ਇਸ ਪਿੰਡ ਦੇ ਲੋਕਾਂ ਨੇ ਜੋ ਕੀਤਾ, ਇਹ ਸਭ ਦੇਖ ਕੇ ਰੱਬ ਵੀ ਖੁਸ਼ ਹੋ ਗਿਆ ਹੋਣਾ

ਸਿੱਖ ਧਰਮ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਅਤੇ ਫੇਰ ਇੱਕ ਅਜਿਹਾ ਦਿਨ ਆਇਆ, ਜਦੋਂ 1699 ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਸਭ ਨੂੰ ਭੇਦ ਭਾਵ ਛੱਡ ਕੇ ਇਨਸਾਨੀਅਤ ਨੂੰ ਸਮਝਣ ਦੀ ਲੋਡ਼ ਤੇ ਜ਼ੋਰ ਦਿੱਤਾ ਪਰ ਕੁਝ ਸਮਾਂ ਬੀਤ ਜਾਣ ਮਗਰੋਂ ਪੰਜਾਬ ਵਿੱਚ ਵੀ ਜਾਤ ਪਾਤ ਤੇ ਆਧਾਰਤ ਗੁਰਦੁਆਰੇ, ਧਰਮਸ਼ਾਲਾਵਾਂ ਅਤੇ ਸ਼ਮਸ਼ਾਨਘਾਟ ਬਣ ਗਏ।

ਅਜੇ ਵੀ ਬਹੁਤ ਸਾਰੇ ਪਿੰਡਾਂ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਵੱਖ ਵੱਖ ਸ਼ਮਸ਼ਾਨਘਾਟ, ਧਰਮਸ਼ਾਲਾਵਾਂ ਅਤੇ ਗੁਰਦੁਆਰੇ ਮੌਜੂਦ ਹਨ। ਜਿਉਂ ਜਿਉਂ ਵਿੱਦਿਆ ਦਾ ਪਸਾਰਾ ਹੋ ਰਿਹਾ ਹੈ, ਕਿਉਂਕਿ ਲੋਕ ਇਨ੍ਹਾਂ ਵਲਗਣਾਂ ਨੂੰ ਤੋੜ ਰਹੇ ਹਨ। ਨਵੀਂ ਪੀੜ੍ਹੀ ਵਿੱਚ ਇਹ ਵਿਤਕਰਾ ਘਟਦਾ ਜਾ ਰਿਹਾ ਹੈ। ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਇਤਿਹਾਸਕ ਪਿੰਡ ਢੁੱਡੀਕੇ ਦੀ ਗੱਲ ਕਰ ਰਹੇ ਹਾਂ। ਲਾਲਾ ਲਾਜਪਤ ਰਾਏ ਇਸੇ ਪਿੰਡ ਦੇ ਰਹਿਣ ਵਾਲੇ ਸਨ। ਇਸ ਤੋਂ ਬਿਨਾਂ ਗ਼ਦਰ ਲਹਿਰ ਵਿੱਚ ਜੂਝਣ ਵਾਲੇ ਕਈ ਗ਼ਦਰੀ ਬਾਬੇ ਵੀ ਇਸੇ ਪਿੰਡ ਨਾਲ ਸਬੰਧਤ ਸਨ।

ਇਸ ਪਿੰਡ ਵਿੱਚ ਲਗਭਗ 8 ਗੁਰਦੁਆਰਾ ਸਾਹਿਬ ਹਨ। ਅਲੱਗ ਅਲੱਗ ਭਾਈਚਾਰਿਆਂ ਦੇ 2 ਸ਼ਮਸ਼ਾਨਘਾਟ ਹਨ। ਇਨ੍ਹਾਂ ਦੇ ਵਿਚਕਾਰ ਇਕ ਕੰਧ ਕੀਤੀ ਹੋਈ ਹੈ। ਹੁਣ ਪਿੰਡ ਦੇ ਕੁਝ ਅਗਾਂਹਵਧੂ ਸੋਚ ਦੇ ਵਿਅਕਤੀਆਂ ਨੇ ਇਕ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਦੋਵੇਂ ਸ਼ਮਸ਼ਾਨਘਾਟਾਂ ਨੂੰ ਇੱਕ ਕਰਨ ਦਾ ਫ਼ੈਸਲਾ ਲਿਆ ਹੈ। ਅਲੱਗ ਅਲੱਗ ਭਾਈਚਾਰਿਆਂ ਦੇ ਮ੍ਰਿਤਕਾਂ ਦਾ ਸਸਕਾਰ ਤਾਂ ਇਕ ਜਗ੍ਹਾ ਹੋਣ ਲੱਗ ਗਿਆ ਹੈ ਪਰ ਦੋਵੇਂ ਸ਼ਮਸ਼ਾਨਘਾਟਾਂ ਦੇ ਵਿਚਕਾਰ ਅਜੇ ਵੀ ਦੀਵਾਰ ਬਣੀ ਹੋਈ ਹੈ।

ਇਹ ਹੁਣ ਸਿਰਫ ਇਕ ਨਾਮ ਦੀ ਹੀ ਦੀਵਾਰ ਰਹਿ ਗਈ ਹੈ, ਕਿਉਂਕਿ ਸਾਰੇ ਭਾਈਚਾਰਿਆਂ ਦੇ ਮ੍ਰਿਤਕਾਂ ਦੇ ਸਸਕਾਰ ਤਾਂ ਹੁਣ ਇਕ ਸਥਾਨ ਤੇ ਹੁੰਦੇ ਹਨ। ਆਉਣ ਵਾਲੇ ਸਮੇਂ ਵਿੱਚ ਇਹ ਦੀਵਾਰ ਹਟਾ ਦਿੱਤੀ ਜਾਵੇਗੀ। ਜੇਕਰ ਪਿੰਡ ਵਾਸੀ ਇਸੇ ਰਸਤੇ ਤੇ ਤੁਰਦੇ ਰਹੇ ਤਾਂ ਗੁਰੂ ਘਰ ਵੀ ਇੱਕ ਹੋ ਸਕਦਾ ਹੈ। ਕਿੰਨਾ ਚੰਗਾ ਹੋਵੇ ਜੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਸ਼ਮਸ਼ਾਨਘਾਟ ਅਤੇ ਗੁਰੂ ਘਰ ਇਕ ਕਰ ਦਿੱਤੇ ਜਾਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

Leave a Reply

Your email address will not be published. Required fields are marked *