IELTS ਸੈਂਟਰ ਚੋਂ ਨਿਕਲੇ ਮੁੰਡੇ ਨਾਲ ਵੱਡੀ ਜੱਗੋ ਤੇਰਵੀ, ਸਾਰੇ ਸ਼ਹਿਰ ਚ ਫੈਲੀ ਦਹਸ਼ਤ

ਅੱਜ ਕੱਲ੍ਹ ਕਈ ਨੌਜਵਾਨ ਆਪਣਾ ਭਵਿੱਖ ਸੰਵਾਰਨ ਦੀ ਬਜਾਏ ਮਾਮੂਲੀ ਚੱਕਰਾਂ ਵਿੱਚ ਪੈ ਕੇ ਇਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ। ਇਸ ਨਾਲ ਜਿੱਥੇ ਉਹ ਮਾਤਾ ਪਿਤਾ ਦਾ ਆਰਥਿਕ ਨੁਕਸਾਨ ਕਰਦੇ ਹਨ, ਉਥੇ ਹੀ ਉਹ ਆਪਣਾ ਕੀਮਤੀ ਸਮਾਂ ਵੀ ਬਰਬਾਦ ਕਰਦੇ ਹਨ। ਨਾਭਾ ਵਿਖੇ ਮਹਿਸ ਪਿੰਡ ਦੇ 17 ਸਾਲਾ ਲੜਕੇ ਸਰਵਿੰਦਰ ਸਿੰਘ ਤੇ ਕਾਰ ਸਵਾਰ 5-6 ਬੰਦਿਆਂ ਦੁਆਰਾ ਗੰਨ ਦਾ ਵਾਰ ਕਰਨ ਦੀ ਘਟਨਾ ਵਾਪਰੀ ਹੈ। ਸਰਵਿੰਦਰ ਸਿੰਘ ਦੇ ਪੱਟ ਤੇ ਸੱਟ ਲੱਗੀ ਹੈ।

ਉਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਸਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਮਹਿਸ ਪਿੰਡ ਦਾ ਰਹਿਣ ਵਾਲਾ ਹੈ ਅਤੇ ਨਾਭਾ ਵਿਖੇ ਆਈਲੈਟਸ ਕਰਦਾ ਹੈ। ਉਹ ਕਲਾਸ ਲਗਾ ਕੇ ਆਏ ਸਨ। ਅਜੇ ਹੀਰਾ ਮਹਿਲ ਵਿੱਚੋਂ ਨਿਕਲ ਕੇ ਖੜ੍ਹੇ ਹੀ ਸਨ ਕਿ ਇੱਕ ਕਾਰ ਵਿੱਚ ਸਵਾਰ ਕੁਝ ਵਿਅਕਤੀ ਆਏ। ਜਿਨ੍ਹਾਂ ਨੇ ਗ ਨ ਦੇ 6-7 ਨਿਸ਼ਾਨੇ ਲਗਾ ਦਿੱਤੇ। ਇਨ੍ਹਾਂ ਵਿੱਚੋਂ ਇੱਕ ਉਸ ਦੇ ਪੱਟ ਵਿੱਚ ਲੱਗਾ।

ਇਸ ਤੋਂ ਮਗਰੋਂ ਕਾਰ ਸਵਾਰ ਦੌੜ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸਰਵਿੰਦਰ ਸਿੰਘ ਤੇ ਗੰਨ ਨਾਲ ਵਾਰ ਕੀਤਾ ਗਿਆ ਹੈ, ਜੋ ਉਸ ਦੇ ਪੱਟ ਵਿੱਚ ਲੱਗਾ ਹੈ। ਸਰਵਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਹੁਣ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਉਹ ਨਾਭਾ ਵਿਖੇ ਆਈਲੈਟਸ ਕਰ ਰਿਹਾ ਹੈ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋ ਵੀ ਬਿਆਨ ਦਿੱਤੇ ਜਾਣਗੇ ਉਸ ਦੇ ਆਧਾਰ ਤੇ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਾਰ ਵਿੱਚ ਸਵਾਰ ਕਿੰਨੇ ਵਿਅਕਤੀ ਸਨ ਅਤੇ ਕੌਣ ਕੌਣ ਸਨ। ਅੱਜ ਕੱਲ੍ਹ ਨੌਜਵਾਨਾਂ ਵਿਚ ਆਪਸੀ ਟਕਰਾਅ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਅਤੇ ਨੌਜਵਾਨਾਂ ਵਿੱਚ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *