ਮੀਂਹ ਤੋਂ ਬਾਅਦ ਸੜਕ ਤੇ ਲਿਆਂਦੀ ਅਜਿਹੀ ਚੀਜ-ਲੋਕਾਂ ਵੀਡੀਓ ਬਣਾਉਣ ਲਈ ਕੱਢ ਲਏ ਮੋਬਾਈਲ

ਕਿੰਨੀ ਦੇਰ ਤੋਂ ਅੰਤਾਂ ਦੀ ਗਰਮੀ ਪੈ ਰਹੀ ਹੈ। ਉੱਤੋਂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਸਨ। ਜਿਸ ਕਰਕੇ ਲੋਕ ਮੀਂਹ ਮੰਗ ਰਹੇ ਸਨ ਪਰ ਜਿਉਂ ਹੀ ਬਰਸਾਤਾਂ ਦੀ ਸ਼ੁਰੂਆਤ ਹੋਈ, ਨਾਭਾ ਵਾਸੀਆਂ ਦੇ ਘਰਾਂ ਵਿਚ ਪਾਣੀ ਵੜ ਗਿਆ। ਨਾਭਾ ਪ੍ਰਸ਼ਾਸਨ ਦੇ ਪ੍ਰਬੰਧਾਂ ਦਾ ਭੇਦ ਖੁੱਲ੍ਹ ਗਿਆ। ਬਾਜ਼ਾਰ ਬੰਦ ਹੋ ਗਏ। ਲੋਕ ਆਪਣੇ ਘਰਾਂ ਦੇ ਅੰਦਰ ਬੰਦ ਹੋ ਗਏ। ਇਹ ਸਭ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਦਾ ਸਿੱਟਾ ਹੈ। ਅਕਾਲੀ ਆਗੂਆਂ ਨੇ ਇਸ ਸਮੇਂ ਇਕੱਠੇ ਹੋ ਕੇ ਪ੍ਰਸ਼ਾਸਨ ਦੀ ਪੋਲ ਖੋਲ੍ਹੀ। ਉਨ੍ਹਾਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਹੀ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਏ।

ਇਨ੍ਹਾਂ ਆਗੂਆਂ ਨੇ ਬਾਜ਼ਾਰਾਂ ਵਿੱਚ ਫਿਰ ਰਹੇ ਪਾਣੀ ਵਿਚ ਕਿਸ਼ਤੀਆਂ ਚਲਾ ਕੇ ਸਰਕਾਰੀ ਪ੍ਰਬੰਧਾਂ ਦਾ ਪਰਦਾਫ਼ਾਸ਼ ਕੀਤਾ। ਇਕ ਆਗੂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਨਾਭੇ ਨੂੰ ਕੈਲੀਫੋਰਨੀਆ ਬਣਾਉਣ ਦੇ ਦਾਅਵੇ ਕਰਦੇ ਸੀ। ਅੱਜ ਸ਼ਹਿਰ ਦੀ ਹਾਲਤ ਦੇਖਣ ਵਾਲੀ ਹੈ। ਕਿਤੇ 3 ਫੁੱਟ ਪਾਣੀ ਖੜ੍ਹਾ ਹੈ ਅਤੇ ਕਿਤੇ 5 ਫੁੱਟ। ਇਸ ਕਰਕੇ ਹੀ ਉਨ੍ਹਾਂ ਨੇ ਕਿਸ਼ਤੀ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਪਾਣੀ ਬਰਸਾਤ ਦਾ ਹੈ ਜਾਂ ਸੀਵਰੇਜ ਦਾ। ਉਨ੍ਹਾਂ ਨੇ ਆਊਟਰ ਏਰੀਏ ਵਿਚੋਂ ਟਾਈਲਾਂ ਪੱਟ ਦੇਣ ਦਾ ਵੀ ਦੋਸ਼ ਲਗਾਇਆ।

ਉਨ੍ਹਾਂ ਦੇ ਦੱਸਣ ਮੁਤਾਬਕ ਸਫ਼ਾਈ ਪ੍ਰਬੰਧਾਂ ਤੇ ਵੱਡੀ ਰਕਮ ਖਰਚੇ ਜਾਣ ਦੇ ਬਾਵਜੂਦ ਵੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਾ ਕਹਿਣਾ ਹੈ ਕਿ ਜਦੋਂ ਤੋਂ ਸਰਕਾਰ ਹੋਂਦ ਵਿੱਚ ਆਈ ਹੈ, ਸਾਢੇ 4 ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਨਾਲਾ ਸਾਫ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਦੇ ਦੱਸਣ ਮੁਤਾਬਕ ਜਿਹੜਾ ਕੰਮ ਉਨ੍ਹਾਂ ਦੇ ਸਮੇਂ 30 ਲੱਖ ਰੁਪਏ ਵਿੱਚ ਕਰਵਾਇਆ ਗਿਆ ਸੀ। ਉਹ ਕੰਮ ਹੁਣ 60 ਲੱਖ ਰੁਪਏ ਵਿੱਚ ਹੋ ਰਿਹਾ ਹੈ। ਜਿਹੜਾ ਠੇਕਾ ਉਨ੍ਹਾਂ ਨੇ 35 ਲੱਖ ਰੁਪਏ ਵਿੱਚ ਦਿੱਤਾ ਸੀ, ਹੁਣ ਉਹੀ ਠੇਕਾ 80 ਲੱਖ ਰੁਪਏ ਵਿੱਚ ਦਿੱਤਾ ਜਾ ਰਿਹਾ ਹੈ।

ਸਾਬਕਾ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਗੱਲਾਂ ਨਹੀਂ ਕੀਤੀਆਂ, ਸਗੋਂ ਕੰਮ ਕੀਤੇ ਹਨ। ਇਸ ਸਮੇਂ ਬਾਜ਼ਾਰ ਵਿੱਚ ਨਾ ਗਾਹਕ ਵੜ ਸਕਦਾ ਹੈ ਅਤੇ ਨਾ ਹੀ ਦੁਕਾਨਦਾਰ। ਬਾਜ਼ਾਰ ਵਿੱਚ ਪਾਣੀ ਹੀ ਪਾਣੀ ਖੜ੍ਹਾ ਹੈ। ਹੋਰ ਜਾਣਕਾਰੀ ਲਈ ਦੱਸ ਦੇਈਏ ਕਿ ਆਗੂਆਂ ਨੂੰ ਸੜਕ ਤੇ ਖੜੇ ਪਾਣੀ ਵਿਚ ਕਿਸ਼ਤੀਆਂ ਚਲਾਉਂਦੇ ਦੇਖ ਲੋਕਾਂ ਨੇ ਵੀਡੀਓ ਬਣਾ ਬਣਾ ਕੇ ਵਾਇਰਲ ਕੀਤੀਆਂ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *