ਘਰਵਾਲੀ ਦੇਣ ਲੱਗੀ ਜਾਨ ਤਾਂ ਘਰਵਾਲੇ ਨੇ ਬਚਾਉਣ ਦੀ ਥਾਂ ਖਿੱਚ ਦਿੱਤੀਆਂ ਲੱਤਾਂ

ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਅਧੀਨ ਪੈਂਦੀ ਗਗਨਦੀਪ ਕਾਲੋਨੀ ਵਿਚ ਨੀਰੂ ਨਾਮ ਦੀ ਔਰਤ ਦੀ ਲਟਕਣ ਨਾਲ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਿਤਾ ਬਿਕਰਮ ਸਿੰਘ ਨੇ ਆਪਣੇ ਜਵਾਈ ਰਾਜਾ ਸੇਖੋਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਰਾਜਾ ਸੇਖੋਂ ਸ਼ਹਿਰ ਛੱਡ ਕੇ ਦੌੜ ਜਾਣਾ ਚਾਹੁੰਦਾ ਸੀ ਪਰ ਪੁਲੀਸ ਨੇ ਉਸ ਨੂੰ ਜਲੰਧਰ ਬਾਈਪਾਸ ਤੋਂ ਬੱਸ ਚੜ੍ਹਨ ਲੱਗੇ ਨੂੰ ਕਾਬੂ ਕਰ ਲਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕਾ ਨੀਰੂ ਦੇ ਪਿਤਾ ਬਿਕਰਮ ਸਿੰਘ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਰਾਜਾ ਸੇਖੋਂ ਨਾਲ ਕੀਤਾ ਸੀ।

ਜਿਹੜਾ ਕਿ ਦਾਰੂ ਪੀਣ ਦਾ ਆਦੀ ਹੈ ਅਤੇ ਨੀਰੂ ਨਾਲ ਖਿੱਚ ਧੂਹ ਕਰਦਾ ਰਹਿੰਦਾ ਸੀ। ਜਿਸ ਕਰਕੇ ਨੀਰੂ ਘਰ ਛੱਡ ਕੇ ਚਲੀ ਗਈ ਸੀ ਪਰ ਰਾਜਾ ਸੇਖੋਂ ਮਿਨਤ ਤਰਲਾ ਕਰ ਕੇ ਉਸ ਨੂੰ ਲੈ ਆਇਆ ਪਰ ਘਰ ਆ ਕੇ ਰਾਜਾ ਸੇਖੋਂ ਨੇ ਫੇਰ ਕਲੇਸ਼ ਸ਼ੁਰੂ ਕਰ ਦਿੱਤਾ। ਉਹ ਘਰ ਦੇ ਸਾਮਾਨ ਦੀ ਤੋੜ ਭੰਨ ਕਰਨ ਲੱਗਾ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬਿਕਰਮ ਸਿੰਘ ਨੇ ਲਿਖਾਇਆ ਹੈ ਕਿ ਇਸ ਤੋਂ ਬਾਅਦ ਨੀਰੂ ਨੇ ਲਟਕ ਕੇ ਜਾਨ ਦੇਣ ਦਾ ਫ਼ੈਸਲਾ ਕਰ ਲਿਆ।

ਮੁਹੱਲਾ ਵਾਸੀਆਂ ਨੇ ਇਸ ਦੀ ਜਾਣਕਾਰੀ ਨੀਰੂ ਦੇ ਪਿਤਾ ਨੂੰ ਦੇ ਦਿੱਤੀ, ਜਿਨ੍ਹਾਂ ਦਾ ਘਰ ਇਨ੍ਹਾਂ ਦੇ ਨੇੜੇ ਹੀ ਹੈ । ਜਦੋਂ ਨੀਰੂ ਆਪਣੇ ਗਲ ਵਿੱਚ ਰੱਸੀ ਪਾ ਕੇ ਲਟਕਣ ਲੱਗੀ ਤਾਂ ਰਾਜਾ ਸੇਖੋਂ ਉਸ ਦੀਆਂ ਲੱਤਾਂ ਫੜ ਕੇ ਖਿੱਚਣ ਲੱਗਾ। ਇੰਨੇ ਵਿੱਚ ਹੀ ਬਿਕਰਮ ਸਿੰਘ ਆਪਣੇ ਛੋਟੇ ਜਵਾਈ ਰਵੀ ਸਮੇਤ ਉੱਥੇ ਪਹੁੰਚ ਗਿਆ। ਰਾਜਾ ਸੇਖੋਂ ਤੁਰੰਤ ਬਿਕਰਮ ਸਿੰਘ ਨੂੰ ਧੱਕਾ ਦੇ ਕੇ ਦੌੜ ਗਿਆ। ਤਦ ਤਕ ਨੀਰੂ ਵੀ ਦਮ ਤੋੜ ਚੁੱਕੀ ਸੀ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਨੀਰੂ ਦਾ ਇਹ ਦੂਸਰਾ ਵਿਆਹ ਸੀ। ਪਹਿਲਾ ਵਿਆਹ ਉਸ ਦਾ ਕਲਕੱਤਾ ਵਿਖੇ ਹੋਇਆ ਸੀ। ਹੁਣ ਨੀਰੂ ਦੀ ਰਾਜਾ ਸੇਖੋਂ ਨਾਲ ਅਣਬਣ ਹੋਣ ਕਾਰਨ ਉਸ ਦਾ ਸ਼ਰਨ ਨਾਮ ਦੇ ਲੜਕੇ ਨਾਲ ਪ੍ਰੇਮ ਚੱਕਰ ਚਲ ਰਿਹਾ ਸੀ। ਹੁਣ ਘਟਨਾ ਤੋਂ ਬਾਅਦ ਰਾਜਾ ਸੇਖੋਂ ਸ਼ਹਿਰ ਛੱਡ ਕੇ ਦੌੜ ਜਾਣਾ ਚਾਹੁੰਦਾ ਸੀ। ਜਿਸ ਨੂੰ ਪੁਲੀਸ ਨੇ ਜਲੰਧਰ ਬਾਈਪਾਸ ਤੋਂ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਬੱਸ ਚੜ੍ਹਨ ਲੱਗਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *