ਮਰਜੀ ਨਾਲ ਜਿਸ ਮੁੰਡੇ ਨਾਲ ਕਰਵਾਉਣਾ ਚਾਹੁੰਦੀ ਸੀ ਵਿਆਹ, ਪਿਓ ਨੇ ਉਹ ਮੁੰਡਾ ਹੀ ਕਰ ਦਿੱਤਾ ਖਤਮ

ਕਈ ਵਿਅਕਤੀ ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਾਰਵਾਈ ਕਰਦੇ ਵਕਤ ਸੋਚਦੇ ਹਨ ਕਿ ਉਨ੍ਹਾਂ ਨੂੰ ਕੋਈ ਦੇਖ ਨਹੀਂ ਰਿਹਾ। ਇਸ ਲਈ ਪੁਲੀਸ ਵੀ ਉਨ੍ਹਾਂ ਤੱਕ ਨਹੀਂ ਪਹੁੰਚ ਸਕਦੀ ਪਰ ਉਹ ਭੁੱਲ ਜਾਂਦੇ ਹਨ ਕਿ ਪੁਲੀਸ ਤਾਂ ਸੂਹ ਕੱਢ ਹੀ ਲੈਂਦੀ ਹੈ। ਜਲੰਧਰ ਦੇ ਪਠਾਨਕੋਟ ਰੋਡ ਉੱਤੇ ਕੰਸਟਰੱਕਸ਼ਨ ਦੀ ਦੁਕਾਨ ਵਿਚ ਕੰਮ ਕਰਨ ਵਾਲੇ ਇੱਕ ਨੌਜਵਾਨ ਧਰਮਵੀਰ ਪ੍ਰਸ਼ਾਦ ਦੀ ਜਾਨ ਲੈਣ ਵਾਲੇ ਵਿਅਕਤੀਆਂ ਨੂੰ ਆਖ਼ਰ ਪੁਲੀਸ ਨੇ ਲੱਭ ਹੀ ਲਿਆ।

ਇਹ ਘਟਨਾ 17 ਅਤੇ 18 ਤਰੀਕ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ। ਪੁਲੀਸ ਨੂੰ ਧਰਮਵੀਰ ਦੀ ਮਿ੍ਤਕ ਦੇਹ ਮਿਲੀ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਸੀ। ਉਸ ਦੀ ਉਮਰ ਲਗਪਗ 22 ਸਾਲ ਸੀ। ਉਸ ਦੀ ਪਛਾਣ ਧਰਮਵੀਰ ਵਜੋਂ ਹੋਈ ਸੀ, ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਇਸ ਕੰਸਟਰੱਕਸ਼ਨ ਦੀ ਦੁਕਾਨ ਵਿਚ ਕੰਮ ਕਰਦਾ ਸੀ। ਇੱਥੇ ਹੋਰ ਵੀ ਕਈ ਪਰਵਾਸੀ ਮਜ਼ਦੂਰ ਕੰਮ ਕਰਦੇ ਹਨ।

ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਕ ਹੋਰ ਪਰਵਾਸੀ ਮਜ਼ਦੂਰ ਗਣੇਸ਼ ਰਾਮ ਦੀ ਲੜਕੀ ਨਾਲ ਧਰਮਵੀਰ ਪ੍ਰਸ਼ਾਦ ਦਾ ਪ੍ਰੇਮ ਚੱਕਰ ਚੱਲਦਾ ਸੀ। ਲੜਕੀ ਧਰਮਵੀਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਗਣੇਸ਼ ਰਾਮ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਆਪਣੀ ਧੀ ਦਾ ਵਿਆਹ ਗੁਲਸ਼ਨ ਕੁਮਾਰ ਨਾਮ ਦੇ ਨੌਜਵਾਨ ਨਾਲ ਕਰਨਾ ਚਾਹੁੰਦਾ ਸੀ। ਇਸ ਕਰਕੇ ਗਣੇਸ਼ ਨੇ ਧਰਮਵੀਰ ਨੂੰ ਰਸਤੇ ਚੋਂ ਹਟਾਉਣ ਲਈ ਆਪਣੇ ਮਾਮੇ ਉਮੇਸ਼ ਨਾਲ ਸਲਾਹ ਮਸ਼ਵਰਾ ਕੀਤਾ।

ਯੋਜਨਾ ਅਧੀਨ ਗਣੇਸ਼ ਰਾਮ, ਗੁਲਸ਼ਨ ਕੁਮਾਰ ਅਤੇ ਉਮੇਸ਼ ਤਿੰਨਾਂ ਨੇ ਮਿਲ ਕੇ ਧਰਮਵੀਰ ਦੇ ਮੂੰਹ ਤੇ ਰਾਡ ਦਾ ਵਾਰ ਕਰਕੇ ਅਤੇ ਉਸ ਦੇ ਸਿਰ ਵਿੱਚ ਸੱਟ ਲਗਾ ਕੇ ਉਸ ਨੂੰ ਚਿੱਤ ਕਰ ਦਿੱਤਾ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਤਿੰਨੇ ਵਿਅਕਤੀ ਕਾਬੂ ਕਰ ਲਏ ਗਏ ਹਨ। ਕਾਰਵਾਈ ਦੌਰਾਨ ਇਨ੍ਹਾਂ ਨੇ ਜਿਸ ਸਾਮਾਨ ਦੀ ਵਰਤੋਂ ਕੀਤੀ, ਉਹ ਵੀ ਇਨ੍ਹਾਂ ਤੋਂ ਬਰਾਮਦ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *