ਧੀ ਨੇ ਦਿਖਾਈ ਦਲੇਰੀ, ਨਿਹੰਗ ਸਿੰਘਾਂ ਨਾਲ ਜਾ ਕੇ ਛੁਡਵਾ ਲਿਆਈ 10 ਸਾਲ ਤੋਂ ਬੰਧਕ ਬਣਾਇਆ ਪਿਓ

ਮਨੁੱਖੀ ਜੀਵਨ ਵਿੱਚ ਸੋਸ਼ਲ ਮੀਡੀਆ ਦੀ ਬਹੁਤ ਅਹਿਮੀਅਤ ਹੈ। 11 ਸਾਲ ਤੋਂ ਆਪਣੇ ਪਰਿਵਾਰ ਨਾਲੋਂ ਵਿਛੜਿਆ ਹੋਇਆ ਕਿੰਦਰ ਸਿੰਘ ਨਾਮ ਦਾ ਵਿਅਕਤੀ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਹੀ ਦੁਬਾਰਾ ਆਪਣੇ ਪਰਿਵਾਰ ਨੂੰ ਮਿਲਿਆ ਹੈ। ਉਸ ਨੂੰ ਰਾਜਸਥਾਨ ਦੇ ਪਿੰਡ 13 ਐੱਮ ਡੀ ਏ ਵਿਖੇ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਕਿੰਦਰ ਸਿੰਘ ਦੀ ਲੜਕੀ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ 2-3 ਦਿਨ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖੀ ਸੀ, ਜਿਸ ਵਿੱਚ ਉਨ੍ਹਾਂ ਦਾ ਪਿਤਾ ਆਪਣੀ ਹੱਡਬੀਤੀ ਸੁਣਾ ਰਿਹਾ ਸੀ।

ਉਨ੍ਹਾਂ ਨੇ ਪਟਿਆਲੇ ਦੀ ਇੱਕ ਸੰਸਥਾ ਨਾਲ ਸੰਪਰਕ ਕਰਕੇ ਇੱਥੇ ਤੱਕ ਪਹੁੰਚ ਕੀਤੀ। ਉਨ੍ਹਾਂ ਦੇ ਪਿਤਾ ਤੋਂ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀ ਅਤੇ ਖਿੱਚ ਧੂਹ ਕੀਤੀ ਜਾਂਦੀ ਸੀ, ਜਿਸ ਨਾਲ ਉਹ ਆਪਣਾ ਦਿਮਾਗੀ ਸੰਤੁਲਨ ਖੋ ਚੁੱਕਾ ਹੈ। ਮਨਪ੍ਰੀਤ ਕੌਰ ਨੇ ਆਪਣੇ ਪਿਤਾ ਲਈ ਇਨਸਾਫ ਦੀ ਮੰਗ ਕੀਤੀ ਹੈ। ਜਿਸ ਘਰ ਲਈ ਉਸ ਨੇ 11 ਸਾਲ ਦਿਨ ਰਾਤ ਕੰਮ ਕੀਤਾ ਹੈ, ਉਥੋਂ ਵੀ ਉਸ ਨੂੰ ਉਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਕਿੰਦਰ ਸਿੰਘ ਦੇ ਦੱਸਣ ਮੁਤਾਬਕ ਉਸ ਤੋਂ ਕੰਮ ਕਰਵਾਇਆ ਜਾਂਦਾ ਸੀ ਅਤੇ ਖਿੱਚ ਧੂਹ ਕੀਤੀ ਜਾਂਦੀ ਸੀ।

ਉਹ ਘਰ ਵਿਚ ਅਣਬਣ ਹੋਣ ਕਾਰਨ ਘਰ ਤੋਂ ਚਲਾ ਗਿਆ ਸੀ। ਕਿੰਦਰ ਸਿੰਘ ਦੇ ਵੱਡੇ ਭਰਾ ਜਗਦੇਵ ਸਿੰਘ ਨੇ ਦੱਸਿਆ ਹੈ ਕਿ ਉਹ ਅਬੋਹਰ ਨੇੜਲੇ ਪਿੰਡ ਰੂੜੇ ਵਾਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਭਰਾ ਘਰ ਤੋਂ ਨਾਰਾਜ਼ ਹੋ ਕੇ ਆਪਣੀ ਚਚੇਰੀ ਭੈਣ ਦੇ ਘਰ ਪਿੰਡ ਦਿਆਲਪੁਰਾ ਨੂੰ ਚਲਾ ਗਿਆ ਸੀ। ਉਸ ਨੂੰ ਸੜਕ ਤੇ ਘੁੰਮਦੇ ਨੂੰ ਕੋਈ ਫੜ ਕੇ ਲੈ ਗਿਆ ਅਤੇ ਰਾਜਸਥਾਨ ਦੇ ਪਿੰਡ 13 ਐਁਮ ਡੀ ਏ ਵਿਖੇ ਪਹੁੰਚਾ ਦਿੱਤਾ। ਜਗਦੇਵ ਸਿੰਘ ਦਾ ਕਹਿਣਾ ਹੈ ਕਿ 5 ਸਾਲ ਤਾਂ ਕਿੰਦਰ ਨੂੰ ਕਿਸੇ ਨਾਲ ਮਿਲਣ ਹੀ ਨਹੀਂ ਦਿੱਤਾ ਅਤੇ ਉਸ ਦੇ ਸਿਰ ਵਿਚ ਸੱਟਾਂ ਲਗਾ ਕੇ ਉਸ ਦੀ ਦਿਮਾਗੀ ਹਾਲਤ ਅਜਿਹੀ ਬਣਾ ਦਿੱਤੀ ਕਿ ਉਹ ਕਿਸੇ ਨੂੰ ਪਛਾਣ ਹੀ ਨਾ ਸਕੇ।

ਉਸ ਤੋਂ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀ। ਉਸ ਦੀ ਖਿੱਚ ਧੂਹ ਵੀ ਕੀਤੀ ਜਾਂਦੀ ਸੀ। ਜਗਦੇਵ ਸਿੰਘ ਨੇ ਪਟਿਆਲੇ ਦੀ ਸੰਸਥਾ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਦਾ ਭਰਾ ਦੁਬਾਰਾ ਆਪਣੇ ਪਰਿਵਾਰ ਵਿੱਚ ਪਹੁੰਚਿਆ ਹੈ। ਜਗਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਸੰਸਥਾ ਦੀ ਸਲਾਹ ਨਾਲ ਹੀ ਅਗਲਾ ਕਦਮ ਚੁੱਕਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *