ਲੱਖਾਂ ਲਾ ਕੇ ਘਰਵਾਲੀ ਭੇਜੀ ਸੀ ਵਿਦੇਸ਼, ਕੈਨੇਡਾ ਵਾਲਾ ਜਹਾਜ਼ ਚੜ੍ਹਕੇ ਕਹਿੰਦੀ-ਮੈਨੂੰ ਤੂੰ ਪਸੰਦ ਨਹੀਂ

ਅੱਜਕੱਲ੍ਹ ਆਈਲੈੱਟਸ ਪਾਸ ਕੁੜੀਆਂ ਵੱਲੋਂ ਮੁੰਡਿਆਂ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਨਾਲ ਉਨ੍ਹਾਂ ਨਾਲ ਧੋਖਾ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਬਰਨਾਲਾ ਦੇ ਕਸਬਾ ਧਨੌਲਾ ਦੇ ਲਵਪ੍ਰੀਤ ਸਿੰਘ ਨਾਮ ਦੇ ਲੜਕੇ ਦਾ ਮਾਮਲਾ ਮੀਡੀਆ ਵਿੱਚ ਛਾਇਆ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਨੇ ਆਪਣੀ ਨੂੰਹ ਬੇਅੰਤ ਕੌਰ ਤੇ ਕਈ ਦੋਸ਼ ਲਗਾਏ ਸਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਨਾਲ ਜੁਡ਼ਿਆ ਹੋਇਆ ਹੈ। ਇੱਥੇ ਇਕ ਲੜਕੀ ਤੇ ਆਪਣੇ ਸਹੁਰਿਆਂ ਨੂੰ 20 ਲੱਖ ਰੁਪਏ ਦਾ ਚੂਨਾ ਲਾ ਦੇਣ ਦੇ ਦੋਸ਼ ਲੱਗੇ ਹਨ।

ਮੁੰਡੇ ਦੇ ਦੱਸਣ ਮੁਤਾਬਕ ਉਸ ਦਾ 13 ਅਪ੍ਰੈਲ 2019 ਨੂੰ ਵਿਆਹ ਹੋਇਆ ਸੀ ਅਤੇ 28 ਅਪ੍ਰੈਲ 2019 ਨੂੰ ਉਸ ਦੀ ਪਤਨੀ ਵਿਦੇਸ਼ ਚਲੀ ਗਈ। ਉਹ ਆਪਣੀ ਪਤਨੀ ਦੀਆਂ ਸਾਰੀਆਂ ਫੀਸਾਂ ਪਹਿਲਾਂ ਹੀ ਭਰ ਚੁੱਕੇ ਸਨ। ਮੁੰਡੇ ਦੇ ਦੱਸਣ ਮੁਤਾਬਕ ਕੁੜੀ ਨੇ ਵਿਦੇਸ਼ ਜਾ ਕੇ ਉਸ ਨਾਲ ਗੱਲ ਕਰਨੀ ਘੱਟ ਕਰ ਦਿੱਤੀ। ਉਹ ਆਨਲਾਈਨ ਹੋਣ ਦੇ ਬਾਵਜੂਦ ਵੀ ਫੋਨ ਦਾ ਜਵਾਬ ਨਹੀਂ ਸੀ ਦਿੰਦੀ। ਇਕ ਸਮੈਸਟਰ ਪੂਰਾ ਕਰਨ ਤੋਂ ਬਾਅਦ ਹੀ ਉਸ ਨੇ ਸਹੁਰੇ ਪਰਿਵਾਰ ਨੂੰ ਬਿਨਾਂ ਦੱਸੇ ਕਾਲਜ ਬਦਲ ਲਿਆ।

ਫਿਰ ਉਹ 2500 ਡਾਲਰ ਦੀ ਮੰਗ ਕਰਨ ਲੱਗੀ। ਲੜਕੇ ਨੇ ਦੱਸਿਆ ਕਿ ਉਹਨਾਂ ਨੇ 300 ਡਾਲਰ ਭੇਜ ਦਿੱਤੇ। ਫਿਰ ਲੜਕੀ ਨੇ ਉਸ ਨੂੰ ਸਪਸ਼ਟ ਕਹਿ ਦਿੱਤਾ ਕਿ ਉਹ ਉਸ ਨੂੰ ਪਸੰਦ ਨਹੀਂ ਕਰਦੀ। ਜਿਸ ਦੀ ਉਸ ਦੇ ਕੋਲ ਰਿਕਾਰਡਿੰਗ ਹੈ। ਮੁੰਡੇ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ 40 ਸਾਲ ਇੱਕ ਅਧਿਆਪਕ ਵਜੋਂ ਨੌਕਰੀ ਕੀਤੀ ਹੈ। ਉਨ੍ਹਾਂ ਦੀਆਂ 4 ਧੀਆਂ ਅਤੇ ਇਕ ਪੁੱਤਰ ਹੈ। ਆਪਣੇ ਪੁੱਤਰ ਦੀ ਜ਼ਿੰਦਗੀ ਬਣਾਉਣ ਲਈ ਉਹ ਆਪਣੀ ਸਾਰੀ ਕਮਾਈ ਦਾਅ ਤੇ ਲਗਾ ਬੈਠੇ ਪਰ ਉਨ੍ਹਾਂ ਨਾਲ ਧੋਖਾ ਹੋ ਗਿਆ।

ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਉਹ ਇੰਨੇ ਪੈਸੇ ਨਾਲ ਕੋਈ ਕਾਰੋਬਾਰ ਕਰ ਲੈਂਦੇ ਤਾਂ ਚੰਗਾ ਸੀ। ਹੁਣ ਜਦੋਂ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਸਾਹਮਣੇ ਰੋਂਦਾ ਹੈ ਤਾਂ ਉਨ੍ਹਾਂ ਦਾ ਮਨ ਬਹੁਤ ਖ਼ਰਾਬ ਹੁੰਦਾ ਹੈ। ਇਸ ਅਧਿਆਪਕ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੜੇ ਚਾਵਾਂ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਸੀ। ਉਨ੍ਹਾਂ ਨੇ ਤਾਂ ਆਪਣੀ ਨੂੰਹ ਨੂੰ ਆਪਣੀ ਧੀ ਸਮਝਿਆ ਸੀ ਪਰ ਉਨ੍ਹਾਂ ਨਾਲ ਧੋਖਾ ਹੋ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰਾਂ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਣ ਤਾਂ ਕੋਈ ਵਿਦੇਸ਼ ਕਿਉਂ ਜਾਵੇ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *