ਪਿਓ ਦੀ ਮੋਤ ਤੋਂ ਬਾਅਦ ਰੇਹੜੀ ਲਾਉਣ ਵਾਲੇ ਬੱਚੇ ਬਾਰੇ ਆਈ ਨਵੀਂ ਅਪਡੇਟ

ਸਾਡੇ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਮਿਹਨਤ ਦੀ ਕਮਾਈ ਨਾਲ ਹੀ ਸਕੂਨ ਮਿਲਦਾ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ 9 ਸਾਲ ਦਾ ਇਕ ਬੱਚਾ ਜੋਧਾ ਸਿੰਘ ਬੇਲਪੂਰੀ ਦੀ ਰੇਹੜੀ ਲਗਾ ਰਿਹਾ ਹੈ। ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਸੀ। ਇਸ ਬੱਚੇ ਜੋਧਾ ਸਿੰਘ ਦੇ ਦੱਸਣ ਮੁਤਾਬਕ 5 ਮਹੀਨੇ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।

ਉਹ ਪਰਿਵਾਰ ਵਿੱਚ 4 ਜੀਅ ਹਨ। ਜਿਨ੍ਹਾਂ ਵਿੱਚ ਬੱਚੇ ਦੀ ਮਾਂ, ਕੋਮਲ ਅਤੇ ਬੱਚੇ ਦੀਆਂ 2 ਭੈਣਾਂ ਸ਼ਾਮਲ ਹਨ। ਇੱਕ ਲੜਕੀ ਦੀ ਉਮਰ 11 ਸਾਲ ਅਤੇ ਦੂਸਰੀ ਦੀ ਉਮਰ 6 ਸਾਲ ਹੈ। ਜੋਧਾ ਸਿੰਘ ਕਹਿੰਦਾ ਸੀ ਕਿ ਉਹ ਆਪਣੀ ਮਾਂ ਜਾਂ ਭੈਣਾਂ ਨੂੰ ਕੰਮ ਨਹੀਂ ਕਰਨ ਦੇਵੇਗਾ। ਸਗੋਂ ਉਹ ਘਰ ਦਾ ਖ਼ਰਚਾ ਖ਼ੁਦ ਚਲਾਵੇਗਾ। ਉਹ ਦੱਸ ਰਿਹਾ ਸੀ ਕਿ ਉਸ ਦੇ ਦਾਦੇ ਦੁਆਰਾ ਵੀ ਉਨ੍ਹਾਂ ਦੀ ਕੁਝ ਮਦਦ ਕੀਤੀ ਜਾਂਦੀ ਹੈ।

ਬੱਚੇ ਦੀ ਹਿਮਤ ਨੂੰ ਦੇਖ ਕੇ ਕੁਰਾਲੀ ਦੀ ਇਕ ਸੰਸਥਾ ਨੇ ਇਸ ਬੱਚੇ ਦੀ ਮਦਦ ਕੀਤੀ ਹੈ। ਇਸ ਸੰਸਥਾ ਨੇ ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਕੁਝ ਮਾਲੀ ਮਦਦ ਵੀ ਕੀਤੀ ਹੈ। ਸੰਸਥਾ ਦੇ ਇਕ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਸ ਬੱਚੇ ਜੋਧਾ ਸਿੰਘ ਦੀ ਵੀਡੀਓ ਦੇਖੀ ਸੀ, ਜਿਸ ਵਿੱਚ ਉਹ ਭੇਲਪੂਰੀ ਦੀ ਰੇਹੜੀ ਲਗਾ ਰਿਹਾ ਹੈ। ਬੱਚੇ ਦੀ ਹਿੰਮਤ ਤੋਂ ਉਹ ਬਹੁਤ ਪ੍ਰਭਾਵਤ ਹੋਏ ਹਨ।

ਜਿਸ ਕਰਕੇ ਉਹ ਇਸ ਬੱਚੇ ਨੂੰ ਹੌਂਸਲਾ ਤੇ ਅਸ਼ੀਰਵਾਦ ਦੇਣ ਪਹੁੰਚੇ ਹਨ। ਉਨ੍ਹਾਂ ਨੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਇਸ ਲੋੜਵੰਦ ਪਰਿਵਾਰ ਦੀ ਮਦਦ ਕਰਨ ਲਈ ਆਖਿਆ ਹੈ। ਬੱਚੇ ਦੀ ਮਾਂ ਕੋਮਲ ਨੇ ਸੰਸਥਾ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਅਜਿਹੇ ਸਮੇਂ ਪਰਿਵਾਰ ਦਾ ਸਾਥ ਦਿੱਤਾ ਹੈ। ਇਸ ਪਰਿਵਾਰ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਪਰਿਵਾਰ ਹਨ, ਜੋ ਗ਼ਰੀਬੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ।

Leave a Reply

Your email address will not be published. Required fields are marked *