ਵਾਇਰਲ ਵੀਡੀਓ ਵਾਲੇ 100 ਸਾਲਾ ਬਾਪੂ ਬਾਰੇ ਮਿਲ ਗਈ ਸਾਰੀ ਜਾਣਕਾਰੀ, ਦਿਲੋਂ ਸਲਾਮ ਇਸ ਬਜ਼ੁਰਗ ਨੂੰ

ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਇਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ 100 ਸਾਲਾ ਬਜੁਰਗ ਇੰਨੀ ਗਰਮੀ ਦੇ ਵਿਚ ਸਬਜ਼ੀ ਵੇਚਦਾ ਵਿਖਾਈ ਦੇ ਰਿਹਾ ਹੈ। ਕੁਝ ਵਿਅਕਤੀਆਂ ਵੱਲੋਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ ਗਿਆ ਅਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ। ਜਿੱਥੇ ਇਹ ਵੀਡੀਓ ਇੰਨੇ ਲੋਕਾਂ ਤਕ ਪਹੁੰਚੀ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਵੀ ਪਹੁੰਚ ਗਈ। ਇਸ ਵੀਡੀਓ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ।

ਉਨਾਂ ਨੇ ਆਪਣੇ ਸ਼ੋਸ਼ਲ ਮੀਡੀਆ ਖਾਤੇ ਤੇ ਪੋਸਟ ਵਿਚ ਲਿਖਿਆ “ਮੋਗਾ ਦੇ 100 ਸਾਲਾ ਹਰਬੰਸ ਸਿੰਘ ਜੀ ਦੇ ਸਬਰ ਤੇ ਮਿਹਨਤ ਨੂੰ ਮੇਰਾ ਸਲਾਮ ਹੈ, ਜੋ ਇਸ ਉਮਰ ਵਿੱਚ ਵੀ ਆਪਣੇ ਤੇ ਆਪਣੇ ਪੋਤੇ-ਪੋਤੀਆਂ ਦੇ ਗੁਜ਼ਾਰੇ ਲਈ ਰੋਜ਼ੀ-ਰੋਟੀ ਕਮਾ ਰਹੇ ਹਨ। ਇਸ ਲਈ ਅਸੀਂ ਹਰਬੰਸ ਸਿੰਘ ਜੀ ਨੂੰ ਤੁਰੰਤ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੀ ਰਾਸ਼ੀ ਅਤੇ ਉਨ੍ਹਾਂ ਦੇ ਪੋਤੇ-ਪੋਤੀਆਂ ਲਈ ਪੜ੍ਹਾਈ ਦੀ ਸੁਵਿਧਾ ਦਿੱਤੀ ਹੈ। ਮੈਨੂੰ ਇਹ ਵੀ ਖੁਸ਼ੀ ਹੈ ਕਿ ਹਰਬੰਸ ਸਿੰਘ ਜੀ ਦੀ ਮਦਦ ਲਈ ਸਥਾਨਕ ਐਨਜੀਓ ਇਸ ਤੋਂ ਵੀ ਅੱਗੇ ਆਈਆਂ ਹਨ।”

ਦੱਸ ਦੇਈਏ ਇਹ ਵੀਡੀਓ ਮੋਗਾ ਦੇ ਰਹਿਣ ਵਾਲੇ 100 ਸਾਲਾ ਹਰਬੰਸ ਸਿੰਘ ਦੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹ ਜਿਉਂਦੇ ਰਹਿਣਗੇ, ਓਨਾ ਸਮਾਂ ਕੰਮ ਕਰਨਗੇ ਅਤੇ ਉਹ ਆਪਣੀ ਇੱਛਾ ਅਨੁਸਾਰ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਕੈਪਟਨ ਸਾਹਿਬ ਵੱਲੋਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਹ ਕੈਪਟਨ ਅਮਰਿੰਦਰ ਸਿੰਘ ਦਾ ਦਿਲ ਤੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਬਾਰੇ ਅਤੇ ਉਨ੍ਹਾਂ ਦੇ ਪੋਤੇ ਪੋਤੀਆਂ ਬਾਰੇ ਸੋਚਿਆ।

ਹਰਬੰਸ ਸਿੰਘ ਦੇ ਲੜਕੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਾਪੂ ਜੀ ਦੀ ਆਪਣੀ ਖੁਆਇਸ਼ ਹੈ ਕਿ ਉਹ ਜਿੰਨਾ ਚਿਰ ਜਿਉਂਦੇ ਰਹਿਣਗੇ, ਓਨਾ ਸਮਾਂ ਕੰਮ ਕਰਨਗੇ। ਉਨ੍ਹਾਂ ਨਾਲ ਕੋਈ ਵੀ ਜੋਰ ਜਬਰਦਸਤੀ ਨਹੀਂ ਕੀਤੀ ਜਾਂਦੀ। ਉਹ ਆਪਣੀ ਇੱਛਾ ਅਨੁਸਾਰ ਕੰਮ ਕਰਦੇ ਹਨ। ਹਰਬੰਸ ਸਿੰਘ ਦੇ ਲੜਕੇ ਵਲੋਂ ਮੀਡੀਆ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਦਿਲ ਤੋਂ ਧੰਨਵਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਬਾਪੂ ਅਤੇ ਬੱਚਿਆਂ ਬਾਰੇ ਸੋਚਦੇ ਹੋਏ ਇਹ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।

ਹਰਬੰਸ ਸਿੰਘ ਦੀ ਰਿਸ਼ਤੇਦਾਰ ਔਰਤ ਨੇ ਦੱਸਿਆ ਕਿ ਇਨਾ ਬੱਚਿਆਂ ਦੀ ਮਾਂ ਇਨ੍ਹਾਂ ਨੂੰ 2 ਸਾਲ ਪਹਿਲਾ ਛੱਡ ਕੇ ਚਲੇ ਗਈ ਸੀ। ਇਹਨਾਂ ਦੇ ਪਿਤਾ ਨੂੰ ਅਟੈਕ ਕਾਰਨ ਮੋਤ ਹੋ ਗਈ ਸੀ, ਉਦੋਂ ਤੋਂ ਲੈ ਕੇ ਉਹ ਬੱਚਿਆਂ ਨੂੰ ਅਤੇ ਬਾਪੂ ਨੂੰ ਰਲ-ਮਿਲ ਕੇ ਸਾਂਭ ਰਹੇ ਹਨ। ਉਹ ਸਾਰੇ ਮਿਲ ਜੁਲ ਕੇ ਰਹਿੰਦੇ ਹਨ। ਪਰਿਵਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਮੀਡੀਆ ਦਾ ਵੀ ਧੰਨਵਾਦ ਕੀਤਾ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *