ਪੁੱਤਾਂ ਵਾਂਗ ਪਾਲੀ ਧੀ ਦਾ 6 ਮਹੀਨੇ ਪਹਿਲਾਂ ਕੀਤਾ ਸੀ ਵਿਆਹ, ਅੱਜ ਹੋ ਗਿਆ ਅੱਤ ਦਾ ਮਾੜਾ ਕੰਮ

ਗੋਇੰਦਵਾਲ ਸਾਹਿਬ ਵਿਖੇ ਸ਼ਮਸ਼ਾਨਘਾਟ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ, ਜਦੋਂ ਪੁਲੀਸ ਨੇ ਸਿਵੇ ਵਿੱਚੋਂ ਅੱਧ ਸੜੀ ਮ੍ਰਿਤਕ ਦੇਹ ਬਾਹਰ ਕਢਵਾ ਲਈ। ਪੁਲੀਸ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਅਸਲ ਵਿੱਚ ਮ੍ਰਿਤਕਾ ਕੁਲਵੀਰ ਕੌਰ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਸਹੁਰੇ ਅੰਮ੍ਰਿਤਸਰ ਵਿਖੇ ਸਨ। ਉਹ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਇੱਥੇ ਹੀ ਉਸ ਦੀ ਜਾਨ ਚਲੀ ਗਈ।

ਸਸਕਾਰ ਸਮੇਂ ਉਸ ਦੇ ਪੇਕੇ ਅਤੇ ਸਹੁਰੇ ਆਪਸ ਵਿੱਚ ਖਹਿਬੜ ਪਏ ਅਤੇ ਮਾਮਲਾ ਪੁਲੀਸ ਤੱਕ ਪਹੁੰਚ ਗਿਆ। ਕੁਲਵੀਰ ਕੌਰ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਜਵਾਈ ਗੁਰਪ੍ਰੀਤ ਸਿੰਘ ਨੇ ਰਾਤ ਸਮੇਂ ਉਨ੍ਹਾਂ ਦੀ ਧੀ ਨੂੰ ਫੋਨ ਕਰਕੇ ਕਿਹਾ ਕਿ ਉਹ ਉਸ ਨੂੰ ਲੈਣ ਆਵੇਗਾ ਅਤੇ ਉਹ ਘਰ ਤੋਂ ਬਾਹਰ ਆ ਜਾਵੇ। ਕੁਲਵੀਰ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਆਪਣੇ ਜਵਾਈ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਧੀ ਨੂੰ ਲੈਣ ਲਈ ਉਨ੍ਹਾਂ ਦੇ ਘਰ ਆਵੇ।

ਬਾਹਰ ਤੋਂ ਉਹ ਆਪਣੀ ਧੀ ਨੂੰ ਨਹੀਂ ਭੇਜਣਗੇ। ਇਸ ਤੋਂ ਬਾਅਦ ਰਾਤ ਸਮੇਂ ਕੁਲਵੀਰ ਉਨ੍ਹਾਂ ਦੇ ਕੋਲ ਸੁੱਤੀ ਸੀ। ਉਹ ਰਾਤ ਨੂੰ ਉੱਠ ਕੇ ਅੰਦਰ ਜਾ ਕੇ ਲੇਟ ਗਈ ਅਤੇ ਸਵੇਰੇ ਮੁੜ ਨਹੀਂ ਜਾਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਜਵਾਈ ਨੇ ਫੋਨ ਤੇ ਉਨ੍ਹਾਂ ਦੀ ਧੀ ਨੂੰ ਕੀ ਕਿਹਾ? ਜਿਸ ਕਰਕੇ ਉਹ ਸਵੇਰੇ ਮੁੜ ਨਹੀਂ ਜਾਗੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਵਿਆਹੀ ਹੋਈ ਸੀ।

ਉਹ ਕਿਸੇ ਤਰ੍ਹਾਂ ਪੇਕੇ ਘਰ ਦਮ ਤੋੜ ਗਈ। ਮ੍ਰਿਤਕਾ ਦੇ ਪਤੀ ਨੇ ਪੁਲੀਸ ਤੱਕ ਪਹੁੰਚ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਬੁਲਾਇਆ ਹੈ। ਲੜਕੀ ਦੀ ਜਾਨ ਜਾਣ ਦਾ ਜੋ ਵੀ ਕਾਰਨ ਸਾਹਮਣੇ ਆਵੇਗਾ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *