ਗੁਆਂਢੀ ਨੇ ਕਰ ਦਿੱਤਾ ਵੱਡਾ ਦਿਲ ਦਹਲਾਉ ਕਾਂਡ, ਕੁਹਾੜੀ ਨਾਲ ਵੱਢੀ 70 ਸਾਲਾ ਬੇਬੇ

ਅੱਜਕੱਲ੍ਹ ਲੋਕ ਮਾਮੂਲੀ ਗੱਲ ਪਿੱਛੇ ਹੀ ਇੱਕ ਦੂਜੇ ਦੀ ਜਾਨ ਲੈਣ ਤੇ ਉਤਾਰੂ ਹੋ ਜਾਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਜੋ ਕਦਮ ਚੁੱਕਣ ਜਾ ਰਹੇ ਹਨ ਇਸ ਦਾ ਸਿੱਟਾ ਕੀ ਨਿਕਲੇਗਾ। ਕੀ ਕਿਸੇ ਦੀ ਜਾਨ ਲੈਣ ਤੋਂ ਬਾਅਦ ਮਸਲਾ ਹੱਲ ਹੋ ਜਾਵੇਗਾ? ਕੀ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਵੇਗੀ। ਇਨਸਾਨ ਕਿਸੇ ਵੇਗ ਵਿੱਚ ਆ ਕੇ ਕਦਮ ਚੁੱਕ ਲੈਂਦਾ ਹੈ ਅਤੇ ਫੇਰ ਸਾਰੀ ਜ਼ਿੰਦਗੀ ਪਛਤਾਉਂਦਾ ਰਹਿੰਦਾ ਹੈ। ਕਿੰਨਾ ਚੰਗਾ ਹੋਵੇ ਜੇ ਕਿਸੇ ਮਸਲੇ ਨੂੰ ਗੱਲਬਾਤ ਨਾਲ ਹੀ ਸੁਲਝਾ ਲਿਆ ਜਾਵੇ।

ਗੁਰੂ ਹਰਸਹਾਏ ਦੇ ਇਕ ਪਿੰਡ ਵਿਚ ਮਾਮੂਲੀ ਗੱਲ ਪਿੱਛੇ ਕੁਹਾੜੀ ਦਾ ਵਾਰ ਕਰ ਕੇ 70 ਸਾਲਾ ਇਕ ਬਜ਼ੁਰਗ ਔਰਤ ਨੂੰ ਸਦਾ ਦੀ ਨੀਂਦ ਦੇ ਦਿੱਤੀ ਗਈ। ਪੁਲੀਸ ਵੱਲੋਂ 3 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਅਜੇ ਕਿਸੇ ਨੂੰ ਫੜਿਆ ਨਹੀਂ ਗਿਆ। ਇਕ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਕੰਧ ਦੇ ਨੇੜੇ ਤੋਂ ਕਹੀ ਨਾਲ ਮਿੱਠੀ ਹਟਾਏ ਜਾਣ ਤੋਂ ਉਨ੍ਹਾਂ ਦੀ ਮਾਤਾ ਨੇ ਦੂਜੀ ਧਿਰ ਨੂੰ ਰੋਕਿਆ ਸੀ। ਉਸ ਦਾ ਚਾਚਾ ਘਰ ਦੇ ਅੰਦਰ ਸੀ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਦੂਜੀ ਧਿਰ ਵਾਲੇ ਪਹਿਲਾਂ ਹੀ ਆਪਣੇ ਨਾਲ ਕੁਹਾੜੀ ਲੈ ਕੇ ਆਏ ਸਨ। ਉਨ੍ਹਾਂ ਨੇ ਬਜ਼ੁਰਗ ਮਾਤਾ ਦੇ ਸਿਰ ਵਿੱਚ ਕੁਹਾੜੀ ਦਾ ਵਾਰ ਕਰ ਦਿੱਤਾ। ਮਾਤਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਬਜ਼ੁਰਗ ਔਰਤ ਦੀ ਜਾਨ ਜਾਣ ਬਾਰੇ ਇਤਲਾਹ ਮਿਲੀ ਸੀ।

ਘਟਨਾ ਸਵੇਰੇ 6-30 ਵਜੇ ਦੀ ਹੈ । ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਸੁਖਵਿੰਦਰ ਸਿੰਘ ਵਾਲੀ ਧਿਰ ਤੇ ਬਜ਼ੁਰਗ ਔਰਤ ਦੇ ਸਿਰ ਵਿੱਚ ਕੁਹਾੜੀ ਨਾਲ ਵਾਰ ਕਰਕੇ ਉਸ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਬਿਆਨਾ ਦੇ ਆਧਾਰ ਤੇ ਪੁਲੀਸ ਵੱਲੋਂ 3 ਮੈਂਬਰਾਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜਾਂਚ ਦੌਰਾਨ ਜੋ ਵੀ ਸਚਾਈ ਸਾਹਮਣੇ ਆਵੇਗੀ, ਉਸੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਅਜੇ ਤੱਕ ਕਿਸੇ ਨੂੰ ਕਾਬੂ ਨਹੀਂ ਕੀਤਾ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *