ਕਲਯੁਗੀ ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੋਤ, ਕਿਸੇ ਨੂੰ ਪਤਾ ਨਾ ਲੱਗੇ-ਰਾਤੋ ਰਾਤ ਕੀਤਾ ਸਸਕਾਰ

ਅੱਜ ਦੇ ਪਦਾਰਥਵਾਦੀ ਯੁਗ ਵਿਚ ਰਿਸ਼ਤਿਆਂ ਵਿਚ ਉਹ ਮਿਠਾਸ, ਉਹ ਆਪਣਾਪਨ ਖਤਮ ਹੋਣ ਵਰਗਾ ਹੈ। ਪਹਿਲਾਂ ਲੋਕ ਪਿਆਰ ਤੇ ਰਿਸ਼ਤੇ ਦਾ ਮਤਲਬ ਸਮਝਦੇ ਸਨ ਤੇ ਅੱਜ ਰਿਸ਼ਤਿਆਂ ਵਿਚ ਜਾਇਦਾਦ ਤੇ ਪੈਸਾ ਪ੍ਰਧਾਨ ਹੈ। ਅੱਜ ਪੈਸੇ ਤੇ ਜਾਇਦਾਦ ਦੀ ਖਾਤਰ ਭਰਾ- ਭਰਾ ਨੂੰ, ਪੁੱਤ- ਪਿਓ ਨੂੰ, ਇੱਥੋਂ ਤਕ ਮਾਵਾਂ ਵੀ ਪੈਸੇ ਤੇ ਜਾਇਦਾਦ ਖਾਤਰ ਆਪਣੇ ਬੱਚੇ ਤਕ ਮਾਰ ਦਿੰਦੀਆਂ ਹਨ। ਜੋ ਮਮਤਾ ਦੇ ਰਿਸ਼ਤੇ ਤੇ ਵੱਡਾ ਕਲੰਕ ਹੈ। ਹਰ ਦੂਜੇ-ਤੀਜੇ ਦਿਨ ਇਹੋ ਜਿਹੀਆਂ ਖਬਰਾਂ ਪੜ੍ਹ ਕੇ ਇਕ ਵਾਰ ਕਾਲਜਾ ਹੌਲ ਜਾਂਦਾ ਹੈ।

ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਜਾਇਦਾਦ ਕਰਕੇ ਇੱਕ ਪੁੱਤ ਵੱਲੋਂ ਆਪਣੇ ਪਿਓ ਤਰਸੇਮ ਸਿੰਘ ਨੂੰ ਕਰੰਟ ਲਗਾ ਕੇ ਮਾਰ ਦਿੱਤਾ ਗਿਆ। ਮ੍ਰਿਤਕ ਤਰਸੇਮ ਸਿੰਘ ਦੇ ਦੂਜੇ ਲੜਕੇ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਉਸ ਦੇ ਕੋਲ ਹੀ ਰਹਿੰਦੇ ਸਨ ਪਰ 13 ਤਰੀਕ ਨੂੰ ਉਹ ਪਿੰਡ ਆਏ ਸਨ। 14 ਤਰੀਕ ਨੂੰ ਉਨ੍ਹਾਂ ਦੀ ਮੋਤ ਹੋ ਗਈ। ਸਵੇਰੇ ਪਿੰਡ ਦੇ ਲੋਕਾਂ ਵੱਲੋਂ ਉਸ ਨੂੰ ਫੋਨ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ ਉਸ ਦੇ ਪਿਤਾ ਨੂੰ ਕੀ ਹੋਇਆ ਸੀ। ਉਸ ਦੇ ਪਿਤਾ ਉਸ ਕੋਲੋਂ ਠੀਕ ਆਏ ਸਨ।

ਮ੍ਰਿਤਕ ਤਰਸੇਮ ਸਿੰਘ ਦੇ ਦੂਜੇ ਲੜਕੇ ਨੇ ਆਪਣੇ ਭਰਾ ਨੂੰ ਫੋਨ ਕਰ ਕੇ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸ ਦੇ ਭਰਾ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਸੱਪ ਲੜ ਗਿਆ ਸੀ। ਉਨ੍ਹਾਂ ਦਾ ਸਰੀਰ ਨੀਲਾ ਪੈਣ ਕਰਕੇ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਤਰਸੇਮ ਸਿੰਘ ਦੇ ਲੜਕੇ ਦੇ ਕਹਿਣ ਅਨੁਸਾਰ ਉਸ ਨੂੰ ਹੌਲੀ-ਹੌਲੀ ਪਤਾ ਲੱਗਾ ਕਿ ਉਸ ਦੇ ਪਿਤਾ ਦਾ ਕਤਲ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਦਰਖਾਸਤ ਦੇ ਦਿੱਤੀ। ਉਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ 2 ਔਰਤਾਂ ਅਤੇ 4-5 ਵਿਅਕਤੀ ਹੋਰ ਵੀ ਸ਼ਾਮਿਲ ਹਨ।

ਮ੍ਰਿਤਕ ਤਰਸੇਮ ਸਿੰਘ ਦੇ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਸ ਦੇ ਪਿਤਾ ਨੇ ਸਾਰੀ ਜ਼ਮੀਨ ਦੀ ਰਜਿਸਟਰੀ ਉਸ ਦੇ ਭਰਾ ਦੇ ਨਾਮ ਕਰ ਦਿੱਤੀ ਸੀ ਪਰ ਉਸ ਦਾ ਭਰਾ ਪਿਤਾ ਨੂੰ ਰੋਟੀ ਨਹੀਂ ਸੀ ਦਿੰਦਾ। ਪਿਤਾ ਨੇ ਗੁੱਸੇ ਵਿਚ ਉਸ ਦੇ ਭਰਾ ਨੂੰ ਬੋਲ ਦਿੱਤਾ ਕਿ ਤੂੰ ਨਾ ਰੋਟੀ ਹੀ ਦਿੰਦਾ ਹੈ ਅਤੇ ਨਾ ਹੀ ਇੱਥੇ ਰਹਿਣ ਦਿੰਦਾ ਹੈ, ਜਦ ਕਿ ਉਸ ਨੇ ਸਾਰੀ ਜਾਇਦਾਦ ਉਸ ਦੇ ਨਾਮ ਕਰ ਦਿੱਤੀ ਹੈ। ਉਸ ਦੇ ਪਿਤਾ ਨੇ ਡਰਾਬਾ ਹੀ ਦਿੱਤਾ ਸੀ ਕਿ ਜੇਕਰ ਉਹ ਰਜਿਸਟਰੀ ਉਸ ਦੇ ਨਾਮ ਕਰਵਾ ਸਕਦਾ ਹੈ ਤਾਂ ਤੁੜਵਾ ਵੀ ਸਕਦਾ ਹੈ।

ਇਸ ਕਰਕੇ ਉਸ ਦੇ ਭਰਾ ਨੇ ਆਪਣੇ ਪਿਤਾ ਨੂੰ ਕਰੰਟ ਲਗਾ ਕੇ ਮਾਰ ਦਿੱਤਾ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 63 ਸਾਲ ਦੇ ਕਰੀਬ ਵਿਅਕਤੀ ਦਾ ਉਸ ਦੇ ਲੜਕੇ ਵੱਲੋਂ 14 ਤਰੀਕ ਨੂੰ ਕਤਲ ਕਰਕੇ ਉਸ ਦਾ ਸੰਸਕਾਰ ਵੀ ਕਰ ਦਿੱਤਾ ਗਿਆ। ਬੀਤੇ ਦਿਨੀਂ ਉਨ੍ਹਾਂ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ। ਉਨ੍ਹਾਂ ਨੇ ਮੁਕੱਦਮਾ ਦਰਜ ਕਰਕੇ ਉਸ ਨੂੰ ਫੜ ਲਿਆ ਹੈ। ਦੋਸ਼ੀ ਵਲੋਂ ਦੱਸਿਆ ਗਿਆ ਕਿ ਉਸ ਨੇ ਕਰੰਟ ਲਗਾਕੇ ਉਸ ਦੇ ਪਿਤਾ ਨੂੰ ਮਾਰ ਦਿੱਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *