ਵਿਆਹ ਤੋਂ 2 ਮਹੀਨੇ ਬਾਅਦ ਹੀ ਕੁੜੀ ਨੇ ਚੁੱਕਿਆ ਆਹ ਕਦਮ, ਸੱਸ ਦੀਆਂ ਗੱਲਾਂ ਨੇ ਮ੍ਰਿਤਕਾ ਦੇ ਮਾਪਿਆਂ ਦੇ ਪੈਰਾਂ ਹੇਠੋਂ ਕੱਢੀ ਜਮੀਨ

ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਪੈਂਦੇ ਇਲਾਕੇ ਵਿਚ ਇਕ ਵਿਆਹੁਤਾ ਦੀ ਕੋਈ ਗਲਤ ਚੀਜ ਖਾ ਲੈਣ ਕਾਰਨ ਜਾਨ ਚਲੀ ਗਈ ਹੈ। ਉਸ ਦੇ ਵਿਆਹ ਨੂੰ ਬਹੁਤ ਥੋੜ੍ਹਾ ਸਮਾਂ ਹੋਇਆ ਸੀ ਅਤੇ ਉਹ ਡੇਢ ਮਹੀਨੇ ਤੋਂ ਗਰਭਵਤੀ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ਅਤੇ ਸੱਸ ਤੇ ਉਸ ਨੂੰ ਗਲਤ ਦਵਾਈ ਦੇਣ ਦੇ ਦੋਸ਼ ਲਗਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਧੀ ਨੂੰ ਪਸੰਦ ਨਹੀਂ ਸੀ ਕਰਦਾ।

ਉਨ੍ਹਾਂ ਦੇ ਜਵਾਈ ਦਾ ਵਰਤਾਉ ਉਨ੍ਹਾਂ ਦੀ ਧੀ ਨਾਲ ਠੀਕ ਨਹੀਂ ਸੀ। ਉਨ੍ਹਾਂ ਨੇ ਮ੍ਰਿਤਕਾ ਦੀ ਸੱਸ ਅਤੇ ਪਤੀ ਤੇ ਉਸ ਨੂੰ ਗਲਤ ਦਵਾਈ ਦੇਣ ਦੇ ਦੋਸ਼ ਲਗਾਏ ਹਨ। ਮ੍ਰਿਤਕਾ ਦੇ ਭਰਾ ਸਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸ ਦੀ ਭੈਣ ਦੇ ਗਰਭਵਤੀ ਹੋਣ ਦੇ ਬਾਵਜੂਦ ਵੀ ਉਸ ਦਾ ਸਹੁਰਾ ਪਰਿਵਾਰ ਉਸ ਦਾ ਖ਼ਿਆਲ ਨਹੀਂ ਸੀ ਰੱਖਦਾ। ਉਸ ਨੂੰ ਵਾਰ ਵਾਰ ਜਾਨ ਗੁਆ ਦੇਣ ਲਈ ਕਿਹਾ ਜਾਂਦਾ ਸੀ। ਅਖੀਰ ਪਤੀ ਅਤੇ ਸੱਸ ਨੇ ਇਹ ਕਾਂਡ ਕਰ ਦਿੱਤਾ।

ਮ੍ਰਿਤਕਾ ਦੀ ਸੱਸ ਨੇ ਆਪਣੀ ਨੂੰਹ ਤੇ ਦੋਸ਼ ਲਗਾਇਆ ਹੈ ਕਿ ਉਹ ਕਿਸੇ ਨਾਲ ਫੋਨ ਤੇ ਗੱਲਾਂ ਕਰਦੀ ਸੀ। ਜਦੋਂ ਮ੍ਰਿਤਕਾ ਦੇ ਪਤੀ ਨੇ ਉਸ ਦੇ ਪੇਕਿਆਂ ਨਾਲ ਗੱਲ ਬਾਤ ਕੀਤੀ ਤਾਂ ਉਹ ਆ ਗਏ। ਉਨ੍ਹਾਂ ਦੀ ਨੂੰਹ ਕਹਿ ਰਹੀ ਸੀ ਕਿ ਜੇਕਰ ਉਸ ਦੇ ਮਾਤਾ ਪਿਤਾ ਨੂੰ ਕੁਝ ਹੋ ਗਿਆ ਤਾਂ ਉਹ ਉਨ੍ਹਾਂ ਨੂੰ ਨਹੀਂ ਛੱਡੇਗੀ। ਮਿ੍ਤਕਾ ਦੇ ਪਤੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਭ ਕੁਝ ਸਾਹਮਣੇ ਆ ਜਾਵੇਗਾ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ

ਰਾਵਤ ਨਾਮ ਦੀ ਲੜਕੀ ਦੀ ਕੋਈ ਗਲਤ ਦਵਾਈ ਖਾਣ ਕਾਰਨ ਜਾਨ ਚਲੀ ਗਈ ਹੈ। ਉਸ ਦੇ ਵਿਆਹ ਨੂੰ ਅਜੇ 2 ਮਹੀਨੇ ਹੋਏ ਸਨ। ਮ੍ਰਿਤਕ ਦੇਹ ਕੋਲੋਂ ਕੋਈ ਚੀਜ਼ ਬਰਾਮਦ ਨਹੀਂ ਹੋਈ। ਉਨ੍ਹਾਂ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਹ ਪਰਿਵਾਰ ਦੇ ਬਿਆਨ ਲਿਖ ਰਹੇ ਹਨ। ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *