮ ਵੱਲੋਂ ਜੋ ਵੀ ਲਿਖ ਕੇ ਦਿੱਤਾ ਜਾਵੇਗਾ, ਉਸੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਔਰਤ ਤੋਂ ਇਕ ਨਕਲੀ ਮਸ਼ੀਨ ਵੀ ਬਰਾਮਦ ਹੋਈ ਹੈ। ਜਿਸ ਦੇ ਸਹਾਰੇ ਉਹ ਲੋਕਾਂ ਨੂੰ ਬੁੱਧੂ ਬਣਾ ਰਹੀ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਔਰਤ ਪਹਿਲਾਂ ਆਸ਼ਾ ਵਰਕਰ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *