ਬੁਲੇਟ ਦੇ ਸ਼ੌਕੀਨ ਮੁੰਡੇ ਜਰੂਰ ਦੇਖਣ- ਇੱਕ ਉਂਗਲ ਨਾਲ ਸਟਾਰਟ ਕਰ ਦਿੰਦਾ ਬੁਲੇਟ

ਪੰਜਾਬੀ ਲੋਕ ਸ਼ੌਕੀਨ ਮੰਨੇ ਜਾਂਦੇ ਹਨ। ਜਿਸ ਦਾ ਵਰਣਨ ਸਾਨੂੰ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ। ਇਨ੍ਹਾਂ ਸ਼ੌਕਾਂ ਵਿੱਚ ਘੋਡ਼ੀਆਂ ਰੱਖਣਾ, ਗਹਿਣੇ ਪਾਉਣਾ ਜਾਂ ਛਿੰਝਾਂ ਮੇਲੇ ਕਰਵਾਉਣਾ ਆਦਿ ਸ਼ਾਮਿਲ ਹੁੰਦਾ ਸੀ। ਹੁਣ ਜ਼ਮਾਨਾ ਬਦਲ ਗਿਆ ਹੈ। ਜ਼ਮਾਨੇ ਦੇ ਬਦਲਣ ਨਾਲ ਲੋਕਾਂ ਦੇ ਸ਼ੌਂਕ ਵੀ ਬਦਲ ਗਏ ਹਨ। ਹੁਣ ਘੋੜੀਆਂ ਦੀ ਥਾਂ ਮਹਿੰਗੀਆਂ ਗੱਡੀਆਂ ਜਾਂ ਮੋਟਰਸਾਈਕਲਾਂ ਨੇ ਲੈ ਲਈ ਹੈ। ਪੰਜਾਬੀ ਲੋਕਾਂ ਦੀ ਬੁਲੇਟ ਮੋਟਰਸਾਈਕਲ ਵਿਚ ਬਹੁਤ ਦਿਲਚਸਪੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਬੁਲਟ ਮੋਟਰਸਾਈਕਲ ਮਕੈਨਿਕ ਦੀ।

ਜਿਸ ਕੋਲ ਦੂਰੋਂ ਦੂਰੋਂ ਲੋਕ ਬੁਲੇਟ ਠੀਕ ਕਰਵਾਉਣ ਆਉਂਦੇ ਹਨ। ਖੰਨਾ ਦੇ ਅਮਲੋਹ ਰੋਡ ਤੇ ਸੱਤਿਅਮ ਹਸਪਤਾਲ ਦੇ ਸਾਹਮਣੇ ਨਿੰਮਾ ਆਟੋ ਸੈਂਟਰ ਹੈ। ਨਿੰਮਾ ਪਿੰਡ ਦੀਵਾ ਗੰਡੂਆਂ ਦਾ ਰਹਿਣ ਵਾਲਾ ਹੈ। ਇਹ ਪਿੰਡ ਖੰਨਾ ਤੋਂ 20 ਕਿਲੋਮੀਟਰ ਹੈ। ਨਿੰਮਾ 1995 ਤੋਂ ਇੱਥੇ ਹੀ ਬੁਲਟ ਰਿਪੇਅਰ ਦਾ ਕੰਮ ਕਰ ਰਿਹਾ ਹੈ। ਹੁਣ ਤਾਂ ਉਸ ਦਾ ਪੁੱਤਰ ਮਨਦੀਪ ਸਿੰਘ ਵੀ ਕਈ ਸਾਲਾਂ ਤੋਂ ਉਸ ਦੇ ਨਾਲ ਕੰਮ ਕਰਦਾ ਹੈ। ਮਨਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਤੋਂ ਬੀ ਟੈੱਕ ਕੀਤੀ ਹੋਈ ਹੈ।

ਇਨ੍ਹਾਂ ਪਿਤਾ ਪੁੱਤਰਾਂ ਕੋਲ ਦੂਰ ਦੂਰ ਤੋਂ ਲੋਕ ਬੁਲਟ ਠੀਕ ਕਰਵਾਉਣ ਆਉਂਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਦਾ ਕੰਮ ਤਸੱਲੀਬਖਸ਼ ਹੈ। ਇਹ ਬੁਲੇਟ ਮੋਟਰਸਾਈਕਲ ਦੀ ਅਜਿਹੀ ਸਰਵਿਸ ਕਰਦੇ ਹਨ ਕਿ ਬੁਲਟ ਦੀ ਕਿੱਕ ਨੂੰ ਇਕ ਉਂਗਲ ਨਾਲ ਦਬਾਉਣ ਤੇ ਹੀ ਬੁਲੇਟ ਸਟਾਰਟ ਹੋ ਜਾਂਦਾ ਹੈ। ਇਸ ਤੋਂ ਬਿਨਾਂ ਬੁਲਟ ਦੇ ਪਿਛਲੇ ਚੱਕੇ ਨੂੰ ਹੱਥ ਨਾਲ ਘੁੰਮਾਉਣ ਤੇ ਹੀ ਬੁਲੇਟ ਸਟਾਰਟ ਹੋ ਜਾਂਦਾ ਹੈ। ਇਨ੍ਹਾਂ ਦੀ ਦੁਕਾਨ ਤੋਂ ਸਰਵਿਸ ਕਰਵਾਉਣ ਲਈ ਇਨ੍ਹਾਂ ਤੋਂ ਫੋਨ ਕਰਕੇ ਸਮਾਂ ਲੈਣਾ ਪੈਂਦਾ ਹੈ।

ਇਸ ਆਟੋ ਸੈਂਟਰ ਤੇ 2000 ਮਾਡਲ ਇਕ ਟੌਰਸ ਮੋਟਰਸਾਈਕਲ ਰੱਖਿਆ ਹੋਇਆ ਹੈ, ਜੋ ਡੀਜ਼ਲ ਨਾਲ ਚਲਦਾ ਹੈ ਅਤੇ ਘੱਟ ਤੋਂ ਘੱਟ 80 ਦੀ ਐਵਰੇਜ ਦਿੰਦਾ ਹੈ। ਇਸ ਦੇ ਟਾਪੇ, ਟੈਂਕੀ, ਮੱਡਗਾਰਡ ਅਤੇ ਟੂਲ ਬਾਕਸ ਆਦਿ ਬਦਲ ਕੇ 2016 ਮਾਡਲ ਤੇ ਲਗਾਏ ਗਏ ਹਨ। ਲੋਕ ਦੂਰੋਂ ਦੂਰੋਂ ਇਸ ਆਟੋ ਸੈਂਟਰ ਤੋਂ ਬੁਲਟ ਦੀ ਸਰਵਿਸ ਕਰਵਾਉਣ ਆਉਂਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *