ਪਤਨੀ ਸੋਚਦੀ ਸੀ ਪਤੀ ਮੇਰਾ ਕੰਮ ਤੇ ਗਿਆ- ਲੋਕਾਂ ਨੇ ਆਕੇ ਦੱਸਿਆ ਤਾਂ ਪੈਰਾਂ ਹੇਠੋਂ ਨਿਕਲੀ ਜਮੀਨ

ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਨਹਿਰ ਵਿਚੋਂ ਮ੍ਰਿਤਕ ਦੇਹ ਮਿਲੀ ਹੈ। ਉਹ 15 ਤਰੀਕ ਤੋਂ ਲਾਪਤਾ ਸੀ। ਉਹ ਗੁਰਦਾਸਪੁਰ ਵਿੱਚ ਕਿਸੇ ਦੁਕਾਨ ਤੇ ਕੰਪਿਊਟਰ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਪਤਨੀ ਨੇ ਇਸ ਘਟਨਾ ਲਈ ਦੁਕਾਨ ਮਾਲਕ ਅਭੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਨੂੰ ਕੋਈ ਪੁੱਤਰ ਵਗੈਰਾ ਨਹੀਂ ਮਿਲਿਆ। ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਉਸ ਦਾ ਪਤੀ ਘਰੋਂ ਕੰਮ ਤੇ ਗਿਆ ਸੀ।

ਉਹ ਕਹਿ ਰਿਹਾ ਸੀ ਕਿ ਉਹ ਸ਼ਾਮ ਨੂੰ ਜਲਦੀ ਆ ਜਾਵੇਗਾ। ਵਾਪਸ ਆ ਕੇ ਉਸ ਨੇ ਮੱਥਾ ਟੇਕਣ ਜਾਣਾ ਹੈ ਪਰ ਉਹ ਵਾਪਸ ਨਹੀਂ ਆਇਆ। ਪਤਨੀ ਦੇ ਦੱਸਣ ਮੁਤਾਬਕ ਉਸ ਦੇ ਪਤੀ ਦਾ ਮੋਟਰਸਾਈਕਲ, ਮੋਬਾਈਲ, ਪਰਸ ਅਤੇ ਚਾਬੀ ਆਦਿ ਨਹਿਰ ਤੋਂ ਮਿਲੇ ਹਨ। ਇਹ ਜਾਣਕਾਰੀ ਉਨ੍ਹਾਂ ਨੂੰ ਪੁਲੀਸ ਨੇ ਦਿੱਤੀ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਉਸ ਦਾ ਪਤੀ ਦੱਸਦਾ ਸੀ ਕਿ ਦੁਕਾਨ ਮਾਲਕ ਅਭੇ ਉਸ ਨੂੰ ਟਿਕਣ ਨਹੀਂ ਦਿੰਦਾ।

ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਜਾਨ ਜਾਣ ਪਿੱਛੇ ਦੁਕਾਨ ਮਾਲਕ ਅਭੇ ਦਾ ਹੱਥ ਹੈ। ਮ੍ਰਿਤਕ ਦੀ ਪਤਨੀ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਗੁਰਦਾਸਪੁਰ ਵਿਖੇ ਕੰਪਿਊਟਰ ਦੀ ਦੁਕਾਨ ਤੇ ਕੰਮ ਕਰਦਾ ਸੀ। ਉਹ ਘਰ ਤੋਂ 11 ਵਜੇ ਕੰਮ ਤੇ ਗਿਆ ਸੀ ਪਰ ਕੰਮ ਤੇ ਜਾਣ ਦੀ ਬਜਾਏ ਉਸ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ। ਉਸ ਦੀ ਮ੍ਰਿਤਕ ਦੇਹ ਮਿਲ ਗਈ ਹੈ।ਪੁਲੀਸ ਅਧਿਕਾਰੀ ਦਾ ਕਹਿਣਾ ਹੈ

ਕਿ ਮ੍ਰਿਤਕ ਦੀ ਪਤਨੀ ਨੇ ਦੁਕਾਨ ਮਾਲਕ ਅਭੇ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਦੇਹ ਪਰਿਵਾਰ ਨੂੰ ਸੌਂਪੀ ਜਾ ਰਹੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੁਆਰਾ ਲਿਖਿਆ ਗਿਆ ਕੋਈ ਪੱਤਰ ਹਾਸਲ ਨਹੀਂ ਹੋਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *