ਸਵੇਰੇ ਸਵੇਰੇ ਵਾਪਰਿਆ ਅੱਤ ਦਾ ਭਾਣਾ, ਤੋਬਾ ਤੋਬਾ ਇੰਨੀਆਂ ਜਿਆਦਾ ਮੋਤਾਂ

ਅੱਜ ਸਵੇਰੇ ਸਵੇਰੇ ਮੋਗਾ ਜ਼ੀਰਾ ਰੋਡ ਤੇ ਹਲਵਾਰਾ ਨੇੜੇ 2 ਬੱਸਾਂ ਦੀ ਆਪਸ ਚ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਈ ਜਾਨਾਂ ਚਲੀਆਂ ਗਈਆਂ ਅਤੇ ਕਈ ਲੋਕਾਂ ਦੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਖ਼ਰਾਬ ਵੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਿੰਨੀ ਬੱਸ ਜ਼ੀਰਾ ਤੋਂ ਚੰਡੀਗਡ਼੍ਹ ਜਾ ਰਹੀ ਸੀ। ਇਨ੍ਹਾ ਲੋਕਾਂ ਨੇ ਪੰਜਾਬ ਕਾਂਗਰਸ ਭਵਨ ਜਾਣਾ ਸੀ, ਜਿੱਥੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁਦਾ ਸੰਭਾਲਣਾ ਹੈ।

ਇਕ ਵਿਅਕਤੀ ਦੇ ਦੱਸਣ ਮੁਤਾਬਕ ਜਦੋਂ ਉਹ ਲਗਪਗ ਸਵੇਰੇ 7-45 ਵਜੇ ਇੱਥੇ ਪਹੁੰਚੇ ਤਾਂ 2 ਵਿਅਕਤੀਆਂ ਦੀ ਜਾਨ ਜਾ ਚੁੱਕੀ ਸੀ ਅਤੇ 25-30 ਦੇ ਸੱਟਾਂ ਲੱਗੀਆਂ ਸਨ, ਜਿਨ੍ਹਾਂ ਵਿੱਚੋਂ 15 ਦੀ ਹਾਲਤ ਖ਼ਰਾਬ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਲਗਪਗ ਅੱਧੇ ਘੰਟੇ ਬਾਅਦ ਐਂਮਬੂਲੈਂਸ ਆਉਣ ਤੇ ਇਨ੍ਹਾਂ ਲੋਕਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ। ਇਕ ਹੋਰ ਅਧਿਕਾਰੀ ਦੇ ਦੱਸਣ ਮੁਤਾਬਕ 5 ਵਿਅਕਤੀਆਂ ਦੇ ਦਮ ਤੋੜ ਦੇਣ ਦਾ ਅੰਦਾਜ਼ਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਪਹੁੰਚ ਕੇ ਹੀ ਸਥਿਤੀ ਸਪੱਸ਼ਟ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਣਨ ਵਿੱਚ ਆਇਆ ਹੈ ਕਿ ਮਿੰਨੀ ਬੱਸ ਤੇਜ਼ ਸੀ, ਜੋ ਬੇਕਾਬੂ ਹੋ ਕੇ ਦੂਸਰੀ ਬੱਸ ਨਾਲ ਜਾ ਟਕਰਾਈ। ਇਕ ਬਜ਼ੁਰਗ ਦੇ ਦੱਸਣ ਮੁਤਾਬਕ ਉਹ ਲਗਪਗ 25 ਵਿਅਕਤੀ ਮਿੰਨੀ ਬੱਸ ਰਾਹੀਂ ਚੰਡੀਗੜ੍ਹ ਜਾ ਰਹੇ ਸਨ। ਉਨ੍ਹਾਂ ਦੀ ਬੱਸ ਦਾ ਪਟਾ ਟੁੱਟ ਗਿਆ ਅਤੇ ਪਟਾਕੇ ਦੀ ਆਵਾਜ਼ ਆਈ।

ਉਸੇ ਸਮੇਂ ਸਾਹਮਣੇ ਰੋਡਵੇਜ਼ ਦੀ ਬੱਸ ਆ ਗਈ ਅਤੇ ਹਾਦਸਾ ਵਾਪਰ ਗਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਨਬੱਸ ਜ਼ੀਰਾ ਵੱਲ ਜਾ ਰਹੀ ਸੀ ਅਤੇ ਮਿੰਨੀ ਬੱਸ ਚੰਡੀਗੜ੍ਹ ਵੱਲ ਜਾ ਰਹੀ ਸੀ। ਦੋਵਾਂ ਵਿਚਕਾਰ ਟੱਕਰ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਕੁਝ ਜਾਨਾਂ ਜਾਣ ਦੀ ਵੀ ਖਬਰ ਮਿਲੀ ਹੈ।

Leave a Reply

Your email address will not be published. Required fields are marked *