ਸ਼ਾਰਟ ਸਰਕਟ ਨਾਲ ਸੜ ਗਈ ਗਰੀਬ ਦੀ ਝੁੱਗੀ, ਇਹ ਸੀਨ ਦੇਖ ਪੱਤਰਕਾਰ ਵੀ ਰੋ ਪਿਆ

ਸਮੇਂ ਦਾ ਪਤਾ ਨਹੀਂ ਕਦੋਂ ਕਿਹੋ ਜਿਹਾ ਆ ਜਾਵੇ ਅਤੇ ਹੱਸਦਾ ਵੱਸਦਾ ਪਰਿਵਾਰ ਸੜਕ ਤੇ ਆ ਜਾਵੇ। ਅਜਿਹਾ ਹੀ ਹੋਇਆ ਹੈ, ਤਰਨਤਾਰਨ ਦੇ ਪਿੰਡ ਸੁਰ ਸਿੰਘ ਵਾਲਾ ਦੇ ਇੱਕ ਗ਼ਰੀਬ ਪਰਿਵਾਰ ਨਾਲ। ਜਿਸ ਦਾ ਦੇਖ ਦੇ ਹੀ ਦੇਖਦੇ ਸਭ ਕੁਝ ਅੱਗ ਦੀ ਭੇਟ ਚੜ੍ਹ ਗਿਆ। ਅਸਲ ਵਿੱਚ ਇਹ ਹਾਦਸਾ ਸ਼ਾਰਟ ਸਰਕਟ ਹੋਣ ਕਾਰਨ ਵਾਪਰਿਆ ਹੈ। ਇਸ ਪਰਿਵਾਰ ਦੇ 5 ਮੈਂਬਰ ਹਨ ਜੋ ਇਸ ਸਮੇਂ ਆਪਣਾ ਸਭ ਕੁਝ ਗੁਆ ਚੁੱਕੇ ਹਨ। ਪਰਿਵਾਰ ਦੇ ਮੁਖੀ ਨੇ ਦੱਸਿਆ ਹੈ ਕਿ ਉਹ ਟੁੱਟਿਆ ਫੁੱਟਿਆ ਕੱਚ ਅਤੇ ਰੂੜੀਆਂ ਤੋਂ ਕਬਾੜ ਚੁਗ ਕੇ ਵੇਚਦਾ ਹੈ

ਅਤੇ ਆਪਣਾ ਗੁਜ਼ਾਰਾ ਕਰਦਾ ਹੈ। ਉਸ ਨੇ ਸਖ਼ਤ ਮਿਹਨਤ ਕਰਕੇ ਇਕ ਝੁੱਗੀ ਤਿਆਰ ਕੀਤੀ ਸੀ। ਜਿਸ ਵਿਚ ਉਹ ਪਤੀ ਪਤਨੀ, ਦੋ ਲੜਕੀਆਂ ਅਤੇ ਇੱਕ ਪੁੱਤਰ ਕੁੱਲ 5 ਮੈਂਬਰ ਰਹਿੰਦੇ ਸਨ। ਇਸ ਵਿਅਕਤੀ ਦੇ ਦੱਸਣ ਮੁਤਾਬਕ ਡੇਢ ਵਜੇ ਸ਼ਾਰਟ ਸਰਕਟ ਹੋ ਜਾਣ ਕਰ ਕੇ ਅੱਗ ਲੱਗ ਗਈ। ਜਿਸ ਕਰ ਕੇ ਫਰਿਜ਼, ਟੈਲੀਵਿਜ਼ਨ, ਡਿਸ਼, ਬੈੱਡ ਅਤੇ ਪੇਟੀ ਆਦਿ ਸਭ ਕੁਝ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਕੱਚੇ ਮਕਾਨਾਂ ਵਾਲਿਆਂ ਨੂੰ ਮਿਲਣ ਵਾਲੀ ਸਹੂਲਤ ਲੈਣ ਲਈ ਫਾਰਮ ਭਰੇ ਸਨ ਪਰ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲੀ।

ਪਿੰਡ ਦੀ ਪੰਚਾਇਤ ਵੱਲੋਂ ਮਦਦ ਮਿਲਣੀ ਤਾਂ ਦੂਰ ਕਿਸੇ ਮੋਹਤਬਰ ਵਿਅਕਤੀ ਨੇ ਆ ਕੇ ਉਨ੍ਹਾਂ ਦਾ ਹਾਲ ਤੱਕ ਨਹੀਂ ਪੁੱਛਿਆ। ਇਸ ਵਿਅਕਤੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਕ ਮਦਦ ਕੀਤੀ ਜਾਵੇ ਤਾ ਕਿ ਉਨ੍ਹਾਂ ਦਾ ਮਕਾਨ ਬਣ ਸਕੇ। ਇਸ ਵਿਅਕਤੀ ਦੀ ਪਤਨੀ ਕੁਲਬੀਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਗ਼ਰੀਬ ਹੈ। ਸ਼ਾਰਟ ਸਰਕਟ ਕਾਰਨ ਅੱਗ ਲੱਗ ਜਾਣ ਕਰਕੇ ਉਨ੍ਹਾਂ ਦਾ ਸਾਰਾ ਸਾਮਾਨ ਸੜ ਚੁੱਕਾ ਹੈ। ਉਨ੍ਹਾਂ ਦੇ ਪਹਿਨੇ ਹੋਏ ਕੱਪੜੇ ਹੀ ਬਾਕੀ ਬਚੇ ਹਨ।

ਸਾਡੀ ਸਰਕਾਰ ਵੱਲੋਂ ਹਰ ਵਾਰ ਗ਼ਰੀਬ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਦੇ ਨਾਂ ਤੇ ਮਾਲੀ ਮੱਦਦ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ ਵੀ ਕਿੰਨੇ ਹੀ ਅਜਿਹੇ ਲੋਕ ਹਨ, ਜੋ ਨੀਲੇ ਆਸਮਾਨ ਦੀ ਛੱਤ ਹੇਠ ਰਹਿ ਰਹੇ ਹਨ ਜਾਂ ਉਨ੍ਹਾਂ ਦੇ ਮਕਾਨ ਬਹੁਤ ਖਸਤਾ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *