ਪੁੱਤ ਦੇ ਕ-ਤ-ਲ ਤੋਂ ਬਾਅਦ ਇਨਸਾਫ ਲਈ ਭਟਕਦੀ ਮਾਂ, ਮੀਡੀਆ ਸਾਹਮਣੇ ਦੱਸਿਆ ਆਪਣਾ ਦੁੱਖੜਾ

ਜਲੰਧਰ ਤੋਂ ਚਰਨਜੀਤ ਕੌਰ ਨਾਮ ਦੀ ਇਕ ਔਰਤ ਇਕ ਮਹੀਨੇ ਤੋਂ ਇਨਸਾਫ਼ ਲੈਣ ਲਈ ਦਰ ਦਰ ਭਟਕ ਰਹੀ ਹੈ। ਉਸ ਦੇ ਪੁੱਤਰ ਹੈਪੀ ਸੰਧੂ ਤੇ ਕਿਸੇ ਨੇ ਗੰ ਨ ਦਾ ਵਾਰ ਕੀਤਾ ਸੀ। ਜਿਸ ਕਰਕੇ ਹੈਪੀ ਸੰਧੂ ਹਸਪਤਾਲ ਵਿੱਚ ਦਮ ਤੋੜ ਗਿਆ ਸੀ। ਚਰਨਜੀਤ ਕੌਰ ਮੰਗ ਕਰ ਰਹੀ ਹੈ ਕਿ ਇਸ ਮਾਮਲੇ ਲਈ ਜ਼ਿੰਮੇਵਾਰ ਇੰਦਰਜੀਤ ਨਾਮ ਦੇ ਲੜਕੇ ਤੇ ਕਾਰਵਾਈ ਕੀਤੀ ਜਾਵੇ। ਇੰਦਰਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਪੁੱਤਰ ਨੂੰ ਘਰ ਤੋਂ ਬੁਲਾਇਆ ਗਿਆ ਹੈ।

ਉਸ ਨੂੰ ਸ਼ੱਕ ਹੈ ਕਿ ਇੰਦਰਜੀਤ ਨੇ ਉਨ੍ਹਾਂ ਦੇ ਪੁੱਤਰ ਹੈਪੀ ਸੰਧੂ ਦੀ ਜਾਨ ਲਈ ਹੈ। ਇਸ ਮਾਮਲੇ ਵਿੱਚ ਉਹ ਜਲੰਧਰ ਪੁਲੀਸ ਦੇ ਅਧਿਕਾਰੀਆਂ ਤੋਂ ਬਿਨਾਂ ਚੰਡੀਗਡ਼੍ਹ ਪੁਲੀਸ ਤਕ ਵੀ ਪਹੁੰਚ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋਈ। ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਬਹੁਤ ਗ਼ਰੀਬ ਹਨ ਅਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ। ਉਨ੍ਹਾਂ ਨੂੰ ਪੁਲੀਸ ਕਹਿ ਰਹੀ ਹੈ ਕਿ ਹੈਪੀ ਸੰਧੂ ਨੇ ਹੀ ਗੋਲੀ ਚਲਾਈ ਹੈ। ਚਰਨਜੀਤ ਕੌਰ ਪੁੱਛਦੀ ਹੈ ਕਿ ਇਸ ਦਾ ਪੁਲੀਸ ਕੋਲ ਕੀ ਸਬੂਤ ਹੈ।

ਉਨ੍ਹਾਂ ਦੇ ਪੁੱਤਰ ਨਾਲ ਇਹ ਭਾਣਾ ਵਾਪਰੇ ਇਕ ਮਹੀਨਾ ਬੀਤ ਚੁੱਕਾ ਹੈ। ਉਨ੍ਹਾਂ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ । ਪੁਲੀਸ ਇੰਦਰਜੀਤ ਤੇ ਕਾਰਵਾਈ ਨਹੀਂ ਕਰ ਰਹੀ। ਚਰਨਜੀਤ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਹਰਮਨ ਅਤੇ ਲਵਲੀ ਦੋਵੇਂ ਹੀ ਹੈਪੀ ਨੂੰ ਹਸਪਤਾਲ ਲੈ ਕੇ ਜਾ ਰਹੇ ਹਨ। ਵੀਡੀਓ ਵਿੱਚ ਇਕ ਹੋਰ ਲੜਕਾ ਨਜ਼ਰ ਆ ਰਿਹਾ ਹੈ।

ਪੁਲੀਸ ਨੂੰ ਚਾਹੀਦਾ ਹੈ ਕਿ ਇੰਦਰਜੀਤ ਤੋਂ ਪਤਾ ਕੀਤਾ ਜਾਵੇ ਕਿ ਇਹ ਲੜਕਾ ਕੌਣ ਹੈ? ਇਸ ਵਿਅਕਤੀ ਦੇ ਦੱਸਣ ਮੁਤਾਬਕ ਜੇਕਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਹ ਪੁਲੀਸ ਅਧਿਕਾਰੀਆਂ ਨੂੰ ਤਾਂ ਦਰਖਾਸਤਾਂ ਦੇ ਚੁੱਕੇ ਹਨ। ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *