ਮਹਿਲਾ ਨੇ ਕਾਰ ਦਾ ਬਣਾਇਆ ਪਿਆ ਸੀ ਤੇਜ ਰਫਤਾਰ ਜਹਾਜ, ਨਾਕੇ ਤੇ ਰੋਕਿਆ ਤਾਂ ਪੁਲਿਸ ਵਾਲੀਆਂ ਦੇ ਫੜ ਲਏ ਵਾਲ

ਅੱਜ ਦੇ ਸਮੇਂ ਵਿਚ ਸੜਕਾਂ ਤੇ ਆਵਾਜਾਈ ਦੇ ਸਾਧਨ ਬਹੁਤ ਜ਼ਿਆਦਾ ਵਧ ਗਏ ਹਨ। ਇਸ ਲਈ ਵਾਹਨ ਚਲਾਉਂਦੇ ਸਮੇਂ ਸਾਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਕਈ ਵਾਰ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਕੁਤਾਹੀ ਵਰਤ ਜਾਂਦੇ ਹਨ। ਅਜਿਹੇ ਵਿਚ ਉਹ ਆਪਣਾ ਅਤੇ ਦੂਜੇ ਦਾ ਵੱਡਾ ਨੁਕਸਾਨ ਕਰ ਦਿੰਦੇ ਹਨ। ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਤੇ ਟਰੈਫਿਕ ਪੁਲੀਸ ਦੀ ਪੂਰੀ ਨਜਰ ਹੁੰਦੀ ਹੈ।

ਤਾਜ਼ਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਗ਼ਲਤ ਡਰਾਈਵਿੰਗ ਕਰਨ ਦੇ ਦੋਸ਼ ਹੇਠ ਇਕ ਮਹਿਲਾ ਨੂੰ ਪੁਲੀਸ ਵੱਲੋ ਰੋਕਿਆ ਗਿਆ ਤਾਂ ਮਹਿਲਾ ਨੇ ਜਮਕੇ ਹੰਗਾਮਾ ਕੀਤਾ। ਹੱਦ ਤਾਂ ਉਸ ਸਮੇਂ ਹੋ ਗਈ, ਜਦੋਂ ਮਹਿਲਾ ਹੱਥੋਪਾਈ ਤੇ ਉਤਰ ਆਈ। ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਇਸ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਮੌਕੇ ਤੇ ਹਾਜਰ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ

ਇਕ ਮਹਿਲਾ ਜੋ ਜੰਮੂ ਤੋਂ ਦਿੱਲੀ ਜਾ ਰਹੀ ਸੀ, ਪਠਾਨਕੋਟ ਵਿੱਚ ਪੁਲੀਸ ਨੇ ਉਸ ਨੂੰ ਤੇਜ਼ ਰਫ਼ਤਾਰ ਹੋਣ ਕਰਕੇ ਰੋਕ ਲਿਆ। ਜਦੋਂ ਇਸ ਮਹਿਲਾ ਨੂੰ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ ਗਿਆ ਤਾਂ ਮਹਿਲਾ ਨੇ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲੀਸ ਵਾਲੇ ਉਸ ਨੂੰ ਥਾਣੇ ਲੈ ਗਏ ਅਤੇ ਉਸ ਦਾ ਡਾਕਟਰੀ ਮੁਆਇਨਾ ਕਰਵਾਉਣ ਲਈ ਕਿਹਾ ਗਿਆ। ਡਾਕਟਰੀ ਮੁਆਇਨਾ ਕਰਵਾਉਣ ਦੀ ਗੱਲ ਨੂੰ ਲੈ ਕੇ ਮਹਿਲਾ ਭੜਕ ਗਈ ਅਤੇ ਉਸ ਨੇ ਰੱਜ ਕੇ ਹੰਗਾਮਾ ਕੀਤਾ।

ਵੀਡੀਓ ਵਿੱਚ ਇਹ ਮਹਿਲਾ ਪੁਲਿਸ ਵਾਲਿਆਂ ਨਾਲ ਹੱਥੋਪਾਈ ਹੁੰਦੀ ਵੀ ਦਿਖਾਈ ਦੇ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਕਤ ਮਹਿਲਾ ਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਦ ਕਿ ਦੂਜੇ ਪਾਸੇ ਮਹਿਲਾ ਦਾ ਕਹਿਣਾ ਹੈ ਕਿ ਉੱਚ ਅਧਿਕਾਰੀ ਵੱਲੋਂ ਉਸ ਦੀ ਕਾਰ ਦੀ ਚਾਬੀ ਕੱਢੀ ਗਈ, ਜਿਸ ਦਾ ਪੁਲੀਸ ਕੋਲ ਕੋਈ ਅਧਿਕਾਰ ਨਹੀਂ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *