ਇਹ ਕਾਂਡ ਕਰਨ ਵਾਲੇ ਪਾਪੀ ਨੂੰ ਤਾਂ ਨਰਕ ਵਿਚ ਵੀ ਜਗ੍ਹਾ ਨੀ ਮਿਲਣੀ

ਨਕੋਦਰ ਨੇੜਲੇ ਪਿੰਡ ਸ਼ਕਰਪੁਰ ਵਿਚ ਇਕ ਗੁੱਜਰ ਪਰਿਵਾਰ ਦੀਆਂ ਲਗਭਗ ਇਕ ਦਰਜਨ ਮੱਝਾਂ ਦੇ ਦਮ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੋਕ ਇੱਥੇ ਇਕ ਡੇਰੇ ਵਿਚ ਰਹਿੰਦੇ ਹਨ ਅਤੇ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ। ਪਰਿਵਾਰ ਨੇ ਪ੍ਰਸ਼ਾਸ਼ਨ ਤੋਂ ਮਦਦ ਦੀ ਮੰਗ ਕੀਤੀ ਹੈ। ਪ੍ਰਸ਼ਾਸਨ, ਡਾਕਟਰ ਅਤੇ ਪੁਲੀਸ ਮੌਕੇ ਤੇ ਪਹੁੰਚ ਚੁੱਕੇ ਹਨ। ਪਰਿਵਾਰ ਦੇ ਇੱਕ ਵਿਅਕਤੀ ਦੇ ਦੱਸਣ ਮੁਤਾਬਕ ਪਸ਼ੂਆਂ ਦੇ ਚਾਰੇ ਵਾਲੀ ਖੁਰਲੀ ਵਿੱਚ ਕਿਸੇ ਨੇ ਚਾਰੇ ਵਿੱਚ ਕੁਝ ਮਿਲਾ ਦਿੱਤਾ।

ਜਿਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ। ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਹੈ ਕਿ ਇਹ ਉਨ੍ਹਾਂ ਦੇ ਭਤੀਜੇ ਬਾਗ ਹੁਸੈਨ ਦੇ ਪਸ਼ੂ ਹਨ। ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਆ ਕੇ ਦੇਖਿਆ ਇੱਕ ਮੱਝ ਕੰਬ ਰਹੀ ਸੀ ਅਤੇ ਫੇਰ ਉਹ ਦਮ ਤੋੜ ਗਈ। ਫੇਰ ਇੱਕ ਹੋਰ ਮੱਝ ਡਿੱਗ ਪਈ। ਉਸ ਦਾ ਕਹਿਣਾ ਹੈ ਕਿ ਪਸ਼ੂਆਂ ਦੇ ਚਾਰੇ ਵਾਲੀ ਖੁਰਲੀ ਵਿਚੋਂ ਦਵਾਈ ਦੀ ਮਹਿਕ ਆ ਰਹੀ ਸੀ। ਜਿਸ ਕਰਕੇ ਉਨ੍ਹਾਂ ਨੇ ਖੁਰਲੀ ਵਾਲੀ ਪਰਾਲੀ ਨੂੰ ਅੱਗ ਲਾ ਦਿੱਤੀ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪਰਾਲੀ ਦੇ ਢੇਰ ਨੂੰ ਵੀ ਕਿਸੇ ਨੇ ਅੱਗ ਲਗਾ ਦਿੱਤੀ ਸੀ।

ਜਦੋਂ ਉਨ੍ਹਾਂ ਨੇ ਕਾਲੋਨੀ ਵਾਲਿਆਂ ਨੂੰ ਇਸ ਬਾਰੇ ਪੁੱਛਿਆ ਤਾਂ ਕਈ ਲੋਕ ਉਨ੍ਹਾਂ ਦੇ ਗਲ ਪੈ ਗਏ ਸਨ। ਉਨ੍ਹਾਂ ਦੇ ਦੱਸਣ ਮੁਤਾਬਕ ਇੱਥੇ ਕੋਈ ਕੈਮਰਾ ਵੀ ਨਹੀਂ ਹੈ। ਨਕੋਦਰ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਬਲਜੀਤ ਸਿੰਘ ਦੇ ਦੱਸਣ ਮੁਤਾਬਕ ਇਸ ਪਰਿਵਾਰ ਦੇ ਇਕ ਦਰਜਨ ਪਸ਼ੂ ਦਮ ਤੋਡ਼ ਚੁੱਕੇ ਹਨ ਅਤੇ ਬਾਕੀ ਦੀ ਹਾਲਤ ਖ਼ਰਾਬ ਹੈ। ਇਹ ਲੋਕ ਬਾਹਰ ਮੱਝਾਂ ਨੂੰ ਚਾਰ ਕੇ ਲਿਆਏ ਸਨ ਅਤੇ ਲਿਆ ਕੇ ਉਨ੍ਹਾਂ ਨੇ ਖੁਰਲੀ ਵਿੱਚ ਪਰਾਲੀ ਦਾ ਚਾਰਾ ਪਾ ਦਿੱਤਾ। ਪਰਾਲੀ ਦਾ ਚਾਰਾ ਖਾਣ ਤੋਂ ਇਕ ਘੰਟਾ ਬਾਅਦ ਪਸ਼ੂਆਂ ਦੀ ਹਾਲਤ ਖ਼ਰਾਬ ਹੋਣ ਲੱਗੀ।

ਵਾਈਸ ਚੇਅਰਮੈਨ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ। ਇਹ ਮੱਝਾਂ ਹੀ ਉਨ੍ਹਾਂ ਦੇ ਰੁਜ਼ਗਾਰ ਦਾ ਸਾਧਨ ਹਨ। ਇੱਕ ਵੈਟਰਨਰੀ ਇੰਸਪੈਕਟਰ ਨੇ ਦੱਸਿਆ ਹੈ ਕਿ ਉਹ ਆਪਣੀ ਸੀਨੀਅਰ ਟੀਮ ਦੀ ਅਗਵਾਈ ਵਿੱਚ ਮੱਝਾਂ ਨੂੰ ਡਾਕਟਰੀ ਸਹਾਇਤਾ ਦੇ ਰਹੇ ਹਨ। ਪਸ਼ੂਆਂ ਦੇ ਚਾਰੇ ਦੀ ਜਾਂਚ ਕੀਤੀ ਜਾਵੇਗੀ ਅਤੇ ਮ੍ਰਿਤਕ ਮੱਝਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ਸਬੰਧੀ ਕੁਝ ਕਿਹਾ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *