ਵਿਆਹ ਤੋਂ ਬਾਅਦ ਸੱਸ ਨੇ ਆਪਣੇ ਪੁੱਤ ਬਾਰੇ ਨੂੰਹ ਨੂੰ ਅਜਿਹਾ ਕੀ ਕਿਹਾ, ਜੋ ਟੁੱਟ ਗਿਆ ਘਰ

ਇਹ ਮਾਮਲਾ ਬਰਨਾਲਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਹੁਰੇ ਪਰਿਵਾਰ ਵੱਲੋਂ ਤੰਗ ਹੋ ਕੇ ਇੱਕ ਲੜਕੀ ਨੇ ਗਲਤ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ। ਸਿਮਰਨਜੀਤ ਕੌਰ ਨਾਮਕ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਪਿੰਡ ਨੱਥੋਵਾਲ ਜ਼ਿਲਾ ਲੁਧਿਆਣਾ ਵਿਖੇ ਹੋਇਆ ਸੀ। ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਘਰੋਂ ਕੱਢਣ ਲਈ ਪਹਿਲਾਂ ਤਾਂ ਉਸ ਨੂੰ ਦਹੇਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਸ ਨੂੰ ਕਹਿਣ ਲੱਗੇ ਕਿ ਉਸ ਦੇ ਪਤੀ ਨੂੰ ਇੱਕ ਅਜਿਹੀ ਬੀਮਾਰੀ ਹੈ, ਜਿਸ ਵਿਚ ਉਸ ਦਾ ਪਤੀ ਕਦੇ ਬੱਚਿਆਂ ਵਾਲੀਆਂ ਹਰਕਤਾਂ ਕਰਦਾ ਹੈ।

ਸਿਮਰਨਜੀਤ ਕੌਰ ਦਾ ਕਹਿਣਾ ਕਿ ਉਸ ਦੇ ਪਤੀ ਦੀ ਇਸ ਬਿਮਾਰੀ ਦਾ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਿਆਹ ਤੋਂ ਪਹਿਲਾਂ ਕੁਝ ਵੀ ਪਤਾ ਨਹੀਂ ਸੀ ਪਰ ਉਹ ਫਿਰ ਵੀ ਆਪਣੇ ਪਤੀ ਨਾਲ ਰਹਿਣ ਲਈ ਤਿਆਰ ਹੈ, ਜੇਕਰ ਉਸ ਦਾ ਇਲਾਜ ਕਰਾਇਆ ਜਾਵੇ। ਉਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਪਤੀ ਨੂੰ ਇਹ ਬੀਮਾਰੀ ਹੈ ਜਾਂ ਉਹ ਉਸ ਨੂੰ ਘਰੋਂ ਕੱਢਣ ਲਈ ਨਾਟਕ ਕਰਦੇ ਹਨ। ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਇਹ ਸਾਰੇ ਬਹਾਨੇ ਲਗਾ ਕੇ ਘਰੋਂ ਕੱਢ ਦਿੱਤਾ।

ਸਿਮਰਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਤੀ ਦਾ ਇਹ ਕਹਿਣਾ ਸੀ ਕਿ ਉਸ ਦੇ ਘਰਵਾਲੇ ਉਨ੍ਹਾਂ ਦੋਨਾਂ ਨੂੰ ਖਾਣੇ ਵਿੱਚ ਮਿਲਾ ਕੇ ਕੁਝ ਦਿੰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਸਿਹਤ ਖਰਾਬ ਰਹਿੰਦੀ ਹੈ। ਸਿਮਰਨਜੀਤ ਕੌਰ ਦੇ ਕਹਿਣ ਅਨੁਸਾਰ ਉਸ ਨੂੰ ਹੌਲੀ-ਹੌਲੀ ਪਤਾ ਲੱਗਾ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰ ਵਿਚ ਨਹੀਂ ਰੱਖਣਾ ਚਾਹੁੰਦਾ। ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ 1- 2 ਲੱਖ ਲੈ ਕੇ ਫ਼ੈਸਲਾ ਕਰਨ ਨੂੰ ਕਿਹਾ। ਸਿਮਰਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੇ ਵਿਆਹ ਫੈਸਲਾ ਕਰਨ ਲਈ ਨਹੀਂ ਕਰਵਾਇਆ ਸੀ।

ਉਸ ਦਾ ਕਹਿਣਾ ਹੈ ਕਿ ਉਸ ਦੀ ਸੱਸ ਕਰਮਜੀਤ, ਦਿਓਰ ਹਰਿੰਦਰਪਾਲ ਅਤੇ ਸਹੁਰਾ ਦਵਿੰਦਰ ਸਿੰਘ ਇਹ ਤਿੰਨੋਂ ਉਸ ਦੀ ਜ਼ਿੰਦਗੀ ਖਰਾਬ ਕਰਨ ਲਈ ਜ਼ਿੰਮੇਵਾਰ ਹਨ। ਸਿਮਰਨਜੀਤ ਕੌਰ ਨੇ ਪਿਛਲੇ ਦਿਨੀਂ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨਾਲ ਵੀ ਇਸ ਸਬੰਧ ਵਿਚ ਗੱਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਇੱਕ ਅਰਜ਼ੀ ਲਿਖ ਕੇ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੂੰ ਦਿੱਤੀ ਸੀ। ਉਹ ਉਮੀਦ ਕਰਦੀ ਹੈ ਕਿ ਮੈਡਮ ਉਸ ਦੀ ਅਰਜ਼ੀ ਤੇ ਜਲਦੀ ਕਾਰਵਾਈ ਕਰਕੇ ਉਸ ਨੂੰ ਬਣਦਾ ਇਨਸਾਫ ਦਿਵਾਉਣਗੇ। ਉਸ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਕੋਈ ਵੀ ਗ਼ਲਤੀ ਹੋਵੇਗੀ ਤਾਂ ਉਹ ਕਿਸੀ ਵੀ ਸਜ਼ਾ ਲਈ ਤਿਆਰ ਹੈ।

ਸਿਮਰਨਜੀਤ ਕੌਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਸ ਦੇ ਇਹ ਆਖ਼ਰੀ ਬੋਲ ਹਨ। ਜੇਕਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਉਹ ਇਸ ਤੋਂ ਬਾਅਦ ਆਪਣੀ ਜਾਨ ਦੇ ਦੇਵੇਗੀ। ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਰਚ ਮਹੀਨੇ ਵਿੱਚ ਰੁੜਕਾ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਨੇ ਉਸ ਦੇ ਸਹੁਰਿਆਂ ਖ਼ਿਲਾਫ਼ ਐਸ ਐਸ ਪੀ ਬਰਨਾਲਾ ਵਿਖੇ ਰਿਪੋਰਟ ਕੀਤੀ ਸੀ। ਇਸ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਪਤੀ ਪਹਿਲਾ ਯੂਰਪ ਵਿੱਚ ਰਹਿੰਦਾ ਸੀ ਅਤੇ ਉਨ੍ਹਾਂ ਦੀ ਇੰਸਟਾ ਜਰੀਏ ਗੱਲਬਾਤ ਹੋਈ ਸੀ।

ਫਿਰ ਉਨ੍ਹਾਂ ਦਾ ਵਿਆਹ ਹੋਇਆ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਘਰ ਵਿੱਚ ਝਗੜਾ ਸ਼ੁਰੂ ਹੋ ਗਿਆ। ਫਿਰ ਸਿਮਰਨਜੀਤ ਕੌਰ ਨੇ ਉਸ ਦੇ ਸੱਸ-ਸਹੁਰੇ, ਦਿਓਰ ਖ਼ਿਲਾਫ਼ ਰਿਪੋਰਟ ਕੀਤੀ ਸੀ, ਜਿਸ ਦੀ ਜਾਂਚ ਪੜਤਾਲ ਕੀਤੀ ਗਈ। ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਉਨ੍ਹਾਂ ਦੇ ਪਰਿਵਾਰ ਦਾ ਬੈਠ ਕੇ ਨਿਪਟਾਰਾ ਕਰ ਦਿੱਤਾ ਜਾਵੇ ਪਰ ਗੱਲ ਸਿਰੇ ਨਹੀਂ ਲੱਗੀ। ਜਿਸ ਕਰਕੇ ਉਨ੍ਹਾਂ ਨੇ ਪੂਰੀ ਜਾਂਚ ਦੀ ਰਿਪੋਰਟ ਐਸ ਐਸ ਪੀ ਨੂੰ ਭੇਜ ਦਿੱਤੀ। ਉਨ੍ਹਾਂ ਨੇ ਇਸ ਮਾਮਲੇ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਕੀਤੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *