ਅੱਧੀ ਰਾਤ ਹੋਇਆ ਵੱਡਾ ਕਾਂਡ, ਝੋਨੇ ਦੇ ਖੇਤ ਚ ਸੁੱਟੇ ਟਰੰਕ, ਔਰਤ ਦੀ ਖੁੱਲੀ ਨੀਂਦ ਤਾਂ ਪਾਇਆ ਰੋਲਾ

ਅੱਜ ਕੱਲ ਲੁੱਟਾਂ-ਖੋਹਾਂ ਬਹੁਤ ਵਧ ਗਈਆਂ ਹਨ। ਆਏ ਦਿਨ ਹੀ ਇਸ ਨਾਲ ਜੁੜੀ ਖਬਰ ਸੁਣਨ ਨੂੰ ਮਿਲਦੀ ਹੈ। ਇਸ ਦੇ ਵਧਣ ਦਾ ਕੀ ਕਾਰਨ ਹੋ ਸਕਦਾ ਹੈ? ਪਹਿਲਾਂ ਤਾਂ ਘਰ ਤੋਂ ਨਿਕਲਣ ਸਮੇਂ ਬੰਦੇ ਨੂੰ ਪੂਰੀ ਤਰਾਂ ਚੌਕਸ ਰਹਿਣਾ ਪੈਂਦਾ ਸੀ, ਕਿਉਕਿ ਕੁਝ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਸਮੇਂ ਤੁਹਾਡੇ ਗਲ ਦੀ ਚੇਨ ਜਾਂ ਤੁਹਾਡਾ ਮੋਬਾਇਲ ਲੈ ਕੇ ਭੱਜ ਜਾਵੇ ਪਰ ਅੱਜ ਕੱਲ ਤਾਂ ਘਰ ਅੰਦਰ ਵੜ ਕੇ ਕੀਤੀ ਗਈ ਚੋਰੀ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।

ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਇਕ ਪਿੰਡ ਖੇਮਕਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਵੱਲੋਂ ਪਰਿਵਾਰ ਦੇ ਸੁੱਤਿਆਂ ਘਰ ਅੰਦਰ ਵੜ ਕੇ ਚੋਰੀ ਕੀਤੀ ਗਈ। ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ 11.30 ਵਜੇ ਦਰਵਾਜ਼ੇ ਬੰਦ ਕਰਕੇ ਸੌਂ ਗਈ ਸੀ। ਉਸ ਦਾ ਲੜਕਾ 12 ਵਜੇ ਸੁੱਤਾ। ਉਸ ਦੀ ਦਰਾਣੀ 2 ਵਜੇ ਉਠੀ ਤਾਂ ਉਸ ਨੇ ਅਵਾਜਾਂ ਦਿੱਤੀਆਂ ਤੇ ਉਹ ਸਾਰੇ ਉਸ ਦੀ ਦਰਾਣੀ ਦੇ ਘਰ ਚਲੇ ਗਏ।

ਉਸ ਦੀ ਦਰਾਣੀ ਨੇ ਦੱਸਿਆ ਕਿ ਉਸ ਦਾ ਸਾਰਾ ਕੁੱਝ ਚੋਰਾਂ ਵੱਲੋਂ ਲੁੱਟਿਆ ਗਿਆ। ਉਸ ਦੀ ਦਰਾਣੀ ਦੇ ਕਹਿਣ ਤੇ ਜਦੋਂ ਪਰਮਜੀਤ ਕੌਰ ਨੇ ਆਪਣਾ ਘਰ ਦੇਖਿਆ ਤਾਂ ਉਨ੍ਹਾਂ ਦੇ ਘਰੇ ਵੀ ਚੋਰੀ ਹੋ ਚੁੱਕੀ ਸੀ, ਜਿਸ ਵਿੱਚ ਉਨ੍ਹਾਂ ਦਾ ਚਾਰ ਤੋਲੇ ਸੋਨਾ, 20 ਹਜ਼ਾਰ ਰੁਪਏ, ਪਾਸਪੋਰਟ ਅਤੇ ਹੋਰ ਕਾਗਜ਼-ਪੱਤਰ ਸਾਰੇ ਹੀ ਚੋਰੀ ਹੋ ਗਏ ਹਨ। ਕੁਲਦੀਪ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ 11.30 ਤੋਂ 1.30 ਵਜੇ ਦੇ ਵਿਚਕਾਰ ਚੋਰੀ ਹੋਈ ਹੈ।

ਜਦੋ ਉਹ ਉੱਠੇ ਤਾਂ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਜਿਸ ਵਿਚ ਉਨ੍ਹਾਂ ਦਾ 40 ਤੋਲੇ ਸੋਨਾ 40 ਹਜਾਰ ਰੁਪਏ ਚੋਰੀ ਹੋਏ ਹਨ। ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਰਿਪੋਰਟ ਪੁਲਿਸ ਨੂੰ ਦੇ ਦਿੱਤੀ ਹੈ ਤੇ ਪੁਲਿਸ ਮੌਕਾ ਵੀ ਦੇਖ ਚੁੱਕੀ ਹੈ। ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਚੋਰਾਂ ਨੂੰ ਜਲਦੀ ਫੜ ਲੈਣ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਮਕਰਨ ਵਿੱਖੇ 2 ਘਰਾਂ ਵਿੱਚ ਚੋਰੀ ਹੋਈ ਹੈ।

ਜਿਸ ਵਿਚ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਉਦੋਂ ਹੋਈ ਜਦੋਂ ਸਾਰਾ ਪਰਿਵਾਰ ਸੁੱਤਾ ਸੀ। ਪਰਿਵਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਸੁੱਤਿਆਂ ਹੀ ਚੋਰ ਨਾਲ ਵਾਲੇ ਕਮਰੇ ਦੀ ਖਿੜਕੀ ਤੋੜ ਕੇ ਅੰਦਰ ਵੜੇ ਸਨ। ਪੁਲਿਸ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚੋਰਾਂ ਨੂੰ ਫੜਨ ਲਈ ਹਰ ਤਰੀਕੇ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੋਰਾਂ ਦਾ ਜਲਦੀ ਤੋਂ ਜਲਦੀ ਪਤਾ ਲਗਾ ਲਿਆ ਜਾਵੇਗਾ ਅਤੇ ਇਸ ਸਬੰਧ ਵਿਚ ਪਰਚਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *