ਮੋਟਰਸਾਈਕਲ ਤੇ ਆ ਰਹੇ ਭੈਣ ਭਰਾ ਨੂੰ ਮਿਲੀ ਦਰਦਨਾਕ ਮੋਤ, ਹਵਾ ਚ ਉਡਾਕੇ ਮਾਰਿਆ 17 ਸਾਲ ਦਾ ਮੁੰਡਾ ਤੇ 21 ਸਾਲ ਦੀ ਕੁੜੀ

ਅੱਜਕੱਲ੍ਹ ਸੜਕਾਂ ਤੇ ਇਹ ਹਾਲਤ ਬਣੀ ਹੋਈ ਹੈ ਕਿ ਹਰ ਕੋਈ ਇਕ ਦੂਸਰੇ ਨੂੰ ਓਵਰਟੇਕ ਕਰਨਾ ਚਾਹੁੰਦਾ ਹੈ। ਇਕ ਦੂਜੇ ਤੋਂ ਅੱਗੇ ਲੰਘਣ ਦੀ ਇਕ ਹੋੜ ਜਿਹੀ ਲੱਗੀ ਹੋਈ ਹੈ। ਕਈ ਵਾਰ ਆਦਮੀ ਇਹ ਭੁੱਲ ਜਾਂਦਾ ਹੈ ਕਿ ਦੂਸਰੇ ਨੂੰ ਵੀ ਜਿਉਣ ਦਾ ਅਧਿਕਾਰ ਹੈ। ਜੇਕਰ ਅਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਕਾਫ਼ੀ ਹੱਦ ਤਕ ਸੜਕ ਹਾਦਸੇ ਘਟ ਸਕਦੇ ਹਨ। ਸੁਲਤਾਨਪੁਰ ਲੋਧੀ ਤੋਂ ਇਕ ਲੜਕੇ ਅਤੇ ਲੜਕੀ ਨੂੰ ਕਾਰ ਦੁਆਰਾ ਫੇਟ ਮਾਰ ਦਿੱਤੇ ਜਾਣ ਦੀ ਘਟਨਾ ਦਾ ਪਤਾ ਲੱਗਾ ਹੈ।

ਦੋਵੇਂ ਹੀ ਦਮ ਤੋੜ ਗਏ ਹਨ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਅਵਤਾਰ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਲੜਕਾ ਜਸ਼ਨਪ੍ਰੀਤ ਸਿੰਘ ਆਪਣੇ ਮਾਮੇ ਦੀ ਧੀ ਅਨਮੋਲ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ। ਸਾਹਮਣੇ ਤੋਂ ਆ ਰਹੀ ਕਿਸੇ ਕਾਰ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜਿਸ ਦੇ ਸਿੱਟੇ ਵਜੋਂ ਇਨ੍ਹਾਂ ਦੋਵਾਂ ਦੀ ਜਾਨ ਚਲੀ ਗਈ ਹੈ।

ਅਵਤਾਰ ਸਿੰਘ ਦੇ ਦੱਸਣ ਮੁਤਾਬਕ ਉਹ ਪਿੰਡ ਮੇਵਾ ਸਿੰਘ ਵਾਲਾ ਦੇ ਰਹਿਣ ਵਾਲੇ ਹਨ। ਇਸ ਘਟਨਾ ਬਾਰੇ ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਸੀ। ਅਵਤਾਰ ਸਿੰਘ ਨੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਦਾ ਪਤਾ ਲਗਾ ਕੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਸਵਾ 8 ਵਜੇ ਕੁਝ ਲੋਕ ਇਕ ਲੜਕੇ ਅਤੇ ਇਕ ਲੜਕੀ ਨੂੰ ਲੈ ਕੇ ਆਏ ਸਨ।

ਲੜਕੇ ਦੀ ਉਮਰ 18 ਸਾਲ ਅਤੇ ਲੜਕੀ ਦੀ ਉਮਰ 21 ਸਾਲ ਸੀ। ਇਹ ਇਕ ਸੜਕ ਹਾਦਸੇ ਦਾ ਮਾਮਲਾ ਸੀ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਆਉਣ ਤੋਂ ਪਹਿਲਾਂ ਹੀ ਲੜਕਾ ਅਤੇ ਲੜਕੀ ਦਮ ਤੋੜ ਚੁੱਕੇ ਸਨ। ਇਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਹੀ ਇਨ੍ਹਾਂ ਦੀ ਜਾਨ ਜਾਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

Leave a Reply

Your email address will not be published. Required fields are marked *