ਪੰਜਾਬ ਚ ਵਾਪਰਿਆ ਵੱਡਾ ਕਹਰ, ਚੱਲਦੀ ਬੱਸ ਹੋਏ ਟੋਟੇ ਟੋਟੇ- ਇੰਨਾ ਵੱਡਾ ਕਾਂਡ ਦੇਖਣ ਵਾਲਿਆਂ ਦੇ ਹੌਲ ਪਏ ਦਿਲ

ਆਵਾਜਾਈ ਦੇ ਸਾਧਨ ਵਧਣ ਕਾਰਨ ਸਾਨੂੰ ਇਸ ਦੇ ਬਹੁਤ ਫਾਇਦੇ ਅਤੇ ਕੁਝ ਨੁਕਸਾਨ ਵੀ ਹਨ। ਆਵਾਜਾਈ ਵਧਣ ਕਾਰਨ ਇਸ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਇਸ ਦੇ ਕੁਝ ਨਿਯਮ ਬਣਾਏ ਗਏ ਹਨ। ਕੁਝ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਉਹ ਖੁਦ ਤਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਹੀ ਹਨ ਤੇ ਨਾਲ ਹੀ ਦੂਜਿਆ ਦਾ ਵੀ ਨੁਕਸਾਨ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ,

ਜਿੱਥੇ ਇੱਕ ਬੱਸ ਦੀ ਦਰੱਖਤ ਨਾਲ ਟੱਕਰ ਹੋਣ ਕਾਰਨ ਬਹੁਤ ਭਾਰੀ ਨੁਕਸਾਨ ਹੋ ਗਿਆ। ਇਸ ਦੌਰਾਨ ਬਹੁਤ ਸਾਰੇ ਲੋਕ ਜ਼ ਖ ਮੀ ਹੋ ਗਏ ਅਤੇ ਬੱਸ ਡਰਾਈਵਰ ਦੀ ਮੌਕੇ ਤੇ ਮੋਤ ਹੋ ਗਈ। ਮੌਕੇ ਤੇ ਮੌਜੂਦ ਵਿਅਕਤੀ ਦਾ ਕਹਿਣਾ ਹੈ ਕਿ ਬੱਸ ਮੁਕਤਸਰ ਸਾਹਿਬ ਤੋਂ ਅਬੋਹਰ ਜਾ ਰਹੀ ਸੀ। ਅਚਾਨਕ ਬੱਸ ਇੱਕ ਕਿੱਕਰ ਦੇ ਦਰਖਤ ਵਿੱਚ ਜਾ ਵੱਜੀ। ਵਿਅਕਤੀ ਦਾ ਕਹਿਣਾ ਹੈ ਕਿ ਪਤਾ ਨਹੀਂ ਇਹ ਹਾਦਸਾ ਡਰਾਈਵਰ ਦੀ ਅਣਗਹਿਲੀ ਕਾਰਨ ਹੋਇਆ ਜਾਂ ਫਿਰ ਉਸ ਦੀ ਅੱਖ ਲੱਗੀ ਜਾਂ ਉਹ ਫੋਨ ਤੇ ਗੱਲ ਕਰ ਰਿਹਾ ਸੀ।

ਬੱਸ ਡਰਾਈਵਰ ਦੀ ਮੌਕੇ ਤੇ ਹੀ ਮੋਤ ਹੋ ਗਈ ਅਤੇ ਕੁਝ ਸਵਾਰੀਆਂ ਵੀ ਜ਼ ਖ ਮੀ ਹੋ ਗਈਆਂ। ਉਨਾਂ ਨੇ ਇਹ ਵੀ ਦੱਸਿਆ ਕਿ ਬੱਸ ਦੇ ਪਿੱਛੇ 1 ਸਕਾਰਪੀਓ ਗੱਡੀ ਜੋ ਕਿ ਬਿਲਕੁਲ ਸਹੀ ਆ ਰਹੀ ਸੀ ਪਰ ਜਦੋਂ ਬੱਸ ਦੀ ਦਰਖ਼ਤ ਨਾਲ ਟੱਕਰ ਹੋਈ ਤਾਂ ਉਸ ਗੱਡੀ ਦਾ ਵੀ ਸੰਤੁਲਨ ਵਿਗੜ ਗਿਆ, ਜਿਸ ਕਾਰਨ ਸਕਾਰਪੀਓ ਵੀ ਬੱਸ ਵਿੱਚ ਜਾ ਵੱਜੀ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਐਂਮਬੂਲੈਂਸ ਨੂੰ ਫੋਨ ਕੀਤਾ ਗਿਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਐਂਮਬੂਲੈਂਸ ਉਨ੍ਹਾਂ ਦੇ ਫੋਨ ਕਰਨ ਤੋਂ ਪੌਣਾ ਘੰਟਾ ਬਾਅਦ ਆਈ।

ਅਜੀਤ ਰਾਮ ਨਾਮਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਮੋਟਰ ਸਾਈਕਲ ਤੇ ਆਪਣੇ ਲੜਕੇ ਨਾਲ ਆ ਰਿਹਾ ਸੀ। ਸਵਾਰੀਆਂ ਦੀਆਂ ਅਵਾਜਾਂ ਸੁਣਕੇ ਉਹ ਬਸ ਕੋਲ ਪਹੁੰਚੇ। ਉਨ੍ਹਾਂ ਨੇ ਘਟਨਾ ਸਥਾਨ ਤੇ ਪਹੁੰਚ ਕੇ ਗੱਡੀ ਵਿੱਚ ਲਟਕ ਰਹੀ ਇੱਕ ਬਜ਼ੁਰਗ ਔਰਤ ਅਤੇ ਹੋਰ ਲੋਕਾਂ ਨੂੰ ਵੀ ਕੱਢਿਆ। ਬੱਸ ਡਰਾਈਵਰ ਦੀ ਮੌਕੇ ਤੇ ਮੋਤ ਹੋ ਗਈ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *