ਅਮੀਰ ਘਰ ਦੀ ਕੁੜੀ ਨੇ ਮਾਰੀ ਨਹਿਰ ਚ ਛਾਲ, ਮੁੰਡਿਆਂ ਨੇ ਵੀ ਮਾਰੀਆਂ ਮਗਰੇ ਛਾਲਾਂ ਤੇ ਜਿਉਂਦੀ ਕੱਢ ਲਿਆਏ ਬਾਹਰ

ਇਹ ਖ਼ਬਰ ਲੁਧਿਆਣਾ ਦੇ ਦੁੱਗਰੀ ਦੀ ਹੈ। ਜਿੱਥੇ ਇੱਕ ਨੌਜਵਾਨ ਲੜਕੀ ਨੇ ਨਹਿਰ ਵਿੱਚ ਛਾਲ ਲਗਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਹਨ ਜਾਨ ਲੈਣ ਵਾਲੇ ਨਾਲੋਂ ਜਾਨ ਬਚਾਉਣ ਵਾਲਾ ਬਲਵਾਨ ਹੈ। ਜਿਉਂ ਹੀ ਲਡ਼ਕੀ ਨੇ ਨਹਿਰ ਵਿੱਚ ਛਾਲ ਲਗਾਈ, ਤਿਓਂ ਹੀ ਅਨੇਕਾਂ ਲੋਕ ਨਹਿਰ ਵੱਲ ਨੂੰ ਦੌੜੇ। ਮੌਕੇ ਤੇ ਮੌਜੂਦ ਕੁਝ ਨੌਜਵਾਨਾਂ ਨੇ ਤੁਰੰਤ ਨਹਿਰ ਵਿੱਚ ਛਾਲਾਂ ਲਗਾ ਦਿੱਤੀਆਂ ਅਤੇ ਲੜਕੀ ਨੂੰ ਬਾਹਰ ਕੱਢ ਲਿਆ। ਐਨ ਉਸੇ ਸਮੇਂ ਲੜਕੀ ਦੇ ਪਰਿਵਾਰ ਵਾਲੇ ਗੱਡੀ ਲੈ ਕੇ ਉਥੇ ਪਹੁੰਚ ਗਏ ਅਤੇ ਲੜਕੀ ਨੂੰ ਆਪਣੇ ਨਾਲ ਲੈ ਗਏ।

ਕਿਸੇ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਲੜਕੀ ਕੌਣ ਸੀ ਅਤੇ ਉਸ ਨੇ ਅਜਿਹਾ ਕਿਉਂ ਕੀਤਾ? ਲੜਕੀ ਦੇ ਪਰਿਵਾਰ ਵਾਲਿਆਂ ਨੇ ਤਾਂ ਲੜਕੀ ਦੀ ਜਾਨ ਬਚਾਉਣ ਵਾਲਿਆਂ ਦਾ ਧੰਨਵਾਦ ਵੀ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਪਰ੍ਹੇ ਧੱਕਦੇ ਹੋਏ ਤੁਰੰਤ ਮੌਕੇ ਤੋਂ ਦੌੜ ਗਏ। ਇੱਕ ਲੜਕੀ ਦੇ ਦੱਸਣ ਮੁਤਾਬਕ ਨਹਿਰ ਵਿੱਚ ਡਿੱਗੀ ਲੜਕੀ ਨੂੰ ਬਚਾਉਣ ਲਈ ਨਹਿਰ ਵਿੱਚ ਕੁੱਦਣ ਵਾਲਾ ਇੱਕ ਲੜਕਾ ਡੁੱਬਣ ਹੀ ਲੱਗਾ ਸੀ। ਇਸ ਲੜਕੀ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ ਇੱਥੇ ਦੁਕਾਨਾਂ ਹਨ।

ਜਿਸ ਕਰਕੇ ਉਸ ਦੇ ਭਰਾ ਸਮੇਤ ਕਈ ਲੜਕੇ ਨਹਿਰ ਵਿੱਚ ਡੁੱਬ ਰਹੀ ਲੜਕੀ ਨੂੰ ਬਚਾਉਣ ਲਈ ਅੱਗੇ ਆਏ। ਉਸੇ ਸਮੇਂ ਲੜਕੀ ਦਾ ਪਰਿਵਾਰ ਆ ਗਿਆ। ਲੜਕੀ ਦੀ ਮਾਂ ਕਹਿਣ ਲੱਗੀ ਚਲੋ ਚਲੋ ਸਾਡਾ ਕੰਮ ਹੋ ਗਿਆ ਹੈ! ਤੁਸੀਂ ਜਾਓ! ਉਨ੍ਹਾਂ ਨੇ ਕਿਸੇ ਨੂੰ ਲੜਕੀ ਦੇ ਨੇੜੇ ਵੀ ਨਹੀਂ ਜਾਣ ਦਿੱਤਾ। ਪੁਲੀਸ ਨੂੰ ਇਸ ਮਾਮਲੇ ਬਾਰੇ ਪਤਾ ਹੀ ਨਹੀਂ ਲੱਗਾ। ਪ੍ਰਿੰਸ ਨਾਮ ਦੇ ਲੜਕੇ ਦਾ ਕਹਿਣਾ ਹੈ ਕਿ ਉਨ੍ਹਾਂ 4-5 ਲੜਕਿਆਂ ਨੇ ਨਹਿਰ ਵਿੱਚ ਛਾਲਾਂ ਲਗਾਈਆਂ ਅਤੇ ਫਿਰ ਕਰੇਨ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢਿਆ।

ਇਹ ਪਤਾ ਨਹੀਂ ਲੱਗ ਸਕਿਆ ਕਿ ਲੜਕੀ ਕੌਣ ਸੀ? ਮਨਜੀਤ ਨਾਮ ਦੇ ਲੜਕੇ ਦੇ ਦੱਸਣ ਮੁਤਾਬਕ ਇੱਥੇ 150-200 ਵਿਅਕਤੀ ਇਕੱਠੇ ਹੋ ਗਏ ਸਨ। ਜਾਪਦਾ ਹੈ ਉਹ ਕਿਸੇ ਅਮੀਰ ਘਰ ਦੀ ਲੜਕੀ ਸੀ। ਉਸ ਦੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਤੁਰੰਤ ਦੌੜ ਗਏ। ਉਨ੍ਹਾਂ ਨੇ ਤਾਂ ਲੜਕੀ ਨੂੰ ਬਾਹਰ ਕੱਢਣ ਵਾਲਿਆਂ ਦਾ ਹਾਲ ਵੀ ਨਹੀਂ ਪੁੱਛਿਆ। ਉਸ ਦੇ ਦੱਸਣ ਮੁਤਾਬਕ ਲੜਕੀ ਕੋਲ ਐਪਲ ਦਾ ਮੋਬਾਇਲ ਸੀ। ਜਿੱਥੇ ਲੜਕੀ ਨਹਿਰ ਵਿਚ ਡਿੱਗੀ ਹੈ, ਹੋ ਸਕਦਾ ਹੈ ਮੋਬਾਇਲ ਅਜੇ ਵੀ ਉੱਥੇ ਹੀ ਹੋਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *