ਕਨੇਡਾ ਚ ਸਿੱਖ ਮੁੰਡੇ ਨਾਲ ਗੋਰੇ ਨੇ ਕੀਤੀ ਮਾੜੀ ਹਰਕਤ, ਪੁਲਿਸ ਨੇ ਆਕੇ ਟੰਗ ਦਿੱਤਾ ਵਿਗੜਿਆ ਗੋਰਾ

ਕੈਨੇਡਾ ਨੂੰ ਪੰਜਾਬੀ ਲੋਕਾਂ ਦਾ ਪਸੰਦੀਦਾ ਮੁਲਕ ਸਮਝਿਆ ਜਾਂਦਾ ਹੈ। ਹਰ ਇੱਕ ਪੰਜਾਬੀ ਕੈਨੇਡਾ ਜਾਣਾ ਪਸੰਦ ਕਰਦਾ ਹੈ। ਵੈਨਕੂਵਰ ਅਤੇ ਟੋਰਾਂਟੋ ਵਰਗੇ ਸ਼ਹਿਰਾਂ ਵਿੱਚ ਪੰਜਾਬੀ ਵੱਡੀ ਗਿਣਤੀ ਵਿਚ ਵੱਸਦੇ ਹਨ। ਹੁਣ ਤਾਂ ਇੱਥੇ ਕਈ ਪੰਜਾਬੀ ਐੱਮ ਪੀ ਬਣ ਚੁੱਕੇ ਹਨ। ਭਾਵੇਂ ਅਮਰੀਕਾ ਅਤੇ ਹੋਰ ਕਈ ਪੱਛਮੀ ਦੇਸ਼ਾਂ ਵਿੱਚ ਕਿਸੇ ਨਾਲ ਨਸਲੀ ਵਿਤਕਰਾ ਕਰਨ ਤੇ ਪਾਬੰਦੀ ਹੈ ਪਰ ਫੇਰ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ।

ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕੈਨੇਡਾ ਦੇ ਸ਼ਹਿਰ ਸਰੀ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿਚ ਇਕ ਵਿਅਕਤੀ ਇਕ ਸਰਦਾਰ ਟਰੱਕ ਡਰਾਈਵਰ ਨਾਲ ਪੰਗੇ ਲੈ ਰਿਹਾ ਹੈ। ਸਰਦਾਰ ਵਿਅਕਤੀ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ। ਉਹ ਸਸਕੈਚਵਨ ਤੋਂ ਟਰੱਕ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਪਹੁੰਚਿਆ ਸੀ। ਜਿੱਥੇ ਇਕ ਵਿਅਕਤੀ ਨੇ ਉਸ ਨਾਲ ਪੇਚਾ ਪਾ ਲਿਆ। ਵੀਡੀਓ ਵਿੱਚ ਜਗਦੀਪ ਸਿੰਘ ਖੜ੍ਹਾ ਦਿਖਾਈ ਦਿੰਦਾ ਹੈ।

ਜਦਕਿ ਦੂਸਰਾ ਵਿਅਕਤੀ ਬੜੀ ਤੇਜ਼ੀ ਨਾਲ ਆਉਂਦਾ ਹੈ। ਉਹ ਆਉਂਦੇ ਹੀ ਜਗਦੀਪ ਸਿੰਘ ਤੇ ਵਾਰ ਕਰਦਾ ਹੈ। ਘਸੁੰਨ ਵੱਜਣ ਨਾਲ ਜਗਦੀਪ ਸਿੰਘ ਦੀ ਪੱਗ ਉਤਰ ਜਾਂਦੀ ਹੈ। ਦੂਜਾ ਵਿਅਕਤੀ ਤੇਜ਼ ਕਦਮਾਂ ਨਾਲ ਉਥੋਂ ਜਾਂਦਾ ਦਿਖਾਈ ਦਿੰਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਉਪਰੋਕਤ ਵਿਅਕਤੀ ਨੂੰ ਕਾਬੂ ਕਰ ਲਿਆ। ਦੂਜੇ ਪਾਸੇ ਜਗਦੀਪ ਸਿੰਘ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਕੁਝ ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਹੀ ਕੈਲਵਾਨਾ ਸ਼ਹਿਰ ਵਿੱਚ ਅਨਮੋਲ ਸਿੰਘ ਨਾਮ ਦੇ ਦਸਤਾਰਧਾਰੀ ਸਕਿਉਰਿਟੀ ਗਾਰਡ ਨੂੰ ਇਕ ਕੈਨੇਡੀਅਨ ਵਿਅਕਤੀ ਮੰਦਾ ਬੋਲਿਆ ਸੀ। ਉਸ ਵਿਅਕਤੀ ਨੇ ਅਨਮੋਲ ਤੇ ਘਟੀਆ ਟਿੱਪਣੀਆਂ ਕਰਦੇ ਹੋਏ ਉਸ ਨੂੰ ਵਾਪਸ ਭਾਰਤ ਪਰਤ ਜਾਣ ਤਕ ਆਖ ਦਿੱਤਾ ਸੀ। ਜਿਸ ਦੀ ਬ੍ਰਿਟਿਸ਼ ਕੋਲੰਬੀਆ ਦੇ ਮੇਅਰ ਜੋਹਨ ਹਾਰਗਨ ਨੇ ਟਵੀਟ ਕਰ ਕੇ ਨਿਖੇਧੀ ਕੀਤੀ ਸੀ। ਹੁਣ ਕੁਝ ਦਿਨਾਂ ਬਾਅਦ ਹੀ ਇਹ ਅਗਲੀ ਘਟਨਾ ਵਾਪਰ ਗਈ ਹੈ।

Leave a Reply

Your email address will not be published. Required fields are marked *