ਲਵਪ੍ਰੀਤ ਬੇਅੰਤ ਮਾਮਲੇ ਚ ਟਰੂਡੋ ਦੀ ਐਂਟਰੀ- ਜਾਣੋ ਇਸ ਮਾਮਲੇ ਵਿਚ ਟਰੂਡੋ ਨੇ ਕੀ ਕਿਹਾ

ਆਈਲੈੱਟਸ ਪਾਸ ਕੁੜੀਆਂ ਦੁਆਰਾ ਆਪਣੇ ਸਹੁਰੇ ਪਰਿਵਾਰ ਦਾ ਖਰਚਾ ਕਰਵਾਕੇ ਵਿਦੇਸ਼ ਪਹੁੰਚਣ ਮਗਰੋਂ ਉਨ੍ਹਾਂ ਨਾਲ ਧੋਖਾ ਕਰ ਜਾਣ ਦੀਆਂ ਅਨੇਕਾਂ ਹੀ ਖ਼ਬਰਾਂ ਸੋਸ਼ਲ ਮੀਡੀਆ ਤੇ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਰਨਾਲਾ ਦੇ ਕਸਬਾ ਧਨੌਲਾ ਦੇ ਲਵਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਬਾਜਵਾ ਤੇ ਦੋਸ਼ ਲਗਾਏ ਗਏ ਸਨ ਕਿ ਉਸ ਨੇ ਕੈਨੇਡਾ ਪਹੁੰਚ ਕੇ ਲਵਪ੍ਰੀਤ ਸਿੰਘ ਨਾਲੋਂ ਸੰਪਰਕ ਤੋੜ ਲਿਆ ਸੀ।

ਲਵਪ੍ਰੀਤ ਸਿੰਘ ਗੱਲਬਾਤ ਕਰਨ ਲਈ ਆਪਣੀ ਪਤਨੀ ਦੇ ਤਰਲੇ ਕਰ ਰਿਹਾ ਸੀ। ਇਨ੍ਹਾਂ ਦੋਵਾਂ ਵਿਚਕਾਰ ਹੋਈ ਚੈਟਿੰਗ ਵੀ ਪਰਿਵਾਰ ਨੇ ਦਿਖਾਈ ਸੀ। ਦੂਜੇ ਪਾਸੇ ਖੁੱਡੀ ਕਲਾਂ ਦੇ ਰਹਿਣ ਵਾਲੇ ਬੇਅੰਤ ਕੌਰ ਦੇ ਮਾਤਾ ਪਿਤਾ ਨੇ ਆਪਣੀ ਧੀ ਨੂੰ ਨਿਰਦੋਸ਼ ਦੱਸਿਆ ਸੀ। ਉਨ੍ਹਾਂ ਨੇ ਤਾਂ ਇੱਥੋਂ ਤੱਕ ਆਖਿਆ ਸੀ ਕਿ ਲਵਪ੍ਰੀਤ ਸਿੰਘ ਨੇ ਖੁਦ ਜਾਨ ਨਹੀਂ ਦਿੱਤੀ, ਸਗੋਂ ਉਸ ਨੂੰ ਦਿਲ ਦਾ ਦੌਰਾ ਪਿਆ ਹੈ। ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਲੱਗਦੇ ਹੋਏ ਇਹ ਮਾਮਲਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲ੍ਹਾਟੀ ਤੱਕ ਪਹੁੰਚ ਗਿਆ।

ਉਹ ਖੁਦ ਲਵਪ੍ਰੀਤ ਸਿੰਘ ਦੇ ਘਰ ਵੀ ਆਏ ਸਨ ਅਤੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਸੀ। ਇਸ ਮਾਮਲੇ ਵਿੱਚ ਕੀ ਸੱਚਾਈ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇਹ ਮਾਮਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਕ ਪਹੁੰਚ ਚੁੱਕਾ ਹੈ। ਜਸਟਿਨ ਟਰੂਡੋ ਨੇ ਸਪੱਸ਼ਟ ਕੀਤਾ ਹੈ ਕਿ ਧੋਖੇਬਾਜ਼ ਏਜੰਟਾਂ ਤੋਂ ਬਚਣਾ ਚਾਹੀਦਾ ਹੈ। ਜੇਕਰ ਕੋਈ ਵੀ ਸ਼ਖ਼ਸ ਕੈਨੇਡਾ ਲਿਜਾਣ ਦੇ ਨਾਮ ਤੇ ਕਿਸੇ ਨਾਲ ਧੋਖਾ ਕਰਦਾ ਹੈ ਤਾਂ ਕੈਨੇਡਾ ਸਰਕਾਰ ਉਸ ਤੇ ਬਣਦੀ ਕਾਰਵਾਈ ਕਰੇਗੀ।

ਜਸਟਿਨ ਟਰੂਡੋ ਨੇ ਸੁਝਾਅ ਦਿੱਤਾ ਹੈ ਕਿ ਕੈਨੇਡਾ ਆਉਣ ਦੇ ਚਾਹਵਾਨਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਵੈਬਸਾਈਟ ਤੋਂ ਪੁਖ਼ਤਾ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਰੁਜ਼ਗਾਰ ਦੇ ਸੰਬੰਧ ਵਿਚ ਪਰਵਾਸੀ ਲੋਕਾਂ ਤੇ ਕੋਈ ਪਾਬੰਦੀ ਲਗਾਉਣ ਦਾ ਵਿਚਾਰ ਨਹੀਂ ਰੱਖਦੀ। ਜਸਟਿਨ ਟਰੂਡੋ ਨੇ ਧੋਖਾਧੜੀ ਦੇ ਮਾਮਲਿਆਂ ਨੂੰ ਗ਼ਲਤ ਕਰਾਰ ਦਿੱਤਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *