ਪੱਤਰਕਾਰ ਤੇ ਭੜਕੇ MLA ਨਾਗਰਾ, ਜੇ ਬਾਗੀ ਸ਼ਬਦ ਬੋਲਿਆ ਤਾਂ

ਅਖ਼ੀਰ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਪਾਰਟੀ ਵਿਚ ਚੱਲ ਰਹੇ ਖਿੱਚੋਤਾਣ ਖ਼ਤਮ ਹੋ ਗਈ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਲ 4 ਵਰਕਿੰਗ ਪ੍ਰਧਾਨ ਲਗਾਏ ਗਏ ਹਨ। ਜਿਨ੍ਹਾਂ ਵਿੱਚ ਫਤਹਿਗਡ਼੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਸ਼ਾਮਿਲ ਹਨ। ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਦੋਂ ਇਕ ਪੱਤਰਕਾਰ ਨੇ ਕੁਲਜੀਤ ਸਿੰਘ ਨਾਗਰਾ ਨੂੰ ਸਿੱਧੂ ਬਾਰੇ ਸਵਾਲ ਪੁੱਛਦੇ ਹੋਏ ਬਾਗ਼ੀ ਸ਼ਬਦ ਦੀ ਵਰਤੋਂ ਕੀਤੀ ਤਾਂ ਕੁਲਜੀਤ ਸਿੰਘ ਨਾਗਰਾ ਨਾਰਾਜ਼ ਹੋ ਗਏ।

ਉਨ੍ਹਾਂ ਨੇ ਸਵਾਲਾਂ ਦੇ ਜਵਾਬ ਨਾ ਦੇਣ ਤੱਕ ਦੀ ਗੱਲ ਆਖ ਦਿੱਤੀ। ਉਨ੍ਹਾਂ ਨੇ ਪੱਤਰਕਾਰ ਨੂੰ ਆਪਣੀ ਸ਼ਬਦਾਵਲੀ ਠੀਕ ਕਰਨ ਦੀ ਸਲਾਹ ਦਿੱਤੀ। ਪੱਤਰਕਾਰ ਨੇ ਸਵਾਲ ਕੀਤਾ ਕਿ ਜਿਹੜੇ ਲੋਕਾਂ ਨਾਲ ਕੀਤੇ ਗਏ ਵਾਅਦੇ ਸਰਕਾਰ ਨੇ ਪੂਰੇ ਨਹੀਂ ਕੀਤੇ, ਕੀ ਉਹ ਵਾਅਦੇ ਹੁਣ 6 ਮਹੀਨੇ ਵਿੱਚ ਪੂਰੇ ਕੀਤੇ ਜਾਣਗੇ ਜਾਂ ਇਨ੍ਹਾਂ ਮੁੱਦਿਆਂ ਦੇ ਆਧਾਰ ਤੇ ਅਗਲੀਆਂ ਚੋਣਾਂ ਵਿੱਚ ਹਿੱਸਾ ਲਿਆ ਜਾਵੇਗਾ? ਇਸ ਦੇ ਜਵਾਬ ਵਿੱਚ ਨਾਗਰਾ ਦਾ ਕਹਿਣਾ ਸੀ ਕਿ ਮਰਿਆਦਾ ਵਿੱਚ ਰਹਿੰਦੇ ਹੋਏ ਉਹ ਸਰਕਾਰ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨਗੇ ਅਤੇ ਇਨ੍ਹਾਂ ਮੁੱਦਿਆਂ ਦੇ ਹੱਲ ਵੱਲ ਵਧਦੇ ਰਹਿਣਗੇ।

ਜਦੋਂ ਪੱਤਰਕਾਰ ਨੇ ਨਾਗਰਾ ਨੂੰ ਪੁੱਛਿਆ ਕਿ ਕੀ ਪੰਜਾਬ ਪੁਲੀਸ ਆਜ਼ਾਦ ਹੋ ਕੇ ਕੰਮ ਕਰੇਗੀ? ਇਸ ਤੇ ਨਾਗਰਾ ਦਾ ਕਹਿਣਾ ਸੀ ਕਿ ਆਜ਼ਾਦੀ ਦੇ ਅਰਥ ਬਹੁਤ ਵਿਸ਼ਾਲ ਹਨ । ਉਨ੍ਹਾਂ ਨੇ ਪੱਤਰਕਾਰ ਦੇ ਸਵਾਲ ਦਾ ਗੋਲਮੋਲ ਜਿਹਾ ਜੁਆਬ ਦਿੱਤਾ ਅਤੇ ਅਗਲੇ ਸੁਆਲਾਂ ਦੇ ਜੁਆਬ ਦੇਣ ਦੀ ਬਜਾਏ ਉਹ ਟਾਲ ਗਏ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *